SBI FD: ਦੇਸ਼ ਦਾ ਸਭ ਤੋਂ ਵੱਡਾ ਬੈਂਕ ਸਟੇਟ ਬੈਂਕ ਆਫ ਇੰਡੀਆ (SBI) ਆਪਣੇ ਗਾਹਕਾਂ ਲਈ ਖੁਸ਼ਖਬਰੀ ਲੈ ਕੇ ਆਇਆ ਹੈ। ਬੈਂਕ ਨੇ ਫਿਕਸਡ ਡਿਪਾਜ਼ਿਟ (FD) 'ਤੇ ਵਿਆਜ ਦਰਾਂ ਵਧਾ ਦਿੱਤੀਆਂ ਹਨ। SBI ਨੇ 15 ਫਰਵਰੀ, 2022 ਤੋਂ ਲਾਗੂ ਹੋਣ ਨਾਲ FD 'ਤੇ ਵਿਆਜ ਦਰਾਂ 'ਚ 15 ਆਧਾਰ ਅੰਕ ਜਾਂ 0.15 ਫੀਸਦੀ ਦਾ ਵਾਧਾ ਕੀਤਾ ਹੈ। ਇਸ ਵਾਧੇ ਨਾਲ ਤਿੰਨ ਸਾਲ ਤੋਂ ਪੰਜ ਸਾਲ ਤੋਂ ਘੱਟ ਦੀ ਐਫਡੀ 'ਤੇ ਵਿਆਜ ਦਰ 5.30 ਫੀਸਦੀ ਤੋਂ ਵਧ ਕੇ 5.45 ਫੀਸਦੀ ਹੋ ਗਈ ਹੈ। SBI ਦੀ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਸੀਨੀਅਰ ਸਿਟੀਜ਼ਨ ਲਈ ਇਹ ਦਰ 5.80 ਫੀਸਦੀ ਤੋਂ ਵਧਾ ਕੇ 5.95 ਫੀਸਦੀ ਕਰ ਦਿੱਤੀ ਗਈ ਹੈ।



ਦੋ ਸਾਲ ਤੋਂ ਲੈ ਕੇ ਤਿੰਨ ਸਾਲ ਤੋਂ ਘੱਟ ਦੇ ਕਾਰਜਕਾਲ ਲਈ FD 'ਤੇ ਵਿਆਜ ਦਰ ਪਹਿਲਾਂ 5.10 ਫੀਸਦੀ ਤੋਂ 10 ਆਧਾਰ ਅੰਕ ਵਧਾ ਕੇ 5.20 ਫੀਸਦੀ ਕਰ ਦਿੱਤੀ ਗਈ ਹੈ। ਸੀਨੀਅਰ ਨਾਗਰਿਕਾਂ ਲਈ ਇਹ ਦਰ 5.60 ਫੀਸਦੀ ਤੋਂ ਵਧਾ ਕੇ 5.70 ਫੀਸਦੀ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪੰਜ ਸਾਲ ਤੋਂ 10 ਸਾਲ ਤਕ ਦੀ FD 'ਤੇ ਵਿਆਜ ਦਰ ਪਹਿਲਾਂ 5.40 ਫੀਸਦੀ ਤੋਂ ਵਧਾ ਕੇ 5.50 ਫੀਸਦੀ ਕਰ ਦਿੱਤੀ ਗਈ ਹੈ। ਸੀਨੀਅਰ ਨਾਗਰਿਕਾਂ ਲਈ ਇਹ ਦਰ 6.20 ਫੀਸਦੀ ਤੋਂ ਵਧਾ ਕੇ 6.30 ਫੀਸਦੀ ਕਰ ਦਿੱਤੀ ਗਈ ਹੈ।

ਇਹ ਦਰਾਂ 2 ਕਰੋੜ ਰੁਪਏ ਤੋਂ ਘੱਟ ਦੀ FD 'ਤੇ ਲਾਗੂ ਹੁੰਦੀਆਂ ਹਨ। SBI ਨੇ ਦੋ ਸਾਲਾਂ ਤਕ ਦੀ ਮਿਆਦ ਲਈ FD 'ਤੇ ਵਿਆਜ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਦੋ ਸਾਲ ਜਾਂ ਇਸ ਤੋਂ ਘੱਟ ਦੇ ਕਾਰਜਕਾਲ ਵਾਲੇ FD 'ਤੇ ਵਿਆਜ ਦਰਾਂ ਪਹਿਲਾਂ ਵਾਂਗ ਹੀ ਰਹਿਣਗੀਆਂ, ਪਰ ਇਸ ਤੋਂ ਇਲਾਵਾ, ਹੋਰ ਕਾਰਜਕਾਲਾਂ ਲਈ ਵਿਆਜ ਵਧਾਇਆ ਗਿਆ ਹੈ। ਬੈਂਕ ਵੱਲੋਂ ਇਹ ਫੈਸਲਾ ਅਜਿਹੇ ਸਮੇਂ 'ਚ ਲਿਆ ਗਿਆ ਹੈ ਜਦੋਂ ਕੁਝ ਦਿਨ ਪਹਿਲਾਂ ਹੀ ਰਿਜ਼ਰਵ ਬੈਂਕ ਨੇ ਰੈਪੋ ਰੇਟ 'ਚ ਬਦਲਾਅ ਨਾ ਕਰਨ ਦਾ ਐਲਾਨ ਕੀਤਾ ਹੈ।

RBI ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਆਪਣੀ ਮੁਦਰਾ ਨੀਤੀ ਕਮੇਟੀ (MPC) ਦੀ ਸਮੀਖਿਆ ਦਾ ਐਲਾਨ ਕਰਦੇ ਹੋਏ ਕਿਹਾ ਸੀ ਕਿ ਰੇਪੋ ਦਰ ਬਿਨਾਂ ਕਿਸੇ ਬਦਲਾਅ ਦੇ 4% 'ਤੇ ਰਹੇਗੀ। MSF ਦਰ ਅਤੇ ਬੈਂਕ ਦਰ 4.25% 'ਤੇ ਬਰਕਰਾਰ ਰਹੇਗੀ। ਰਿਵਰਸ ਰੈਪੋ ਰੇਟ ਵੀ 3.35% 'ਤੇ ਬਰਕਰਾਰ ਰਹੇਗਾ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



 



 


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904