ਨਵੀਂ ਦਿੱਲੀ: ਬੈਂਕਾਂ ਦੇ ਅਗਲੇ ਮਹੀਨੇ ਅਪਰੈਲ ਵਿੱਚ 15 ਛੁੱਟੀਆਂ ਹੋਣਗੀਆਂ। ਅਗਲੇ ਵਿੱਤੀ ਸਾਲ 2021-22 (ਅਪਰੈਲ-ਮਾਰਚ) ਦੀ ਸ਼ੁਰੂਆਤ ਵਿੱਚ 1 ਅਪਰੈਲ ਬੈਂਕ ਬੰਦ ਹੋਣ ਕਾਰਨ ਬੈਂਕਾਂ 'ਚ ਕੰਮ ਨਹੀਂ ਹੋਏਗਾ, ਜਦੋਂਕਿ ਗੁੱਡ ਫ੍ਰਾਈਡੇ ਦੀ ਛੁੱਟੀ ਕਰਕੇ ਬੈਂਕ 2 ਅਪਰੈਲ ਨੂੰ ਵੀ ਬੰਦ ਰਹਿਣਗੇ। ਇਸ ਤੋਂ ਬਾਅਦ 4 ਅਪਰੈਲ ਨੂੰ ਐਤਵਾਰ ਤੇ ਫਿਰ 5 ਅਪਰੈਲ ਨੂੰ ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਵਿੱਚ ਬਾਬੂ ਜਗਜੀਵਨ ਰਾਮ ਜਯੰਤੀ ਕਰਕੇ ਬੈਂਕ ਬੰਦ ਰਹਿਣਗੇ।


6 ਅਪਰੈਲ ਨੂੰ ਤਾਮਿਲਨਾਡੂ ਵਿਚ ਵਿਧਾਨ ਸਭਾ ਚੋਣਾਂ ਹੋਣ ਕਾਰਨ ਬੈਂਕਾਂ ਵਿਚ ਛੁੱਟੀ ਹੋਵੇਗੀ। ਇਸ ਤੋਂ ਇਲਾਵਾ 10 ਅਪਰੈਲ ਨੂੰ ਮਹੀਨੇ ਦਾ ਦੂਜਾ ਸ਼ਨੀਵਾਰ ਹੈ ਤੇ 11 ਅਪਰੈਲ ਨੂੰ ਐਤਵਾਰ ਕਰਕੇ ਬੈਂਕ ਬੰਦ ਰਹਿਣਗੇ। ਇਸ ਤੋਂ ਬਾਅਦ ਗੁੜੀ ਪੜਵਾ/ ਤੇਲਗੂ ਨਵੇਂ ਸਾਲ ਦਿਵਸ/ਉਗਾਦੀ ਤਿਉਹਾਰ ਦੇ ਕਾਰਨ ਬੈਂਕਾਂ ਵਿੱਚ 13 ਅਪਰੈਲ ਨੂੰ ਛੁੱਟੀ ਹੋਵੇਗੀ।

ਬੈਂਕ ਅਪਰੈਲ ਵਿੱਚ ਕੁੱਲ ਦਿਨਾਂ ਲਈ ਬੰਦ ਰਹਿਣਗੇ ਇੱਥੇ ਵੇਖੋ ਪੂਰੀ ਲਿਸਟ


1 ਅਪਰੈਲ (ਵੀਰਵਾਰ) - ਬੈਂਕਾਂ ਦੇ ਸਾਲਾਨਾ ਖਾਤਿਆਂ ਦਾ ਬੰਦ ਹੋਣ ਵਾਲਾ ਸਾਲ


2 ਅਪਰੈਲ (ਸ਼ੁੱਕਰਵਾਰ) - ਗੁੱਡ ਫ੍ਰਾਈਡੇ


4 ਅਪਰੈਲ (ਐਤਵਾਰ) - ਵਿਕਲੀ ਛੁੱਟੀ


5 ਅਪਰੈਲ (ਸੋਮਵਾਰ) - ਬਾਬੂ ਜਗਜੀਵਨ ਰਾਮ ਜਯੰਤੀ


10 ਅਪਰੈਲ (ਸ਼ਨੀਵਾਰ) - ਦੂਜਾ ਸ਼ਨੀਵਾਰ


11 ਅਪਰੈਲ (ਐਤਵਾਰ) - ਹਫਤਾਵਾਰੀ ਛੁੱਟੀ


13 ਅਪਰੈਲ (ਮੰਗਲਵਾਰ) - ਗੁੜੀ ਪੜਵਾ, ਤੇਲਗੂ ਨਵਾਂ ਸਾਲ, ਉਗਰੀ, ਵਿਸਾਖੀ, ਸਾਜੀਬੂ ਨੋਂਗਮਪੰਬਾ


14 ਅਪਰੈਲ (ਬੁੱਧਵਾਰ) - ਅੰਬੇਦਕਰ ਜੈਅੰਤੀ, ਤਾਮਿਲ ਨਵਾਂ ਸਾਲ, ਵੀਜੂ, ਬੀਜੂ ਉਤਸਵ


15 ਅਪਰੈਲ (ਵੀਰਵਾਰ) - ਹਿਮਾਚਲ ਦਿਵਸ, ਬੰਗਾਲੀ ਨਵਾਂ ਸਾਲ, ਸਰਹੂਲ


16 ਅਪਰੈਲ (ਸ਼ੁੱਕਰਵਾਰ) - Bohag Bihu


18 ਅਪਰੈਲ (ਐਤਵਾਰ) - ਹਫਤਾਵਾਰੀ ਛੁੱਟੀ


21 ਅਪਰੈਲ (ਵੀਰਵਾਰ) - ਰਾਮਨਵਮੀ, aria Puja


24 ਅਪਰੈਲ (ਸ਼ਨੀਵਾਰ) - ਚੌਥਾ ਸ਼ਨੀਵਾਰ


25 ਅਪਰੈਲ (ਐਤਵਾਰ) - ਹਫਤਾਵਾਰੀ ਛੁੱਟੀ


ਅਗਲੇ ਦਿਨ 14 ਅਪਰੈਲ ਨੂੰ ਬਾਬਾ ਸਾਹਿਬ ਅੰਬੇਦਕਰ ਜੈਅੰਤੀ ਤੇ ਤਾਮਿਲ ਨਵੇਂ ਸਾਲ ਦਿਹਾੜੇ/ਵਿਸ਼ੂ/ਬੀਜੂ ਤਿਉਹਾਰ/ਚਿਰੋਬਾ/ਬੋਹਾਗ ਬਿਹੂ ਦੇ ਕਾਰਨ ਬੈਂਕਾਂ ਵਿੱਚ ਛੁੱਟੀ ਹੋਵੇਗੀ। ਉਧਰ 15 ਅਪਰੈਲ ਨੂੰ ਹਿਮਾਚਲ ਡੇਅ/ਬੰਗਾਲੀ ਨਵੇਂ ਸਾਲ ਦਾ ਦਿਨ ਬੋਹਾਗ ਬਿਹੂ ਤੇ ਸਰਹੂਲ ਦੀ ਛੁੱਟੀ ਹੈ।


ਇਸ ਦੇ ਨਾਲ ਹੀ ਦੱਸ ਦਈਏ ਕਿ 16 ਅਪਰੈਲ ਨੂੰ ਬੋਹਾਗ ਬਿਹੂ ਅਤੇ 18 ਅਪਰੈਲ ਨੂੰ ਐਤਵਾਰ ਹੈ। ਇਸ ਤੋਂ ਇਲਾਵਾ, ਰਾਮਨਵਮੀ ਦੀ ਛੁੱਟੀ ਵਾਲੇ ਦਿਨ 21 ਅਪਰੈਲ ਨੂੰ ਬੈਂਕ ਬੰਦ ਰਹਿਣਗੇ। ਫਿਰ 24 ਅਪਰੈਲ ਨੂੰ ਚੌਥੇ ਸ਼ਨੀਵਾਰ ਅਤੇ 25 ਨੂੰ ਐਤਵਾਰ ਹੋਣ ਕਾਰਨ ਬੈਂਕਾਂ ਵਿਚ ਕੋਈ ਕੰਮਕਾਜ ਨਹੀਂ ਹੋਵੇਗਾ।


ਇਹ ਵੀ ਪੜ੍ਹੋ: ਸਰਕਾਰ ਦੀ ਟਰਾਂਸਪੋਰਟ ਸੈਕਟਰ ਨੂੰ ਚੇਤਾਵਨੀ! ਵਾਹਨ ਕੰਪਨੀਆਂ 'ਤੇ ਹੈਕਿੰਗ ਦਾ ਖ਼ਤਰਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904