Bank Holidays in July 2025: ਜੇ ਤੁਸੀਂ ਜੁਲਾਈ ਮਹੀਨੇ ਵਿੱਚ ਬੈਂਕ ਸਬੰਧੀ ਕੋਈ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਇਸ ਤੋਂ ਪਹਿਲਾਂ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਕਿਹੜੇ-ਕਿਹੜੇ ਦਿਨ ਬੈਂਕ ਬੰਦ ਰਹਿਣਗੇ। ਭਾਰਤੀ ਰਿਜ਼ਰਵ ਬੈਂਕ (RBI) ਹਰ ਮਹੀਨੇ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਬੈਂਕਾਂ ਦੀ ਛੁੱਟੀ ਦੀ ਲਿਸਟ ਜਾਰੀ ਕਰ ਦਿੰਦਾ ਹੈ। ਇਸ ਰਾਹੀਂ ਤੁਸੀਂ ਜਾਣ ਸਕਦੇ ਹੋ ਕਿ ਭਾਰਤ ਦੇ ਕਿਸ ਰਾਜ ਜਾਂ ਸ਼ਹਿਰ ਵਿੱਚ ਕਿਸ ਕਾਰਨ ਕਰਕੇ ਬੈਂਕਾਂ ਦੀ ਛੁੱਟੀ ਰਹੇਗੀ। ਜੁਲਾਈ ਮਹੀਨੇ ਵਿੱਚ ਦੂਜੇ ਅਤੇ ਚੌਥੇ ਸ਼ਨੀਚਰ ਅਤੇ ਹਰ ਐਤਵਾਰ ਨੂੰ ਤਾਂ ਬੈਂਕ ਬੰਦ ਰਹਿਣਗੇ ਹੀ, ਨਾਲ ਹੀ ਹੋਰ ਕਿਹੜੇ ਵਿਸ਼ੇਸ਼ ਦਿਨਾਂ 'ਤੇ ਬੈਂਕ ਬੰਦ ਰਹਿਣਗੇ, ਆਓ ਜਾਣਦੇ ਹਾਂ ਬੈਂਕ ਹਾਲੀਡੇ ਲਿਸਟ ਬਾਰੇ।
ਜੁਲਾਈ ਵਿੱਚ 13 ਦਿਨ ਬੈਂਕ ਰਹਿਣਗੇ ਬੰਦ
ਐਤਵਾਰ ਅਤੇ ਦੂਜੇ-ਚੌਥੇ ਸ਼ਨੀਚਰ ਨੂੰ ਛੁੱਟੀ ਦੇ ਇਲਾਵਾ ਹੋਰ ਖਾਸ ਕਾਰਨਾਂ ਕਰਕੇ ਵੀ ਬੈਂਕ ਬੰਦ ਰਹਿਣਗੇ। ਹਾਲਾਂਕਿ ਬੈਂਕ ਬੰਦ ਹੋਣ ਦੇ ਬਾਵਜੂਦ ਵੀ ਤੁਸੀਂ ਆਨਲਾਈਨ ਕੰਮ ਕਰ ਸਕਦੇ ਹੋ। ਡਿਜੀਟਲ ਭੁਗਤਾਨ, ਬੈਂਕ ਬੈਲੈਂਸ ਚੈੱਕ ਜਾਂ ਹੋਰ ਆਨਲਾਈਨ ਸੇਵਾਵਾਂ ਬੈਂਕ ਦੀ ਛੁੱਟੀ ਵਾਲੇ ਦਿਨ ਵੀ ਚਲਦੀਆਂ ਰਹਿਣਗੀਆਂ। ਇਸ ਵਾਰੀ ਜੁਲਾਈ 2025 ਵਿੱਚ ਕੁੱਲ 13 ਦਿਨਾਂ ਲਈ ਬੈਂਕ ਬੰਦ ਰਹਿਣਗੇ, ਪਰ ਇਹ ਤਾਰੀਖਾਂ ਰਾਜਾਂ ਅਤੇ ਕਾਰਨਾਂ ਦੇ ਅਧਾਰ 'ਤੇ ਵੱਖ-ਵੱਖ ਹੋਣਗੀਆਂ।
ਜੁਲਾਈ ਵਿੱਚ ਕਦੋਂ-ਕਦੋਂ ਹੋਵੇਗੀ ਬੈਂਕਾਂ ਦੀ ਛੁੱਟੀ?
