Bank Holidays : ਤਿਉਹਾਰਾਂ ਦਾ ਸੀਜ਼ਨ (Festive Season) ਚੱਲ ਰਿਹਾ ਹੈ ਅਤੇ ਅਜਿਹੇ ਵਿੱਚ ਬੈਂਕਾਂ ਨਾਲ ਜੁੜੇ ਕਈ ਜ਼ਰੂਰੀ ਕੰਮ ਵੀ ਹੁੰਦੇ ਹਨ। ਜੇਕਰ ਤੁਸੀਂ ਨਵੰਬਰ ਦੇ ਪਹਿਲੇ ਹਫ਼ਤੇ ਵਿੱਚ ਬੈਂਕ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਪਹਿਲਾਂ ਛੁੱਟੀਆਂ ਦੀ ਸੂਚੀ ਜ਼ਰੂਰ ਦੇਖ ਲਓ। 2 ਤੋਂ 8 ਨਵੰਬਰ ਦੇ ਵਿਚਕਾਰ ਕੁਝ ਦਿਨ ਬੈਂਕ ਬੰਦ ਰਹਿਣਗੇ, ਜਦਕਿ ਕੁਝ ਦਿਨ ਆਮ ਵਾਂਗ ਕੰਮਕਾਜ ਹੋਵੇਗਾ।

Continues below advertisement

ਖਾਸ ਗੱਲ ਇਹ ਹੈ ਕਿ 2 ਨਵੰਬਰ ਨੂੰ ਸੋਮਵਾਰ ਹੋਣ ਦੇ ਬਾਵਜੂਦ ਮੇਘਾਲਿਆ ਦੇ ਇੱਕ ਜ਼ਿਲ੍ਹੇ ਵਿੱਚ ਬੈਂਕ ਬੰਦ ਰਹਿਣਗੇ, ਜਦਕਿ 7 ਨਵੰਬਰ ਨੂੰ ਸ਼ਨੀਵਾਰ ਹੋਣ ਦੇ ਬਾਵਜੂਦ ਬੈਂਕ ਖੁੱਲ੍ਹੇ ਰਹਿਣਗੇ। ਆਓ ਜਾਣਦੇ ਹਾਂ ਪੂਰੀ ਸੂਚੀ।

2 ਤੋਂ 8 ਨਵੰਬਰ ਤੱਕ ਬੈਂਕਾਂ ਦੀਆਂ ਛੁੱਟੀਆਂ ਦੀ ਲਿਸਟ

Continues below advertisement

ਤਾਰੀਖ          ਦਿਨ          ਬੈਂਕਾਂ ਦੀ ਸਥਿਤੀ2 ਨਵੰਬਰ      ਸੋਮਵਾਰ       ਸ਼ਿਲਾਂਗ ਵਿੱਚ ਬੰਦ3 ਨਵੰਬਰ      ਮੰਗਲਵਾਰ    ਖੁੱਲ੍ਹੇ4 ਨਵੰਬਰ     ਬੁੱਧਵਾਰ         ਖੁੱਲ੍ਹੇ5 ਨਵੰਬਰ    ਵੀਰਵਾਰ         ਖੁੱਲ੍ਹੇ6 ਨਵੰਬਰ    ਸ਼ੁੱਕਰਵਾਰ       ਖੁੱਲ੍ਹੇ7 ਨਵੰਬਰ    ਸ਼ਨੀਵਾਰ        ਖੁੱਲ੍ਹੇ8 ਨਵੰਬਰ   ਐਤਵਾਰ          ਬੰਦ

2 ਨਵੰਬਰ ਨੂੰ ਕਿਉਂ ਬੰਦ ਰਹਿਣਗੇ ਬੈਂਕ?

