Bank Holiday in June: ਮਈ ਦਾ ਮਹੀਨਾ ਖ਼ਤਮ ਹੋਣ ਵਾਲਾ ਹੈ ਅਤੇ ਜੂਨ ਦਾ ਮਹੀਨਾ ਸ਼ੁਰੂ ਹੋਣ ਵਾਲਾ ਹੈ। ਉੱਥੇ ਹੀ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ ਤੁਹਾਨੂੰ ਜਰੂਰੀ ਜਾਣਕਾਰੀ ਦੇ ਦਈਏ। ਅਗਲੇ ਮਹੀਨੇ ਜੂਨ ਵਿੱਚ 12 ਦਿਨ ਬੈਂਕ ਬੰਦ ਰਹਿਣਗੇ ਜਿਸ ਕਰਕੇ ਤੁਸੀਂ ਆਪਣੇ ਜ਼ਰੂਰੀ ਕੰਮ ਪਹਿਲਾਂ ਹੀ ਨਿਪਟਾ ਲਓ।

ਤੁਹਾਨੂੰ ਇੱਥੇ ਦੱਸਣਾ ਬਣਦਾ ਹੈ ਕਿ ਅਗਲੇ ਮਹੀਨੇ ਜੂਨ ਵਿੱਚ ਕਿਹੜੇ-ਕਿਹੜੇ ਦਿਨ ਬੈਂਕ ਬੰਦ ਰਹਿਣਗੇ ਤਾਂ ਕਿ ਤੁਸੀਂ ਉਨ੍ਹਾਂ ਤਰੀਕਾਂ ਤੋਂ ਪਹਿਲਾਂ ਆਪਣਾ ਜ਼ਰੂਰੀ ਕੰਮ ਨਿਪਟਾ ਲਓ।

1 ਜੂਨ – ਐਤਵਾਰ

6 ਜੂਨ – ਈਦ-ਉਲ-ਅਜਹਾ (ਕੇਰਲ ਵਿੱਚ)

7 ਜੂਨ - ਬਕਰੀਦ (ਈਦ-ਉਜ-ਜੁਹਾ) ਸਾਰੀ ਥਾਵਾਂ ‘ਤੇ

8 ਜੂਨ – ਐਤਵਾਰ

11 ਜੂਨ- ਸੰਤ ਕਬੀਰ ਜੈਅੰਤੀ

14 ਜੂਨ -  ਦੂਜਾ ਸ਼ਨੀਵਾਰ

15 ਜੂਨ- ਐਤਵਾਰ

22 ਜੂਨ – ਐਤਵਾਰ

28 ਜੂਨ - ਚੌਥਾ ਸ਼ਨੀਵਾਰ

29 ਜੂਨ – ਐਤਵਾਰ

30 ਜੂਨ – ਰੇਮਨਾ ਨੀ (ਮਿਜੋਰਮ)

ਆਨਲਾਈਨ ਬੈਂਕਿੰਗ ਰਾਹੀਂ ਨਿਪਟਾ ਸਕਦੇ ਕੰਮ

ਬੈਂਕ ਦੀਆਂ ਛੁੱਟੀਆਂ ਹੋਣ ਦੇ ਬਾਵਜੂਦ, ਤੁਸੀਂ ਔਨਲਾਈਨ ਬੈਂਕਿੰਗ ਅਤੇ ਏਟੀਐਮ ਰਾਹੀਂ ਪੈਸੇ ਦਾ ਲੈਣ-ਦੇਣ ਕਰ ਸਕਦੇ ਹੋ ਜਾਂ ਹੋਰ ਕੰਮ ਕਰ ਸਕਦੇ ਹੋ। ਬੈਂਕ ਛੁੱਟੀਆਂ ਦਾ ਇਨ੍ਹਾਂ ਸਹੂਲਤਾਂ 'ਤੇ ਕੋਈ ਅਸਰ ਨਹੀਂ ਪਵੇਗਾ। ਤੁਸੀਂ ਆਪਣੇ ਕੰਮ ਆਰਾਮ ਨਾਲ ਕਰ ਸਕਦੇ ਹੋ, ਤੁਹਾਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਵੇਗੀ। 

ਕੇਰਲ ਵਿੱਚ 6 ਤੋਂ 8 ਜੂਨ ਤੱਕ ਲਗਾਤਾਰ 3 ਦਿਨ ਬੰਦ ਰਹਿਣਗੇ ਬੈਂਕ

ਕੇਰਲ ਵਿੱਚ 6 ਤੋਂ 8 ਜੂਨ ਤੱਕ ਲਗਾਤਾਰ 3 ਦਿਨ ਬੈਂਕ ਨਹੀਂ ਚੱਲਣਗੇ। 6 ਜੂਨ ਨੂੰ ਈਦ-ਉਲ-ਅਜ਼ਹਾ, 7 ਜੂਨ ਨੂੰ ਬਕਰੀਦ (ਈਦ-ਉਜ਼-ਜ਼ੁਹਾ) ਅਤੇ 8 ਜੂਨ ਨੂੰ ਐਤਵਾਰ ਹੋਣ ਕਾਰਨ ਬੈਂਕ ਬੰਦ ਰਹਿਣਗੇ। ਓਡੀਸ਼ਾ-ਮਣੀਪੁਰ ਵਿੱਚ 27 ਤੋਂ 29 ਜੂਨ ਤੱਕ ਅਤੇ ਮਿਜ਼ੋਰਮ ਵਿੱਚ 28 ਤੋਂ 30 ਜੂਨ ਤੱਕ ਬੈਂਕ ਲਗਾਤਾਰ 3 ਦਿਨ ਬੰਦ ਰਹਿਣਗੇ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।