Bank Holiday In April 2022: ਕੱਲ੍ਹ ਯਾਨੀ 1 ਅਪ੍ਰੈਲ ਤੋਂ ਨਵਾਂ ਵਿੱਤੀ ਸਾਲ ਸ਼ੁਰੂ ਹੋਣ ਜਾ ਰਿਹਾ ਹੈ ਪਰ ਇਸ ਤੋਂ ਪਹਿਲਾਂ ਜੇਕਰ ਤੁਹਾਡਾ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਹੈ ਤਾਂ ਅੱਜ ਹੀ ਨਿਪਟਾ ਲਵੋ ਕਿਉਂਕਿ ਇਸ ਮਹੀਨੇ ਬੈਂਕ 15 ਦਿਨ ਬੰਦ ਰਹਿਣਗੇ। ਭਾਰਤੀ ਰਿਜ਼ਰਵ ਬੈਂਕ ਨੇ ਅਪ੍ਰੈਲ ਮਹੀਨੇ ਦੀਆਂ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਹੈ।



ਇਨ੍ਹਾਂ 15 ਦਿਨਾਂ ਦੀਆਂ ਛੁੱਟੀਆਂ ਵਿੱਚੋਂ, ਨੌਂ ਨੂੰ ਆਰਬੀਆਈ ਦੇ ਛੁੱਟੀਆਂ ਦੇ ਕੈਲੰਡਰ ਵਿੱਚ ਸੂਚੀਬੱਧ ਕੀਤਾ ਗਿਆ ਹੈ, ਜਦੋਂਕਿ ਬਾਕੀ ਹਫ਼ਤਾਵਾਰੀ ਛੁੱਟੀਆਂ ਸ਼ਨੀਵਾਰ ਤੇ ਐਤਵਾਰ ਨੂੰ ਹੋਣਗੀਆਂ। ਅਜਿਹੀ ਸਥਿਤੀ ਵਿੱਚ, ਜੇਕਰ ਤੁਸੀਂ ਅਪ੍ਰੈਲ ਵਿੱਚ ਬੈਂਕ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਡੇ ਲਈ ਇੱਕ ਵਾਰ ਛੁੱਟੀਆਂ ਦੀ ਪੂਰੀ ਸੂਚੀ ਨੂੰ ਚੈੱਕ ਕਰਨਾ ਫਾਇਦੇਮੰਦ ਹੋਵੇਗਾ।

ਧਿਆਨ ਦੇਣ ਯੋਗ ਹੈ ਕਿ ਬੈਂਕ ਛੁੱਟੀਆਂ ਦੌਰਾਨ, ਗਾਹਕ ਆਪਣੇ ਬੈਂਕ ਦੇ ਕੰਮ ਨੂੰ ਪੂਰਾ ਕਰਨ ਲਈ ਨੈੱਟ ਬੈਂਕਿੰਗ ਸੁਵਿਧਾਵਾਂ ਦੀ ਵਰਤੋਂ ਕਰ ਸਕਦੇ ਹਨ। ਬੈਂਕ ਛੁੱਟੀਆਂ ਰਾਜਾਂ ਤੇ ਸ਼ਹਿਰਾਂ ਵਿੱਚ ਵੱਖ-ਵੱਖ ਹੁੰਦੀਆਂ ਹਨ। ਦਰਅਸਲ, ਬੈਂਕਿੰਗ ਛੁੱਟੀਆਂ ਵੱਖ-ਵੱਖ ਰਾਜਾਂ ਵਿੱਚ ਮਨਾਏ ਜਾਂਦੇ ਤਿਉਹਾਰਾਂ ਜਾਂ ਉਨ੍ਹਾਂ ਰਾਜਾਂ ਵਿੱਚ ਤਿਉਹਾਰਾਂ 'ਤੇ ਵੀ ਨਿਰਭਰ ਕਰਦੀਆਂ ਹਨ।



  • 1 ਅਪ੍ਰੈਲ ਨੂੰ ਬੈਂਕ ਖਾਤਿਆਂ ਦੀ ਸਾਲਾਨਾ ਕਲੋਜ਼ਿੰਗ ਕਰਕੇ ਹਰ ਥਾਂ ਛੁੱਟੀ

  • 2 ਅਪ੍ਰੈਲ ਨੂੰ ਗੁੜੀ ਪਾਡਵਾ/ਉਗਾੜੀ ਤਿਉਹਾਰ/ਨਵਰਾਤਰੀ/ਤੇਲੁਗੂ ਨਵੇਂ ਸਾਲ ਦਾ ਪਹਿਲਾ ਦਿਨ ਹੋਣ ਕਰਕੇ ਬੇਲਾਪੁਰ, ਬੰਗਲੌਰ, ਚੇਨਈ, ਹੈਦਰਾਬਾਦ, ਇੰਫਾਲ, ਜੰਮੂ, ਮੁੰਬਈ, ਨਾਗਪੁਰ, ਪਣਜੀ ਤੇ ਸ਼੍ਰੀਨਗਰ ਵਿੱਚ ਛੁੱਟੀ ਰਹੇਗੀ।