2 ਨਵੰਬਰ, ਸੋਮਵਾਰ ਨੂੰ ਮੇਘਾਲਿਆ ਸਰਕਾਰ ਵੱਲੋਂ ਨੋਂਗਕ੍ਰੇਮ ਡਾਂਸ (Nongkrem Dance) ਦੇ ਮੌਕੇ 'ਤੇ ਈਸਟ ਖਾਸੀ ਹਿਲਜ਼ ਜ਼ਿਲ੍ਹੇ ਵਿੱਚ ਸਾਰੇ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਲਈ ਸਥਾਨਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਹ ਛੁੱਟੀ ਪੂਰੇ ਦੇਸ਼ ਵਿੱਚ ਲਾਗੂ ਨਹੀਂ ਹੋਵੇਗੀ। ਹੋਰਨਾਂ ਸੂਬਿਆਂ ਅਤੇ ਜ਼ਿਲ੍ਹਿਆਂ ਵਿੱਚ ਬੈਂਕ ਆਮ ਵਾਂਗ ਖੁੱਲ੍ਹੇ ਰਹਿਣਗੇ।

7 ਨਵੰਬਰ ਨੂੰ ਸ਼ਨੀਵਾਰ ਹੋਣ ਦੇ ਬਾਵਜੂਦ ਕਿਉਂ ਖੁੱਲ੍ਹੇ ਰਹਿਣਗੇ ਬੈਂਕ?

ਅਕਸਰ ਲੋਕਾਂ ਨੂੰ ਸ਼ਨੀਵਾਰ ਨੂੰ ਬੈਂਕ ਖੁੱਲ੍ਹਣ ਜਾਂ ਬੰਦ ਹੋਣ ਬਾਰੇ ਭੰਬਲਭੂਸਾ ਰਹਿੰਦਾ ਹੈ। RBI ਦੇ ਨਿਯਮਾਂ ਮੁਤਾਬਕ ਬੈਂਕ ਹਰ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਬੰਦ ਰਹਿੰਦੇ ਹਨ। ਜਦਕਿ ਪਹਿਲੇ, ਤੀਜੇ ਅਤੇ ਪੰਜਵੇਂ ਸ਼ਨੀਵਾਰ ਨੂੰ ਬੈਂਕਾਂ ਵਿੱਚ ਆਮ ਕੰਮਕਾਜ ਹੁੰਦਾ ਹੈ। ਇਸ ਵਾਰ 7 ਨਵੰਬਰ ਮਹੀਨੇ ਦਾ ਪਹਿਲਾ ਸ਼ਨੀਵਾਰ ਹੈ, ਇਸ ਲਈ ਬੈਂਕ ਖੁੱਲ੍ਹੇ ਰਹਿਣਗੇ।

8 ਨਵੰਬਰ ਨੂੰ ਕਿਉਂ ਬੰਦ ਰਹਿਣਗੇ ਬੈਂਕ?

8 ਨਵੰਬਰ ਨੂੰ ਐਤਵਾਰ ਹੈ। ਐਤਵਾਰ ਨੂੰ ਬੈਂਕਾਂ ਦੀ ਹਫ਼ਤਾਵਾਰੀ ਛੁੱਟੀ ਹੁੰਦੀ ਹੈ, ਜਿਸ ਕਾਰਨ ਦੇਸ਼ ਭਰ ਵਿੱਚ ਬੈਂਕਾਂ ਦੀਆਂ ਸ਼ਾਖਾਵਾਂ ਬੰਦ ਰਹਿਣਗੀਆਂ। ਇਸ ਦਿਨ ਦੀਵਾਲੀ ਦਾ ਲਕਸ਼ਮੀ ਪੂਜਨ ਵੀ ਹੈ। ਬੈਂਕ ਜਾਣ ਤੋਂ ਪਹਿਲਾਂ ਆਪਣੇ ਇਲਾਕੇ ਦੀ ਬੈਂਕ ਸ਼ਾਖਾ ਵਿੱਚ ਛੁੱਟੀ ਦੀ ਜਾਣਕਾਰੀ ਜ਼ਰੂਰ ਲੈ ਲਓ, ਕਿਉਂਕਿ ਬੈਂਕਾਂ ਦੀਆਂ ਛੁੱਟੀਆਂ ਸੂਬੇ ਅਤੇ ਸ਼ਹਿਰ ਦੇ ਹਿਸਾਬ ਨਾਲ ਵੱਖ-ਵੱਖ ਹੋ ਸਕਦੀਆਂ ਹਨ।