ਸਾਵਨ ਦਾ ਪਵਿੱਤਰ ਮਹੀਨਾ ਚੱਲ ਰਿਹਾ ਹੈ ਅਤੇ 23 ਜੁਲਾਈ 2025 (ਬੁੱਧਵਾਰ) ਨੂੰ ਦੇਸ਼ ਭਰ ਵਿੱਚ ਸਾਵਨ ਦੀ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਜਾਵੇਗਾ। ਭਗਵਾਨ ਸ਼ਿਵ ਦੀ ਭਗਤੀ ਨੂੰ ਸਮਰਪਿਤ ਇਸ ਦਿਨ ਉੱਤਰ ਭਾਰਤ ਦੇ ਕਈ ਰਾਜਾਂ ਵਿੱਚ ਸਕੂਲਾਂ ਅਤੇ ਸਰਕਾਰੀ ਦਫ਼ਤਰਾਂ ਵਿੱਚ ਛੁੱਟੀ ਰਹਿੰਦੀ ਹੈ, ਖਾਸ ਕਰਕੇ ਉਨ੍ਹਾਂ ਇਲਾਕਿਆਂ ਵਿੱਚ ਜਿੱਥੇ ਕਾਂਵੜ ਯਾਤਰਾ ਨੂੰ ਖਾਸ ਮਹੱਤਵ ਮਿਲਦਾ ਹੈ। ਐਸੇ ਵਿੱਚ ਆਮ ਲੋਕਾਂ ਦੇ ਮਨ ਵਿੱਚ ਇਹ ਸਵਾਲ ਆਉਣਾ ਆਮ ਹੈ ਕਿ ਕੀ ਇਸ ਦਿਨ ਬੈਂਕ ਵੀ ਬੰਦ ਰਹਿਣਗੇ? ਆਓ ਜਾਣਦੇ ਹਾਂ।
ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਜਾਰੀ ਕੀਤੀ ਗਈ ਬੈਂਕ ਛੁੱਟੀਆਂ ਦੀ ਸਰਕਾਰੀ ਸੂਚੀ ਮੁਤਾਬਕ, 23 ਜੁਲਾਈ ਨੂੰ ਕੋਈ ਰਾਸ਼ਟਰੀ ਜਾਂ ਖੇਤਰੀ ਬੈਂਕ ਛੁੱਟੀ ਘੋਸ਼ਿਤ ਨਹੀਂ ਕੀਤਾ ਗਿਆ। ਇਸਦਾ ਅਰਥ ਹੈ ਕਿ ਦੇਸ਼ ਭਰ ਵਿੱਚ ਸਾਰੇ ਸਰਵਜਨਕ ਅਤੇ ਨਿੱਜੀ ਬੈਂਕ ਆਮ ਤੌਰ 'ਤੇ ਖੁੱਲ੍ਹੇ ਰਹਿਣਗੇ। ਹਾਲਾਂਕਿ ਇਸ ਸ਼ਨੀਵਾਰ ਨੂੰ ਬੈਂਕਾਂ ਵਿੱਚ ਛੁੱਟੀ ਰਹੇਗੀ। ਦੱਸ ਦਈਏ ਕਿ 26 ਜੁਲਾਈ ਮਹੀਨੇ ਦਾ ਚੌਥਾ ਸ਼ਨੀਵਾਰ ਹੈ, ਇਸ ਕਰਕੇ ਉਸ ਦਿਨ ਬੈਂਕ ਬੰਦ ਰਹਿਣਗੇ।
ਇਸ ਮਹੀਨੇ ਕਿਹੜੇ-ਕਿਹੜੇ ਦਿਨ ਬੈਂਕ ਰਹਿਣਗੇ ਬੰਦ:
26 ਜੁਲਾਈ (ਸ਼ਨੀਵਾਰ): ਚੌਥਾ ਸ਼ਨੀਵਾਰ — ਦੇਸ਼ ਭਰ ਵਿੱਚ ਬੈਂਕ ਰਹਿਣਗੇ ਬੰਦ
27 ਜੁਲਾਈ (ਐਤਵਾਰ): ਹਫਤਾਵਾਰੀ ਛੁੱਟੀ — ਸਾਰੇ ਬੈਂਕ ਬੰਦ
28 ਜੁਲਾਈ (ਸੋਮਵਾਰ): ਸਿਕਕਿਮ ਵਿੱਚ ਦ੍ਰੁਕਪਾ ਛੇ-ਜ਼ੋ ਤਿਉਹਾਰ ਕਾਰਨ ਸਿਰਫ ਸਿਕਕਿਮ 'ਚ ਸਥਾਨਕ ਛੁੱਟੀ, ਉਥੇ ਬੈਂਕ ਰਹਿਣਗੇ ਬੰਦ
ਅਗਸਤ ਵਿੱਚ ਕਿੰਨੇ ਦਿਨ ਬੈਂਕ ਰਹਿਣਗੇ ਬੰਦ?
