Bank Holidays: ਜਿਵੇਂ ਹੀ ਮਹੀਨਾ ਸ਼ੁਰੂ ਹੁੰਦਾ ਹੈ ਤਾਂ ਨਾਲ ਹੀ ਨਵੇਂ ਨਿਯਮ ਬਣ ਜਾਂਦੇ ਹਨ ਅਤੇ ਕਈ ਛੁੱਟੀਆਂ ਵੀ ਆ ਜਾਂਦੀਆਂ ਹਨ। ਮਹੀਨਾ ਸ਼ੁਰੂ ਹੁੰਦਿਆਂ ਹੀ ਸਕੂਲੀ ਬੱਚਿਆਂ, ਮੁਲਾਜ਼ਮਾਂ ਅਤੇ ਹੋਰਾਂ ਨੂੰ ਛੁੱਟੀਆਂ ਦੀ ਉਡੀਕ ਰਹਿੰਦੀ ਹੈ।

ਉੱਥੇ ਹੀ ਬੈਂਕ ਦੀਆਂ ਛੁੱਟੀਆਂ ਨੂੰ ਲੈਕੇ ਵੱਡਾ ਅਪਡੇਟ ਸਾਹਮਣੇ ਆਇਆ ਹੈ, ਦੱਸ ਦਈਏ ਕਿ ਜੂਨ ਦੇ ਮਹੀਨੇ ਵਿੱਚ ਕੁਝ ਦਿਨ ਬੈਂਕ ਬੰਦ ਰਹਿਣਗੇ। ਇਸ ਕਰਕੇ ਜੇਕਰ ਤੁਹਾਡੇ ਕੋਈ ਜ਼ਰੂਰੀ ਕੰਮ ਹਨ ਤਾਂ ਸਮੇਂ ਸਿਰ ਨਿਪਟਾ ਲਓ। ਬਾਕੀ ਜੇਕਰ ਕੁਝ ਲੋਕ ਸਮਾਂ ਨਾ ਮਿਲਣ ਕਰਕੇ ਬੈਂਕ ਨਹੀਂ ਜਾ ਸਕੇ ਤਾਂ ਉਨ੍ਹਾਂ ਲਈ ਵੀ ਅਸੀਂ ਤਰੀਕਾ ਦੱਸਣ ਜਾ ਰਹੇ ਹਾਂ। ਆਓ ਤੁਹਾਨੂੰ ਦੱਸਦੇ ਹਾਂ ਕਿ ਜੂਨ ਵਿੱਚ ਬੈਂਕ ਕਦੋਂ-ਕਦੋਂ ਅਤੇ ਕਿੰਨੇ ਦਿਨ ਬੰਦ ਰਹਿਣਗੇ।

ਤਰੀਕਬੰਦ ਰਹਿਣ ਦਾ ਕਾਰਨ
7 ਜੂਨ ਐਤਵਾਰ (ਸਾਰੀ ਜਗ੍ਹਾ)
13 ਜੂਨਦੂਜਾ ਸ਼ਨੀਵਾਰ (ਸਾਰੀ ਜਗ੍ਹਾ)
14 ਜੂਨਐਤਵਾਰ (ਸਾਰੀ ਜਗ੍ਹਾ)
15 ਜੂਨYMA Day ਅਤੇ ਰਾਜਾ ਸੰਕ੍ਰਾਤੀ ਤਿਉਹਾਰ 
21 ਜੂਨਐਤਵਾਰ
25 ਜੂਨਮੁਹਰੱਮ
26 ਜੂਨਮੁਹਰੱਮ
27 ਜੂਨਦੂਜਾ ਸ਼ਨੀਵਾਰ
28 ਜੂਨਐਤਵਾਰ
29 ਜੂਨਸੰਤ ਕਬੀਰ ਜੈਅੰਤੀ
30 ਜੂਨਰੇਮਨਾ ਨੀ

ਤੁਸੀਂ ਆਪਣਾ ਕੰਮ ਔਨਲਾਈਨ ਬੈਂਕਿੰਗ ਰਾਹੀਂ ਪੂਰਾ ਕਰ ਸਕਦੇ 

ਬੈਂਕ ਵਿੱਚ ਛੁੱਟੀਆਂ ਦੇ ਬਾਵਜੂਦ ਤੁਸੀਂ ਅਜੇ ਵੀ ਔਨਲਾਈਨ ਬੈਂਕਿੰਗ ਅਤੇ ਏਟੀਐਮ ਰਾਹੀਂ ਪੈਸੇ ਦਾ ਲੈਣ-ਦੇਣ ਕਰ ਸਕਦੇ ਹੋ ਜਾਂ ਹੋਰ ਲੈਣ-ਦੇਣ ਕਰ ਸਕਦੇ ਹੋ। ਬੈਂਕ ਛੁੱਟੀਆਂ ਕਰਕੇ ਇਹ ਸੇਵਾਵਾਂ ਪ੍ਰਭਾਵਿਤ ਨਹੀਂ ਹੋਣਗੀਆਂ।

ਜੂਨ ਵਿੱਚ ਸ਼ੇਅਰ ਬਜ਼ਾਰ ਵਿੱਚ 9 ਦਿਨ ਕਾਰੋਬਾਰ ਨਹੀਂ ਹੋਵੇਗਾ

ਜੂਨ 2026 ਵਿੱਚ 9 ਦਿਨਾਂ ਲਈ ਸਟਾਕ ਮਾਰਕੀਟ ਬੰਦ ਰਹੇਗੀ। ਇਨ੍ਹਾਂ ਵਿੱਚੋਂ ਅੱਠ ਦਿਨ ਸ਼ਨੀਵਾਰ ਅਤੇ ਐਤਵਾਰ ਹੋਣਗੇ। ਇਸ ਤੋਂ ਇਲਾਵਾ, ਮੁਹੱਰਮ ਲਈ 26 ਜੂਨ ਨੂੰ ਸਟਾਕ ਮਾਰਕੀਟ ਬੰਦ ਰਹੇਗੀ।

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।