Bank Strike December 2021: ਜਨਤਕ ਖੇਤਰ ਦੇ ਬੈਂਕਾਂ ਦੇ ਲਗਪਗ 9 ਲੱਖ ਕਰਮਚਾਰੀ ਵੀਰਵਾਰ ਤੋਂ ਦੋ ਦਿਨਾਂ ਦੀ ਹੜਤਾਲ 'ਤੇ ਜਾ ਰਹੇ ਹਨ, ਜਿਸ ਕਾਰਨ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਇਹ ਹੜਤਾਲ ਸਰਕਾਰੀ ਖੇਤਰ ਦੇ ਦੋ ਬੈਂਕਾਂ ਦਾ ਨਿੱਜੀਕਰਨ ਕਰਨ ਦੀ ਸਰਕਾਰ ਦੀ ਕੋਸ਼ਿਸ਼ ਵਿਰੁੱਧ ਕੀਤੀ ਜਾ ਰਹੀ ਹੈ। ਸਰਕਾਰ ਨੇ ਬਜਟ 2021-22 ਦੌਰਾਨ ਦੋ ਜਨਤਕ ਖੇਤਰ ਦੇ ਬੈਂਕਾਂ ਦੇ ਨਿੱਜੀਕਰਨ ਦੀ ਤਜਵੀਜ਼ ਰੱਖੀ ਸੀ।
ਫੰਡ ਟ੍ਰਾਂਸਫਰ ਵਰਗੀਆਂ ਸੇਵਾਵਾਂ ਪ੍ਰਭਾਵਿਤ ਹੋਣ ਦੀਆਂ ਸੰਭਾਵਨਾਵਾਂ
ਭਾਰਤੀ ਸਟੇਟ ਬੈਂਕ (SBI) ਸਮੇਤ ਜ਼ਿਆਦਾਤਰ ਬੈਂਕਾਂ ਨੇ ਆਪਣੇ ਗਾਹਕਾਂ ਨੂੰ ਸੂਚਿਤ ਕੀਤਾ ਹੈ ਕਿ ਹੜਤਾਲ ਕਾਰਨ ਬੈਂਕਿੰਗ ਸੇਵਾਵਾਂ ਜਿਵੇਂ ਕਿ ਚੈੱਕ ਕਲੀਅਰਿੰਗ ਅਤੇ ਫੰਡ ਟ੍ਰਾਂਸਫਰ ਪ੍ਰਭਾਵਿਤ ਹੋ ਸਕਦੇ ਹਨ। ਆਲ ਇੰਡੀਆ ਬੈਂਕ ਆਫੀਸਰਜ਼ ਕਨਫੈਡਰੇਸ਼ਨ (ਏਆਈਬੀਓਸੀ) ਦੇ ਜਨਰਲ ਸਕੱਤਰ ਸੌਮਿਆ ਦੱਤਾ ਨੇ ਕਿਹਾ ਕਿ ਬੁੱਧਵਾਰ ਨੂੰ ਵਧੀਕ ਮੁੱਖ ਕਿਰਤ ਕਮਿਸ਼ਨਰ ਦੇ ਸਾਹਮਣੇ ਸੁਲਹ ਦੀ ਮੀਟਿੰਗ ਅਸਫਲ ਰਹੀ ਅਤੇ ਯੂਨੀਅਨਾਂ ਨੇ ਹੜਤਾਲ 'ਤੇ ਜਾਣ ਦੇ ਆਪਣੇ ਫੈਸਲੇ ਨੂੰ ਬਰਕਰਾਰ ਰੱਖਿਆ।
4000 ਸ਼ਾਖਾਵਾਂ ਦੇ ਕਰਮਚਾਰੀ ਹੋਣਗੇ ਸ਼ਾਮਲ
ਦੱਸ ਦੇਈਏ ਕਿ ਯੂਨਾਈਟਿਡ ਫੋਰਮ ਆਫ ਬੈਂਕਸ ਯੂਨੀਅਨ (UFBU) ਵੱਲੋਂ ਦੋ ਦਿਨਾਂ ਹੜਤਾਲ (16 ਅਤੇ 17 ਦਸੰਬਰ) ਦਾ ਸੱਦਾ ਦਿੱਤਾ ਗਿਆ। ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਦੇ ਸੂਬਾ ਕਨਵੀਨਰ ਮਹੇਸ਼ ਮਿਸ਼ਰਾ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ 4,000 ਤੋਂ ਵੱਧ ਜਨਤਕ ਖੇਤਰ ਦੀਆਂ ਸ਼ਾਖਾਵਾਂ ਵਿਚ ਕੰਮ ਕਰਦੇ ਅਧਿਕਾਰੀ ਅਤੇ ਕਰਮਚਾਰੀ ਇਸ ਹੜਤਾਲ ਵਿਚ ਹਿੱਸਾ ਲੈਣਗੇ।
ਸਰਕਾਰ ਲਿਆ ਰਹੀ ਹੈ ਬਿੱਲ
ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਸੰਸਦ ਦੇ ਮੌਜੂਦਾ ਸੈਸ਼ਨ ਵਿੱਚ ਬੈਂਕਿੰਗ ਕਾਨੂੰਨ ਸੋਧ ਬਿੱਲ ਲਿਆ ਰਹੀ ਹੈ, ਜਿਸ ਨਾਲ ਭਵਿੱਖ ਵਿੱਚ ਕਿਸੇ ਵੀ ਸਰਕਾਰੀ ਬੈਂਕ ਨੂੰ ਨਿੱਜੀ ਖੇਤਰ ਵਿੱਚ ਦੇਣ ਦਾ ਰਾਹ ਪੱਧਰਾ ਹੋ ਜਾਵੇਗਾ। ਸਰਕਾਰ ਦੇ ਇਸ ਫੈਸਲੇ ਖਿਲਾਫ ਬੈਂਕ ਕਰਮਚਾਰੀ ਅਤੇ ਅਧਿਕਾਰੀ 16 ਅਤੇ 17 ਦਸੰਬਰ ਨੂੰ ਦੋ ਦਿਨਾਂ ਦੇਸ਼ ਵਿਆਪੀ ਹੜਤਾਲ 'ਤੇ ਜਾਣਗੇ।
ਇਹ ਵੀ ਪੜ੍ਹੋ: ATM ਤੋਂ ਪੈਸੇ ਕਢਵਾਉਣ ਵਾਲਿਆਂ ਲਈ ਖਾਸ ਖ਼ਬਰ, ਨਿਯਮਾਂ 'ਚ ਹੋਇਆ ਵੱਡਾ ਬਦਲਾਅ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin