ਭਾਰਤੀ ਰਿਜ਼ਰਵ ਬੈਂਕ (RBI) ਨੇ ਸਾਲ 2026 ਲਈ ਬੈਂਕ ਛੁੱਟੀਆਂ ਦਾ ਸ਼ੈਡਿਊਲ ਜਾਰੀ ਕਰ ਦਿੱਤਾ ਹੈ। RBI ਵੱਲੋਂ ਜਾਰੀ ਨੋਟਿਸ ਮੁਤਾਬਕ ਜਨਵਰੀ 2026 ਵਿੱਚ ਪੰਜਾਬ ਅਤੇ ਜੰਮੂ-ਕਸ਼ਮੀਰ ਸਮੇਤ ਕਈ ਰਾਜਾਂ ਵਿੱਚ ਬੈਂਕ ਬੰਦ ਰਹਿਣਗੇ। ਇਸ ਨੂੰ ਧਿਆਨ ਵਿੱਚ ਰੱਖਦਿਆਂ ਗਾਹਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਕਿਸੇ ਵੀ ਮਹੱਤਵਪੂਰਣ ਬੈਂਕਿੰਗ ਕੰਮ ਤੋਂ ਪਹਿਲਾਂ ਆਪਣੇ ਰਾਜ ਜਾਂ ਸ਼ਹਿਰ ਨਾਲ ਸੰਬੰਧਤ ਛੁੱਟੀਆਂ ਦੀ ਸੂਚੀ ਜ਼ਰੂਰ ਚੈੱਕ ਕਰ ਲੈਣ।

Continues below advertisement

ਜਨਵਰੀ 2026 ਵਿੱਚ ਮੁੱਖ ਬੈਂਕ ਛੁੱਟੀਆਂ ਇਸ ਤਰ੍ਹਾਂ ਹਨ:

1 ਜਨਵਰੀ: ਨਵੇਂ ਸਾਲ ਦੇ ਮੌਕੇ ‘ਤੇ ਕਈ ਰਾਜਾਂ ਵਿੱਚ ਬੈਂਕ ਬੰਦ2 ਜਨਵਰੀ: ਨਵੇਂ ਸਾਲ ਦੀ ਛੁੱਟੀ ਕਾਰਨ ਕੁਝ ਰਾਜਾਂ ਵਿੱਚ ਬੈਂਕ ਬੰਦ4, 11, 18 ਅਤੇ 25 ਜਨਵਰੀ: ਐਤਵਾਰ10 ਜਨਵਰੀ: ਦੂਜਾ ਸ਼ਨੀਚਰਵਾਰ14–15 ਜਨਵਰੀ: ਮਕਰ ਸੰਕਰਾਂਤੀ, ਬੀਹੂ, ਪੋਂਗਲ ਅਤੇ ਉਤਰਾਇਣੀ ਦੀਆਂ ਛੁੱਟੀਆਂ23 ਜਨਵਰੀ: ਨੇਤਾਜੀ ਸੁਭਾਸ਼ ਚੰਦਰ ਬੋਸ ਜਯੰਤੀ / ਬਸੰਤ ਪੰਚਮੀ24 ਜਨਵਰੀ: ਚੌਥਾ ਸ਼ਨੀਚਰਵਾਰ26 ਜਨਵਰੀ: ਗਣਤੰਤਰ ਦਿਵਸ (ਦੇਸ਼ ਭਰ ਵਿੱਚ ਬੈਂਕ ਬੰਦ)

Continues below advertisement

ਬੈਂਕ ਬੰਦ ਹੋਣ ਦੇ ਬਾਵਜੂਦ ਇੰਝ ਲੈਣ-ਦੇਣ ਕਰ ਸਕਦੇ ਹੋ

RBI ਨੇ ਕਿਹਾ ਹੈ ਕਿ ਗਾਹਕਾਂ ਨੂੰ UPI, ਨੈੱਟ ਬੈਂਕਿੰਗ ਅਤੇ ਮੋਬਾਈਲ ਬੈਂਕਿੰਗ ਵਰਗੀਆਂ ਡਿਜਿਟਲ ਸੇਵਾਵਾਂ ਦਾ ਵੱਧ ਤੋਂ ਵੱਧ ਇਸਤੇਮਾਲ ਕਰਨਾ ਚਾਹੀਦਾ ਹੈ, ਕਿਉਂਕਿ ਇਹ ਸੇਵਾਵਾਂ ਛੁੱਟੀਆਂ ਤੋਂ ਪ੍ਰਭਾਵਿਤ ਨਹੀਂ ਹੁੰਦੀਆਂ। ਚਾਹੇ ਤੁਸੀਂ ਪੰਜਾਬ ਦੇ ਅੰਮ੍ਰਿਤਸਰ ਵਿੱਚ ਹੋ ਜਾਂ ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਵਿੱਚ, ਸਹੀ ਯੋਜਨਾ ਨਾਲ ਬੈਂਕਿੰਗ ਕੰਮ ਆਸਾਨੀ ਨਾਲ ਨਿਪਟਾਏ ਜਾ ਸਕਦੇ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।