ਅਗਸਤ 2025 ਵਿੱਚ ਬੈਂਕ ਕੁੱਲ ਮਿਲਾ ਕੇ 10 ਤੋਂ ਵੱਧ ਦਿਨ ਬੰਦ ਰਹਿਣਗੇ। ਇਨ੍ਹਾਂ ਵਿੱਚ ਹਰ ਐਤਵਾਰ (3, 10, 17, 24, 31 ਅਗਸਤ) ਅਤੇ ਦੂਜਾ ਅਤੇ ਚੌਥਾ ਸ਼ਨੀਵਾਰ (10 ਅਤੇ 23 ਅਗਸਤ) ਸ਼ਾਮਲ ਹਨ।
ਇਸ ਦੇ ਇਲਾਵਾ ਰੱਖੜੀ (9 ਅਗਸਤ), ਆਜ਼ਾਦੀ ਦਿਵਸ (15 ਅਗਸਤ), ਜਨਮਾਸ਼ਟਮੀ (16 ਅਗਸਤ), ਗਣੇਸ਼ ਚਤੁਰਥੀ (27–28 ਅਗਸਤ) ਅਤੇ ਨੂਆਖਾਈ (28 ਅਗਸਤ) ਵਰਗੇ ਤਿਉਹਾਰਾਂ ਮੌਕੇ ਵੀ ਰਾਜਾਂ ਅਨੁਸਾਰ ਬੈਂਕਾਂ ‘ਚ ਛੁੱਟੀਆਂ ਰਹਿਣਗੀਆਂ।
ਇਸ ਲਈ ਜੇ ਤੁਸੀਂ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਕਰਨਾ ਚਾਹੁੰਦੇ ਹੋ ਤਾਂ ਵਧੀਆ ਹੋਵੇਗਾ ਕਿ ਤੁਸੀਂ ਹਫਤੇ ਦੇ ਮੱਧ ਵਿਚ (ਸੋਮਵਾਰ ਤੋਂ ਸ਼ੁੱਕਰਵਾਰ) ਉਹ ਕੰਮ ਨਿਪਟਾ ਲਵੋ।
ਛੁੱਟੀ ਵਾਲੇ ਦਿਨ ਇੰਝ ਪੈਸੇ ਟ੍ਰਾਂਸਫਰ ਕਰ ਸਕਦੇ ਹੋ
ਦੱਸ ਦੇਈਏ ਕਿ ਜੁਲਾਈ ਮਹੀਨੇ ਦੇ ਬਾਕੀ ਦਿਨਾਂ ਵਿੱਚ ਤਿੰਨ ਦਿਨ ਬੈਂਕ ਬੰਦ ਰਹਿਣਗੇ। ਹਾਲਾਂਕਿ, ਇਨ੍ਹਾਂ ਦਿਨਾਂ ਵਿੱਚ ਆਨਲਾਈਨ ਸੇਵਾਵਾਂ ਚਾਲੂ ਰਹਿਣਗੀਆਂ। ਨੈੱਟ ਬੈਂਕਿੰਗ, ਮੋਬਾਈਲ ਬੈਂਕਿੰਗ ਅਤੇ UPI ਵਰਗੀਆਂ ਡਿਜੀਟਲ ਸੇਵਾਵਾਂ 24x7 ਉਪਲਬਧ ਰਹਿਣਗੀਆਂ। ਤੁਸੀਂ ਆਸਾਨੀ ਨਾਲ ਪੈਸੇ ਟ੍ਰਾਂਸਫਰ ਕਰ ਸਕਦੇ ਹੋ, ਬਿਲ ਭਰ ਸਕਦੇ ਹੋ ਜਾਂ ਆਪਣਾ ਖਾਤਾ ਬੈਲੈਂਸ ਵੀ ਚੈੱਕ ਕਰ ਸਕਦੇ ਹੋ।