3 ਜੁਲਾਈ 2025 – ਇਸ ਦਿਨ ਖਾਰਚੀ ਪੂਜਾ ਮਨਾਈ ਜਾਵੇਗੀ, ਜਿਸ ਦੇ ਮੌਕੇ 'ਤੇ ਅਗਰਤਲਾ ਵਿੱਚ ਬੈਂਕਾਂ ਦੀ ਛੁੱਟੀ ਰਹੇਗੀ।
5 ਜੁਲਾਈ 2025 – ਗੁਰੂ ਹਰਿਗੋਬਿੰਦ ਜੀ ਦੇ ਜਨਮ ਦਿਨ ਮੌਕੇ ਵਿੱਚ ਜੰਮੂ ਅਤੇ ਸ਼੍ਰੀਨਗਰ ਵਿੱਚ ਬੈਂਕਾਂ ਦੀ ਛੁੱਟੀ ਰਹੇਗੀ।
6 ਜੁਲਾਈ 2025 – ਐਤਵਾਰ ਹੋਣ ਕਰਕੇ ਦੇਸ਼ਭਰ ਦੇ ਬੈਂਕਾਂ ਦੀ ਸਰਕਾਰੀ ਛੁੱਟੀ ਰਹੇਗੀ।12 ਜੁਲਾਈ 2025 – ਮਹੀਨੇ ਦਾ ਦੂਜਾ ਸ਼ਨੀਵਾਰ ਹੋਣ ਕਰਕੇ ਦੇਸ਼ ਦੇ ਸਾਰੇ ਬੈਂਕ ਬੰਦ ਰਹਿਣਗੇ।13 ਜੁਲਾਈ 2025 – ਐਤਵਾਰ ਹੋਣ ਕਰਕੇ ਸਾਰੇ ਬੈਂਕਾਂ ਦੀ ਹਫਤਾਵਾਰੀ ਛੁੱਟੀ ਰਹੇਗੀ।14 ਜੁਲਾਈ 2025 – ਬੇਹਡੇਨਖਲਾਮ ਮੌਕੇ ਸ਼ਿਲਾਂਗ ਵਿੱਚ ਬੈਂਕਾਂ ਦੀ ਛੁੱਟੀ ਰਹੇਗੀ।16 ਜੁਲਾਈ 2025 – ਹਰੇਲਾ ਤਿਉਹਾਰ ਦੇ ਮੌਕੇ ਦੇਹਰਾਦੂਨ ਵਿੱਚ ਬੈਂਕ ਬੰਦ ਰਹਿਣਗੇ।17 ਜੁਲਾਈ 2025 – ਯੂ ਤਿਰੋਤ ਸਿੰਘ ਦੀ ਪੁਣਯਤਿਥੀ ਮੌਕੇ ਸ਼ਿਲਾਂਗ ਵਿੱਚ ਬੈਂਕਾਂ ਦੀ ਛੁੱਟੀ ਰਹੇਗੀ।19 ਜੁਲਾਈ 2025 – ਕੇਰ ਪੂਜਾ ਦੇ ਮੌਕੇ ਅਗਰਤਲਾ ਵਿੱਚ ਬੈਂਕ ਬੰਦ ਰਹਿਣਗੇ।20 ਜੁਲਾਈ 2025 – ਐਤਵਾਰ ਹੋਣ ਕਰਕੇ ਦੇਸ਼ ਦੇ ਸਾਰੇ ਬੈਂਕਾਂ ਦੀ ਹਫਤਾਵਾਰੀ ਛੁੱਟੀ ਰਹੇਗੀ।