Bank Strike News: ਜੇਕਰ ਤੁਸੀਂ ਦਸੰਬਰ ਦੇ ਮਹੀਨੇ ਬੈਂਕ ਨਾਲ ਜੁੜਿਆ ਕੋਈ ਕੰਮ ਨਿਪਟਾਉਣ ਜਾ ਰਹੇ ਹੋ, ਤਾਂ ਇਹ ਤੁਹਾਡੇ ਕੰਮ ਦੀ ਖ਼ਬਰ ਹੈ। ਦੇਸ਼ ਦੇ ਸਰਕਾਰੀ ਬੈਂਕ ਕਰਮਚਾਰੀ 16 ਅਤੇ 17 ਦਸੰਬਰ ਨੂੰ ਹੜਤਾਲ 'ਤੇ ਜਾਣਗੇ, ਜਿਸ ਕਾਰਨ ਇਨ੍ਹਾਂ ਦੋ ਦਿਨਾਂ 'ਚ ਬੈਂਕਾਂ 'ਚ ਕੰਮਕਾਜ ਨਹੀਂ ਹੋਵੇਗਾ। ਇਸ ਦੀ ਜਾਣਕਾਰੀ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ (UFBU) ਨੇ ਦਿੱਤੀ।


ਬੈਂਕਿੰਗ ਕਾਨੂੰਨ ਸੋਧ ਬਿੱਲ


ਦੱਸ ਦੇਈਏ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 1 ਫਰਵਰੀ 2021 ਨੂੰ ਪੇਸ਼ ਕੀਤੇ ਬਜਟ ਵਿੱਚ ਬੈਂਕਾਂ ਦੇ ਨਿੱਜੀਕਰਨ ਦਾ ਐਲਾਨ ਕੀਤਾ ਸੀ ਅਤੇ ਹੁਣ ਸਰਕਾਰ ਨੇ ਇਸਦੀ ਤੇਜ਼ੀ ਨਾਲ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਸਰਕਾਰ ਇਸ ਸੰਸਦ ਦੇ ਸਰਦ ਰੁੱਤ ਸੈਸ਼ਨ 'ਚ ਬੈਂਕਿੰਗ ਕਾਨੂੰਨ ਸੋਧ ਬਿੱਲ ਲਿਆਉਣ ਦੀ ਵੀ ਤਿਆਰੀ ਕਰ ਰਹੀ ਹੈ।


UFBU ਵਿੱਚ ਆਉਂਦੀਆਂ ਹਨ 9 ਯੂਨੀਅਨਾਂ


ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ (UFBU) ਨੇ ਸਰਕਾਰ ਦੀਆਂ ਨਿੱਜੀਕਰਨ ਦੀਆਂ ਚੱਲ ਰਹੀਆਂ ਤਿਆਰੀਆਂ ਦੇ ਵਿਰੋਧ 'ਚ ਹੜਤਾਲ ਦਾ ਐਲਾਨ ਕੀਤਾ ਹੈ। UFBU ਦੇ ਅਧੀਨ ਬੈਂਕਾਂ ਦੀਆਂ 9 ਯੂਨੀਅਨਾਂ ਹਨ।


UFBU ਕਰ ਰਹੀ ਹੈ ਨਿੱਜੀਕਰਨ ਦਾ ਵਿਰੋਧ


ਸਰਕਾਰ ਨੇ ਬੈਂਕਿੰਗ ਐਕਟ ਬਿੱਲ, 2021 ਨੂੰ ਸੰਸਦ ਦੇ ਮੌਜੂਦਾ ਸੈਸ਼ਨ ਦੌਰਾਨ ਪੇਸ਼ ਕਰਨ ਅਤੇ ਪਾਸ ਕਰਨ ਲਈ ਸੂਚੀਬੱਧ ਕੀਤਾ ਹੈ। ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ (ਏਆਈਬੀਈਏ) ਦੇ ਜਨਰਲ ਸਕੱਤਰ ਸੀਐਚ ਵੈਂਕਟਚਲਮ ਨੇ ਇੱਕ ਬਿਆਨ ਵਿੱਚ ਕਿਹਾ, ਇਸ ਦੇ ਮੱਦੇਨਜ਼ਰ ਯੂਐਫਬੀਯੂ ਨੇ ਨਿੱਜੀਕਰਨ ਦੇ ਕਦਮ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਹੈ। ਦੱਸ ਦੇਈਏ ਕਿ ਹੜਤਾਲ ਤੋਂ ਇਲਾਵਾ ਦਸੰਬਰ ਮਹੀਨੇ ਦੇ ਕਿਹੜੇ-ਕਿਹੜੇ ਦਿਨ ਬੈਂਕਾਂ 'ਚ ਕੰਮਕਾਜ ਨਹੀਂ ਹੋਵੇਗਾ।


Bank Holiday December 2021


11 ਦਸੰਬਰ - ਸ਼ਨੀਵਾਰ (ਮਹੀਨੇ ਦਾ ਦੂਜਾ ਸ਼ਨੀਵਾਰ)


12 ਦਸੰਬਰ - ਐਤਵਾਰ (ਹਫਤਾਵਾਰੀ ਛੁੱਟੀ)


18 ਦਸੰਬਰ - ਯੂ ਸੋ ਸੋ ਥਾਮ ਦੀ ਮੌਤ ਦੀ ਵਰ੍ਹੇਗੰਢ (ਸ਼ਿਲਾਂਗ ਵਿੱਚ ਬੈਂਕ ਬੰਦ)


19 ਦਸੰਬਰ - ਐਤਵਾਰ (ਹਫਤਾਵਾਰੀ ਛੁੱਟੀ)


24 ਦਸੰਬਰ – ਕ੍ਰਿਸਮਿਸ ਫੈਸਟੀਵਲ (ਐਜ਼ੌਲ ਵਿੱਚ ਬੈਂਕ ਬੰਦ)


25 ਦਸੰਬਰ – ਕ੍ਰਿਸਮਿਸ (ਬੈਂਗਲੁਰੂ ਅਤੇ ਭੁਵਨੇਸ਼ਵਰ ਨੂੰ ਛੱਡ ਕੇ ਸਾਰੀਆਂ ਥਾਵਾਂ 'ਤੇ ਬੈਂਕ ਬੰਦ) ਸ਼ਨੀਵਾਰ, (ਮਹੀਨੇ ਦਾ ਚੌਥਾ ਸ਼ਨੀਵਾਰ)


26 ਦਸੰਬਰ - ਐਤਵਾਰ (ਹਫਤਾਵਾਰੀ ਛੁੱਟੀ)


27 ਦਸੰਬਰ – ਕ੍ਰਿਸਮਸ ਦਾ ਜਸ਼ਨ (ਐਜ਼ੌਲ ਵਿੱਚ ਬੈਂਕ ਬੰਦ)


30 ਦਸੰਬਰ – ਯੂ ਕੀਆਂਗ ਨੰਗਬਾਹ (ਸ਼ਿਲਾਂਗ ਵਿੱਚ ਬੈਂਕ ਬੰਦ)


31 ਦਸੰਬਰ - ਨਵੇਂ ਸਾਲ ਦੀ ਸ਼ਾਮ (ਆਈਜ਼ੌਲ ਵਿੱਚ ਬੈਂਕ ਬੰਦ)


ਅਧਿਕਾਰਤ ਲਿੰਕ 'ਤੇ ਜਾਓ


ਰਿਜ਼ਰਵ ਬੈਂਕ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਐਤਵਾਰ ਨੂੰ ਬੈਂਕ ਬੰਦ ਰਹਿੰਦੇ ਹਨ। ਇਸ ਤੋਂ ਇਲਾਵਾ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਵੀ ਬੈਂਕ ਕੰਮ ਨਹੀਂ ਕਰਦੇ ਹਨ। ਬੈਂਕ ਛੁੱਟੀਆਂ ਬਾਰੇ ਹੋਰ ਜਾਣਕਾਰੀ ਲਈ ਤੁਸੀਂ ਭਾਰਤੀ ਰਿਜ਼ਰਵ ਬੈਂਕ https://rbi.org.in/Scripts/HolidayMatrixDisplay.aspx ਦੇ ਅਧਿਕਾਰਤ ਲਿੰਕ 'ਤੇ ਵੀ ਜਾ ਸਕਦੇ ਹੋ। ਇੱਥੇ ਤੁਹਾਨੂੰ ਹਰ ਮਹੀਨੇ ਹਰ ਸੂਬੇ ਦੀਆਂ ਬੈਂਕ ਛੁੱਟੀਆਂ ਬਾਰੇ ਜਾਣਕਾਰੀ ਮਿਲੇਗੀ।



ਇਹ ਵੀ ਪੜ੍ਹੋ: Sandalwood Farming: ਇਸ ਰੁੱਖ ਦੀ ਕਾਸ਼ਤ ਤੁਹਾਨੂੰ ਬਣਾ ਸਕਦੀ ਅਮੀਰ! ਕਰੋੜਾਂ 'ਚ ਕਮਾਈ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904