  • 3 ਅਪ੍ਰੈਲ ਨੂੰ ਐਤਵਾਰ (ਹਫਤਾਵਾਰੀ ਛੁੱਟੀ) ਹਰ ਥਾਂ ਰਹੇਗੀ।

  • 4 ਅਪ੍ਰੈਲ ਨੂੰ ਸਰਹੁਲ ਦੀ ਛੁੱਟੀ ਰਾਂਚੀ ਵਿੱਚ ਰਹੇਗੀ।

  • 5 ਅਪ੍ਰੈਲ ਨੂੰ ਬਾਬੂ ਜਗਜੀਵਨ ਰਾਮ ਦੇ ਜਨਮ ਦਿਨ ਦੀ ਹੈਦਰਾਬਾਦ ਵਿੱਚ ਛੁੱਟੀ ਰਹੇਗੀ।

  • 9 ਅਪ੍ਰੈਲ ਨੂੰ ਮਹੀਨੇ ਦੇ ਦੂਜੇ ਸ਼ਨੀਵਾਰ ਦੀ ਹਰ ਜਗ੍ਹਾ ਛੁੱਟੀ ਰਹੇਗੀ।

  • 10 ਅਪ੍ਰੈਲ ਨੂੰ ਐਤਵਾਰ (ਹਫਤਾਵਾਰੀ ਛੁੱਟੀ) ਹਰ ਥਾਂ ਰਹੇਗੀ।

  • 14 ਅਪ੍ਰੈਲ ਨੂੰ ਡਾ. ਬਾਬਾ ਸਾਹਿਬ ਅੰਬੇਡਕਰ ਜਯੰਤੀ/ਮਹਾਵੀਰ ਜਯੰਤੀ/ਵਿਸਾਖੀ/ਤਾਮਿਲ ਨਵਾਂ ਸਾਲ ਦੀ ਸ਼ਿਲਾਂਗ ਤੇ ਸ਼ਿਮਲਾ ਤੋਂ ਇਲਾਵਾ ਹੋਰ ਥਾਵਾਂ 'ਤੇ ਛੁੱਟੀ ਰਹੇਗੀ।

  • 15 ਅਪ੍ਰੈਲ ਨੂੰ ਗੁੱਡ ਫਰਾਈਡੇ/ਬੰਗਾਲੀ ਨਵਾਂ ਸਾਲ/ਹਿਮਾਚਲ ਦਿਵਸ/ਵਿਸ਼ੂ/ ਬੋਹਾਗ ਬਿਹੂ ਕਰਕੇ ਜੈਪੁਰ, ਜੰਮੂ, ਸ਼੍ਰੀਨਗਰ ਤੋਂ ਇਲਾਵਾ ਹੋਰ ਥਾਵਾਂ 'ਤੇ ਛੁੱਟੀ ਰਹੇਗੀ।

  • 16 ਅਪ੍ਰੈਲ ਨੂੰ ਬੋਹਾਗ ਬਿਹੂ ਦੀ ਗੁਹਾਟੀ ਵਿੱਚ ਛੁੱਟੀ ਰਹੇਗੀ।

  • 17 ਅਪ੍ਰੈਲ ਨੂੰ ਐਤਵਾਰ ਦੀ (ਹਫਤਾਵਾਰੀ ਛੁੱਟੀ) ਹਰ ਜਗ੍ਹਾ ਰਹੇਗੀ।

  • 21 ਅਪ੍ਰੈਲ ਨੂੰ ਗਡਿਆ ਪੂਜਾ ਦੀ ਅਗਰਤਲਾ ਵਿੱਚ ਛੁੱਟੀ ਰਹੇਗੀ।

  • 23 ਅਪ੍ਰੈਲ ਨੂੰ ਮਹੀਨੇ ਦੇ ਚੌਥੇ ਸ਼ਨੀਵਾਰ ਹਰ ਜਗ੍ਹਾ ਛੁੱਟੀ ਰਹੇਗੀ।

  • 24 ਅਪ੍ਰੈਲ ਨੂੰ ਐਤਵਾਰ ਦੀ (ਹਫਤਾਵਾਰੀ ਛੁੱਟੀ) ਹਰ ਥਾਂ ਰਹੇਗੀ।

  • 29 ਅਪ੍ਰੈਲ ਨੂੰ ਸ਼ਬ-ਏ-ਕਦਰ/ਜੁਮਾਤ-ਉਲ-ਵਿਦਾ ਦੀ ਜੰਮੂ ਤੇ ਸ਼੍ਰੀਨਗਰ ਵਿੱਚ ਛੁੱਟੀ ਰਹੇਗੀ।