Bank Holidays List: ਮਾਰਚ ਦਾ ਮਹੀਨਾ ਤਿਉਹਾਰਾਂ ਨਾਲ ਭਰਿਆ ਹੋਇਆ ਹੈ, ਇਸ ਲਈ ਜੇਕਰ ਤੁਹਾਡੀ ਬੈਂਕ ਜਾਣ ਦੀ ਯੋਜਨਾ ਹੈ, ਤਾਂ ਇਸ ਤੋਂ ਪਹਿਲਾਂ ਤੁਹਾਨੂੰ ਛੁੱਟੀਆਂ ਦੀ ਲਿਸਟ ਚੈੱਕ ਕਰਨੀ ਚਾਹੀਦੀ ਹੈ। ਅਗਲੇ ਹਫ਼ਤੇ ਲਗਾਤਾਰ 4 ਦਿਨ ਬੈਂਕ ਵਿੱਚ ਕੋਈ ਕੰਮ ਨਹੀਂ ਹੋਵੇਗਾ। 17, 18, 19 ਅਤੇ 20 ਮਾਰਚ ਨੂੰ ਲਗਾਤਾਰ 4 ਦਿਨ ਬੈਂਕ ਬੰਦ ਰਹਿਣਗੇ। ਇਨ੍ਹਾਂ ਛੁੱਟੀਆਂ ਵਿੱਚ ਐਤਵਾਰ ਦੀ ਛੁੱਟੀ ਵੀ ਸ਼ਾਮਲ ਹੈ।


ਦੱਸ ਦੇਈਏ ਕਿ ਹੋਲੀ ਦੇ ਕਾਰਨ ਬੈਂਕਾਂ ਵਿੱਚ ਛੁੱਟੀ ਰਹੇਗੀ। ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਦਿਨ ਕਿਹੜੇ ਸ਼ਹਿਰ ਦੇ ਬੈਂਕ ਰਹਿਣਗੇ ਬੰਦ-


RBI ਨੇ ਜਾਰੀ ਕੀਤੀ ਛੁੱਟੀਆਂ ਦੀ ਸੂਚੀ


ਬੈਂਕਿੰਗ ਛੁੱਟੀਆਂ ਦੀ ਸੂਚੀ ਭਾਰਤੀ ਰਿਜ਼ਰਵ ਬੈਂਕ ਦੁਆਰਾ ਜਾਰੀ ਕੀਤੀ ਜਾਂਦੀ ਹੈ। ਆਰਬੀਆਈ ਸਾਲ ਦੀ ਸ਼ੁਰੂਆਤ ਵਿੱਚ ਬੈਂਕਿੰਗ ਛੁੱਟੀਆਂ ਦੀ ਸੂਚੀ ਜਾਰੀ ਕਰਦਾ ਹੈ। ਇਸ ਵਿੱਚ ਰਾਜ ਦੇ ਅਨੁਸਾਰ ਛੁੱਟੀਆਂ ਸ਼ਾਮਲ ਹਨ।


ਕੁੱਲ 13 ਦਿਨਾਂ ਦੀਆਂ ਸੀ ਛੁੱਟੀਆਂ


ਦੱਸ ਦੇਈਏ ਕਿ ਮਾਰਚ ਮਹੀਨੇ ਵਿੱਚ ਬੈਂਕ ਵਿੱਚ 4 ਐਤਵਾਰਾਂ ਸਮੇਤ ਕੁੱਲ 13 ਦਿਨਾਂ ਦੀਆਂ ਛੁੱਟੀਆਂ ਸੀ। ਇਸ ਤੋਂ ਇਲਾਵਾ ਛੁੱਟੀਆਂ ਦੀ ਸੂਚੀ ਸੂਬੇ ਮੁਤਾਬਕ ਹੈ।


ਆਓ ਦੇਖੀਏ ਕਿ ਕਿਸ ਦਿਨ ਬੈਂਕ ਕਿਹੜੇ ਸ਼ਹਿਰ ਵਿੱਚ ਬੰਦ ਰਹਿਣਗੇ-


17 ਮਾਰਚ - (ਹੋਲਿਕਾ ਦਹਨ) - ਦੇਹਰਾਦੂਨ, ਕਾਨਪੁਰ, ਲਖਨਊ ਅਤੇ ਰਾਂਚੀ 'ਚ ਬੈਂਕਾਂ 'ਚ ਕੰਮ ਨਹੀਂ ਹੋਵੇਗਾ।


18 ਮਾਰਚ - (ਹੋਲੀ/ਧੁਲੇਟੀ/ਡੋਲ ਜਾਤਰਾ) - ਬੈਂਗਲੁਰੂ, ਭੁਵਨੇਸ਼ਵਰ, ਚੇਨਈ, ਇੰਫਾਲ, ਕੋਚੀ, ਕੋਲਕਾਤਾ ਅਤੇ ਤਿਰੂਵਨੰਤਪੁਰਮ ਨੂੰ ਛੱਡ ਕੇ ਬੈਂਕ ਬੰਦ ਰਹਿਣਗੇ।


19 ਮਾਰਚ - (ਹੋਲੀ/ਯਾਓਸਾਂਗ ਦਾ ਦੂਜਾ ਦਿਨ) - ਭੁਵਨੇਸ਼ਵਰ, ਇੰਫਾਲ ਅਤੇ ਪਟਨਾ ਦੇ ਬੈਂਕ ਬੰਦ ਰਹਿਣਗੇ।


20 ਮਾਰਚ - ਐਤਵਾਰ (ਹਫ਼ਤਾਵਾਰੀ ਛੁੱਟੀ) ਕਾਰਨ ਸਾਰੇ ਸ਼ਹਿਰਾਂ ਦੇ ਬੈਂਕ ਬੰਦ ਰਹਿਣਗੇ।


ਇਹ ਵੀ ਪੜ੍ਹੋ: ਭਲਕੇ CWC ਦੀ ਮੀਟਿੰਗ ‘ਚ ਸੋਨੀਆ, ਰਾਹੁਲ ਅਤੇ ਪ੍ਰਿਅੰਕਾ ਦੇ ਸਕਦੇ ਹਨ ਅਸਤੀਫਾ: ਸੂਤਰ