Bank Holiday on Holi 2024: ਹੋਲੀ ਦਾ ਤਿਓਹਾਰ ਆਉਣ ਵਾਲਾ ਹੈ ਤੇ ਅਗਲੇ ਹਫਤੇ ਪੂਰੇ ਦੇਸ਼ ਵਿੱਚ ਪੂਰੀ ਧੂਮ ਧਾਮ ਨਾਲ ਮਨਾਇਆ ਜਾਵੇਗਾ। ਅਜਿਹੇ ਵਿੱਚ ਕਈ ਸੂਬਿਆਂ ਵਿੱਚ ਕਈ ਦਿਨਾਂ ਤੱਕ ਛੁੱਟੀਆਂ ਰਹਿਣ ਵਾਲੀਆਂ ਹਨ ਜੇ ਤੁਹਾਨੂੰ ਵੀ ਬੈਂਕ ਦਾ ਕੋਈ ਕੰਮ ਹੈ ਤਾਂ ਧਿਆਨ ਰੱਖੋ ਕਿ 22 ਮਾਰਚ ਤੋਂ ਲੈ ਕੇ 29 ਮਾਰਚ ਤੱਕ ਕਈ ਸੂਬਿਆਂ ਵਿੱਚ ਛੁੱਟੀਆਂ ਹੋਣ ਵਾਲੀਆਂ ਹਨ।


ਪੂਰਾ ਦੇਸ਼ 25 ਮਾਰਚ ਯਾਨਿ ਸੋਮਵਾਰ ਨੂੰ ਹੋਲੀ ਦਾ ਤਿਓਹਾਰ ਮਨਾਏਗਾ ਇਸ ਤੋਂ ਪਹਿਲਾਂ ਸ਼ਨੀਵਾਰ ਤੇ ਐਤਵਾਰ ਦੇ ਕਾਰਨ ਬੈਂਕ ਵਿੱਚ ਛੁੱਟੀ ਰਹੇਗੀ। ਅਜਿਹੇ ਵਿੱਚ ਜੇ ਤੁਸੀਂ ਬੈਂਕ ਨਾਲ ਜੁੜਿਆ ਕੋਈ ਕੰਮ ਕਰਨਾ ਹੈ ਤਾਂ ਪਹਿਲਾਂ ਹੀ ਉਸ ਦੀ ਯੋਜਨਾ ਬਣਾ ਲਓ।


ਹੋਲੀ ਕਰਕੇ ਕਿੰਨੇ ਦਿਨ ਬੈਂਕ ਰਹਿਣਗੇ ਬੰਦ ?


22 ਮਾਰਚ ਨੂੰ ਬਿਹਾਰ ਦਿਵਸ ਦੇ ਕਾਰਨ ਬਿਹਾਰ ਵਿੱਚ ਛੁੱਟੀ ਰਹੇਗੀ ਉੱਥੇ ਹੀ 23 ਮਾਰਚ ਨੂੰ ਚੌਥੇ ਸ਼ਨੀਵਾਰ ਦੇ ਕਾਰਨ ਦੇਸ਼ ਵਿੱਚ ਬੈਂਕ ਦੀ ਛੁੱਟੀ ਰਹਿਣ ਵਾਲੀ ਹੈ। ਉੱਥੇ ਹੀ 24 ਮਾਰਚ ਨੂੰ ਐਤਵਾਰ ਦੀ ਛੁੱਟੀ ਕਾਰਨ ਬੈਂਕ ਬੰਦ ਰਹਿਣਗੇ। ਉੱਥੇ ਹੀ 25,26 ਤੇ 27 ਮਾਰਚ ਨੂੰ ਹੋਲੀ ਕਰਕੇ ਬੈਂਕ ਬੰਦ ਰਹਿਣਗੇ। ਅਜਿਹੇ ਵਿੱਚ 22 ਮਾਰਚ ਤੋਂ ਲੈ ਕੇ 29 ਮਾਰਚ ਤੱਕ ਅੱਠ ਦਿਨਾਂ ਵਿੱਚੋਂ 7 ਦਿਨਾਂ ਵਿੱਚ ਬੈਂਕ ਬੰਦ ਰਹਿਣਗੇ।


ਕਿੱਥੇ-ਕਿੱਥੇ ਬੰਦ ਰਹਿਣਗੇ ਬੈਂਕ


22 ਮਾਰਚ 2024- ਬਿਹਾਰ ਦਿਵਸ ਕਰਕੇ ਪਟਨਾ ਵਿੱਚ ਬੈਂਕ ਰਹਿਣਦੇ ਬੰਦ


23 ਮਾਰਚ 2024-ਚੌਥਾ ਸ਼ਨੀਵਾਰ
24 ਮਾਰਚ 2024-ਐਤਵਾਰ
25 ਮਾਰਚ 2024- ਹੋਲੀ ਦੇ ਤਿਓਹਾਰ ਕਰਕੇ ਬੈਂਗਲੁਰੂ, ਭੁਵਨੇਸ਼ਵਰ, ਚੇੱਨਈ, ਇੰਫਾਲ, ਕੋਚੀ, ਕੋਹਿਮਾ, ਪਟਨਾ, ਸ੍ਰੀਨਗਰ ਤੇ ਤ੍ਰਿਵੇਂਦਰਮ ਨੂੰ ਛੱਡਕੇ ਪੂਰੇ ਦੇਸ਼ ਵਿੱਚ ਛੁੱਟੀ ