Bank Strike on 19th November : ਅਗਲੇ ਹਫਤੇ ਬੈਂਕ ਕਰਮਚਾਰੀਆਂ ਦੇ ਹੜਤਾਲ (Bank Employees On Strike) 'ਤੇ ਜਾਣ ਕਾਰਨ ਬੈਂਕਿੰਗ ਸੇਵਾਵਾਂ (Banking Services) ਪ੍ਰਭਾਵਿਤ ਹੋ ਸਕਦੀਆਂ ਹਨ। ਬੈਂਕ ਕਰਮਚਾਰੀ 19 ਨਵੰਬਰ 2022 ਨੂੰ ਹੜਤਾਲ 'ਤੇ ਰਹਿਣਗੇ। ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ (All India Bank Employee Association) ਨੇ ਦੋ ਦਿਨਾਂ ਹੜਤਾਲ ਦਾ ਸੱਦਾ ਦਿੱਤਾ ਹੈ।
ਬੈਂਕ ਆਫ ਬੜੌਦਾ ( Bank Of Baroda) ਨੇ ਸਟਾਕ ਐਕਸਚੇਂਜ (Stock Exhanges) ਦੇ ਕੋਲ ਇੱਕ ਰੈਗੂਲੇਟਰੀ ਫਾਈਲਿੰਗ ਵਿੱਚ ਕਿਹਾ ਹੈ ਕਿ ਜਨਰਲ ਸਕੱਤਰ, ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ (AIBEA) ਨੇ ਭਾਰਤੀ ਬੈਂਕ ਐਸੋਸੀਏਸ਼ਨ ( Indian Bank Association) ਨੂੰ ਹੜਤਾਲ 'ਤੇ ਜਾਣ ਦਾ ਨੋਟਿਸ ਜਾਰੀ ਕੀਤਾ ਹੈ। ਇਸ ਨੋਟਿਸ ਵਿੱਚ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ 19 ਨਵੰਬਰ 2022 ਨੂੰ ਹੜਤਾਲ ਕਰਨ ਦੀ ਗੱਲ ਕਹੀ ਹੈ।
ਬੈਂਕ ਨੇ ਕਿਹਾ ਹੈ ਕਿ ਹੜਤਾਲ ਵਾਲੇ ਦਿਨ ਬੈਂਕ ਸ਼ਾਖਾਵਾਂ ਅਤੇ ਦਫ਼ਤਰਾਂ ਵਿੱਚ ਕੰਮਕਾਜ ਜਾਰੀ ਰੱਖਣ ਲਈ ਸਾਰੇ ਢੁਕਵੇਂ ਕਦਮ ਚੁੱਕੇ ਜਾ ਰਹੇ ਹਨ। ਬੈਂਕ ਨੇ ਕਿਹਾ ਹੈ ਕਿ ਜੇ ਬੈਂਕ ਕਰਮਚਾਰੀ ਹੜਤਾਲ 'ਤੇ ਜਾਂਦੇ ਹਨ ਤਾਂ ਬੈਂਕ ਸ਼ਾਖਾਵਾਂ ਅਤੇ ਦਫਤਰਾਂ ਦਾ ਕੰਮ ਪ੍ਰਭਾਵਿਤ ਹੋ ਸਕਦਾ ਹੈ। 19 ਨਵੰਬਰ, 2022 ਸ਼ਨੀਵਾਰ ਨੂੰ ਪੈ ਰਿਹਾ ਹੈ। ਹਰ ਮਹੀਨੇ ਦੇ ਦੂਜੇ ਚੌਥੇ ਸ਼ਨੀਵਾਰ ਨੂੰ ਬੈਂਕ ਬੰਦ ਰਹਿੰਦਾ ਹੈ ਪਰ ਇਸ ਮਹੀਨੇ ਦੇ ਤੀਜੇ ਸ਼ਨੀਵਾਰ ਨੂੰ ਵੀ ਹੜਤਾਲ ਕਾਰਨ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਹੋਣਗੀਆਂ।
ਇਕ ਤਾਂ ਸ਼ਨੀਵਾਰ ਨੂੰ ਬੈਂਕਾਂ ਦੀ ਹੜਤਾਲ ਹੋਵੇਗੀ ਅਤੇ ਅਗਲੇ ਦਿਨ ਐਤਵਾਰ ਹੋਣ ਕਾਰਨ ਛੁੱਟੀ ਹੈ। ਅਜਿਹੇ ਵਿੱਚ ਆਮ ਲੋਕਾਂ ਨੂੰ ਬੈਂਕਾਂ ਦੇ ਏਟੀਐਮ ਵਿੱਚ ਦੋ ਦਿਨਾਂ ਤੱਕ ਕੈਸ਼ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਬੈਂਕ ਕਰਮਚਾਰੀ ਆਪਣੀਆਂ ਕਈ ਮੰਗਾਂ ਨੂੰ ਲੈ ਕੇ ਹੜਤਾਲ ਕਰ ਰਹੇ ਹਨ। ਜਿਸ 'ਚ ਬੈਂਕ ਯੂਨੀਅਨ 'ਚ ਸਰਗਰਮ ਬੈਂਕਾਂ ਖਿਲਾਫ਼ ਮੁੱਖ ਕਾਰਵਾਈ ਕੀਤੀ ਜਾ ਰਹੀ ਹੈ। ਬੈਂਕ ਯੂਨੀਅਨ ਦਾ ਕਹਿਣਾ ਹੈ ਕਿ ਬੈਂਕਰਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਬੈਂਕ ਯੂਨੀਅਨਾਂ ਨਾਲ ਜੁੜੇ ਬੈਂਕਰਾਂ ਦੀ ਛਾਂਟੀ ਜਾਂ ਬਰਖਾਸਤ ਕੀਤਾ ਜਾ ਰਿਹਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