Bank Holidays May: ਡਿਜੀਟਲ ਬੈਂਕਿੰਗ ਦੇ ਰੁਝਾਨ ਦੇ ਬਾਵਜੂਦ, ਬਹੁਤ ਸਾਰੇ ਲੋਕ ਅਜੇ ਵੀ ਫਿਜੀਕਲ ਬੈਂਕਿੰਗ 'ਤੇ ਬਹੁਤ ਜ਼ਿਆਦਾ ਨਿਰਭਰ ਹਨ। ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ ਨਾਲ ਸਬੰਧ ਰੱਖਦੇ ਹੋ ਤਾਂ ਤੁਹਾਨੂੰ ਮਈ ਦੀਆਂ ਛੁੱਟੀਆਂ ਦੇ ਹਿਸਾਬ ਨਾਲ ਆਪਣੀ ਬੈਂਕਿੰਗ ਯੋਜਨਾ ਬਣਾਉਣੀ ਚਾਹੀਦੀ ਹੈ। ਮਈ ਦੌਰਾਨ ਬੈਂਕ 14 ਦਿਨਾਂ ਲਈ ਬੰਦ ਰਹਿਣਗੇ। ਇਸ ਵਿੱਚ 4 ਐਤਵਾਰ ਤੇ 2 ਸ਼ਨੀਵਾਰ ਸ਼ਾਮਲ ਹਨ। ਨਾਲ ਹੀ, ਦੇਸ਼ ਦੇ ਕਈ ਹਿੱਸਿਆਂ ਵਿੱਚ, ਬੈਂਕ ਵੱਖ-ਵੱਖ ਕਾਰਨਾਂ ਕਰਕੇ 8 ਦਿਨਾਂ ਤੱਕ ਕੰਮ ਨਹੀਂ ਕਰਨਗੇ। ਇਸ ਮਹੀਨੇ ਦੀ ਸ਼ੁਰੂਆਤ ਛੁੱਟੀਆਂ ਨਾਲ ਹੋਵੇਗੀ।


1 ਮਈ ਨੂੰ ਮਹਾਰਾਸ਼ਟਰ ਦਿਵਸ ਕਾਰਨ ਦੇਸ਼ ਦੇ ਕਈ ਹਿੱਸਿਆਂ ਵਿੱਚ ਬੈਂਕ ਬੰਦ ਰਹਿਣਗੇ। ਇਸ ਦੇ ਨਾਲ ਹੀ, ਲੋਕ ਸਭਾ ਚੋਣਾਂ ਦੇ ਕਾਰਨ, ਮਈ ਵਿੱਚ ਤਿੰਨ ਦਿਨ ਯਾਨੀ 7, 13 ਤੇ 20 ਮਈ ਤੱਕ ਕੁਝ ਰਾਜਾਂ ਵਿੱਚ ਬੈਂਕ ਬੰਦ ਰਹਿਣਗੇ।


 


ਬੈਂਕਾਂ ਵਿੱਚ ਕਦੋਂ ਛੁੱਟੀਆਂ?
1 ਮਈ: ਮਹਾਰਾਸ਼ਟਰ ਦਿਵਸ/ਮਈ ਦਿਵਸ
5 ਮਈ: ਐਤਵਾਰ
7 ਮਈ: ਲੋਕ ਸਭਾ ਚੋਣਾਂ
8 ਮਈ: ਰਾਬਿੰਦਰਨਾਥ ਟੈਗੋਰ ਜਯੰਤੀ
10 ਮਈ: ਬਸਵ ਜਯੰਤੀ/ਅਕਸ਼ੈ ਤ੍ਰਿਤੀਆ
11 ਮਈ: ਦੂਜਾ ਸ਼ਨੀਵਾਰ
12 ਮਈ: ਐਤਵਾਰ
13 ਮਈ: ਲੋਕ ਸਭਾ ਚੋਣਾਂ
16 ਮਈ: ਰਾਜ ਦਿਵਸ, ਸਿੱਕਮ ਵਿੱਚ ਸਾਰੇ ਬੈਂਕ ਬੰਦ ਰਹਿਣਗੇ।
19 ਮਈ: ਐਤਵਾਰ
20 ਮਈ: ਲੋਕ ਸਭਾ ਚੋਣਾਂ
23 ਮਈ: ਬੁੱਧ ਪੂਰਨਿਮਾ
25 ਮਈ: ਚੌਥਾ ਸ਼ਨੀਵਾਰ
26 ਮਈ: ਐਤਵਾਰ



ਬੈਂਕ ਬੰਦ ਹੋਣ 'ਤੇ ਕਿਵੇਂ ਕਰੀਏ ਲੈਣ-ਦੇਣ ?
ਔਨਲਾਈਨ ਬੈਂਕਿੰਗ ਅਤੇ ਏਟੀਐਮ ਵਰਗੀਆਂ ਸੁਵਿਧਾਵਾਂ ਛੁੱਟੀਆਂ ਦੇ ਦਿਨ ਵੀ ਜਾਰੀ ਰਹਿੰਦੀਆਂ ਹਨ। ਜੇਕਰ ਤੁਹਾਨੂੰ ਕੋਈ ਮਹੱਤਵਪੂਰਨ ਲੈਣ-ਦੇਣ ਕਰਨਾ ਹੈ, ਤਾਂ ਤੁਸੀਂ ਇਸ ਮਾਧਿਅਮ ਦੀ ਵਰਤੋਂ ਕਰ ਸਕਦੇ ਹੋ।


ਮਈ 'ਚ ਸ਼ੇਅਰ ਬਾਜ਼ਾਰ 8 ਦਿਨ ਬੰਦ ਰਹਿਣਗੇ
ਸ਼ੇਅਰ ਬਾਜ਼ਾਰ ਇਸ ਮਹੀਨੇ ਯਾਨੀ ਮਈ 2024 'ਚ 8 ਦਿਨਾਂ ਲਈ ਬੰਦ ਰਹੇਗਾ। ਇਸ ਵਿੱਚ ਸ਼ਨੀਵਾਰ ਅਤੇ ਐਤਵਾਰ 6 ਦਿਨ ਹਨ। ਇਹਨਾਂ ਦੋ ਦਿਨਾਂ ਵਿੱਚ ਸਟਾਕ ਮਾਰਕੀਟ ਵਿੱਚ ਹਮੇਸ਼ਾ ਕੋਈ ਵਪਾਰ ਨਹੀਂ ਹੁੰਦਾ ਹੈ। ਇਸ ਦੇ ਨਾਲ ਹੀ 1 ਮਈ ਨੂੰ ਮਹਾਰਾਸ਼ਟਰ ਦਿਵਸ ਕਾਰਨ ਸ਼ੇਅਰ ਬਾਜ਼ਾਰ 'ਚ ਕੋਈ ਕਾਰੋਬਾਰ ਨਹੀਂ ਹੋਵੇਗਾ। ਮੁੰਬਈ 'ਚ 20 ਅਪ੍ਰੈਲ ਨੂੰ ਲੋਕ ਸਭਾ ਚੋਣਾਂ ਹੋਣੀਆਂ ਹਨ ਅਤੇ ਵੋਟਿੰਗ ਕਾਰਨ ਉਸ ਦਿਨ ਵੀ ਬਾਜ਼ਾਰ 'ਚ ਕੋਈ ਕਾਰੋਬਾਰ ਨਹੀਂ ਹੋਵੇਗਾ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।