ਚੰਡੀਗੜ੍ਹ: ਦੇਸ਼ ਭਰ ਦੇ ਬੈਂਕ ਕਰਮਚਾਰੀ ਬੈਂਕਾਂ (Bank Strike) ਦੇ ਨਿੱਜੀਕਰਨ ਖ਼ਿਲਾਫ਼ ਹੜਤਾਲ ’ਤੇ ਹਨ। ਇਹ ਹੜਤਾਲ ਦੋ ਦਿਨਾਂ ਲਈ ਹੈ ਤੇ ਅੱਜ ਵੀ ਜਾਰੀ ਹੈ। ਦੋ ਬੈਂਕਾਂ ਦੇ ਨਿੱਜੀਕਰਨ ਦੇ ਵਿਰੋਧ ਵਿੱਚ ਕਰਮਚਾਰੀਆਂ ਦੀ ਹੜਤਾਲ ਦੇ ਪਹਿਲੇ ਦਿਨ ਸੋਮਵਾਰ ਨੂੰ ਦੇਸ਼ ਭਰ ਵਿੱਚ ਵੱਡਾ ਪ੍ਰਭਾਵ ਵੇਖਣ ਨੂੰ ਮਿਲਿਆ। ਹੜਤਾਲ ਵਿੱਚ 10 ਲੱਖ ਤੋਂ ਵੱਧ ਕਰਮਚਾਰੀਆਂ-ਅਧਿਕਾਰੀਆਂ ਨੇ ਹਿੱਸਾ ਲਿਆ।



ਵੱਡੀਆਂ ਯੂਨੀਅਨਾਂ ਦੇ ਨੇਤਾਵਾਂ ਨੇ ਹੜਤਾਲ ਦੇ ਪੂਰੀ ਸਫਲ ਹੋਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 16,500 ਕਰੋੜ ਰੁਪਏ ਦੇ ਦੋ ਕਰੋੜ ਚੈੱਕ/ਯੰਤਰਾਂ ਦੀ ਪ੍ਰਵਾਨਗੀ ਪ੍ਰਭਾਵਿਤ ਹੋਈ ਹੈ। ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ (ਏਆਈਬੀਈਏ) ਦੇ ਜਨਰਲ ਸਕੱਤਰ ਸੀਐਚ ਵੈਂਕਟਾਚਲਮ ਨੇ ਕਿਹਾ, "ਔਸਤਨ ਲਗਪਗ 16,500 ਕਰੋੜ ਰੁਪਏ ਦੇ ਦੋ ਕਰੋੜ ਚੈੱਕਾਂ ਦੀ ਮਨਜ਼ੂਰੀ ਰੁੱਕ ਗਈ ਹੈ। ਸਰਕਾਰੀ ਖਜ਼ਾਨੇ ਨਾਲ ਜੁੜੇ ਕੰਮਕਾਜ ਤੇ ਆਮ ਬੈਂਕਿੰਗ ਲੈਣ-ਦੇਣ 'ਤੇ ਵੀ ਅਸਰ ਪਿਆ ਹੈ।"

ਇਸ ਤੋਂ ਇਲਾਵਾ ਨਕਦ ਕਢਵਾਉਣ, ਜਮ੍ਹਾਂ ਕਰਾਉਣ ਤੇ ਕਾਰੋਬਾਰਾਂ ਦੇ ਲੈਣ-ਦੇਣ ਵੀ ਪ੍ਰਭਾਵਿਤ ਹੋਏ ਹਨ। ਬੈਂਕ ਕਰਮਚਾਰੀ ਵੀ ਮੰਗਲਵਾਰ ਨੂੰ ਹੜਤਾਲ ‘ਤੇ ਹਨ। ਸਰਕਾਰੀ ਨੀਤੀਆਂ ਆਰਥਿਕਤਾ 'ਤੇ ਮਾੜਾ ਪ੍ਰਭਾਵ ਪਾ ਰਹੀਆਂ ਹਨ। ਇਸ ਦਾ ਅਸਰ ਚੋਣਾਂ ਵਿੱਚ ਵੀ ਦੇਖਣ ਨੂੰ ਮਿਲੇਗਾ। ਸਾਰੇ ਉੱਚ ਅਧਿਕਾਰੀ ਨੂੰ ਛੱਡ ਕੇ ਸਾਰੇ ਹੜਤਾਲ ਵਿਚ ਸ਼ਾਮਲ ਹੋਏ।

ਵੈਂਕਟਾਚਾਲਮ ਨੇ ਕਿਹਾ ਕਿ ਬੈਂਕਾਂ ਦੀ ਹੜਤਾਲ ਮੰਗਲਵਾਰ ਨੂੰ ਜਾਰੀ ਹੈ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਬੈਂਕਾਂ ਨਿੱਜੀ ਹੱਥਾਂ ਵਿੱਚ ਨਾ ਜਾਣ। ਉਨ੍ਹਾਂ ਕਿਹਾ, "ਇਹ ਹੜਤਾਲ ਸਾਡੇ ਲੋਕਾਂ ਦੀ ਬਚਤ ਬਚਾਉਣ ਲਈ ਬੁਲਾਈ ਗਈ ਹੈ। ਇਹ ਹੜਤਾਲ ਦੇਸ਼ ਦੀ ਤਰਜੀਹ ਅਤੇ ਕਮਜ਼ੋਰ ਵਰਗਾਂ ਨੂੰ ਵਧੇਰੇ ਕਰਜ਼ਿਆਂ ਨੂੰ ਯਕੀਨੀ ਬਣਾਉਣ ਲਈ ਕੀਤੀ ਗਈ ਹੈ।"


ਇਹ ਵੀ ਪੜ੍ਹੋ: ਪੰਜਾਬ 'ਚ ਲਗਾਤਾਰ ਬੱਚੀਆਂ ਨਾਲ ਹੈਵਾਨੀਅਤ, ਹੁਣ ਸੱਤ ਸਾਲਾ ਬੱਚੀ ਨਾਲ ਜਬਰ ਜਨਾਹ, ਹਾਲਤ ਗੰਭੀਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904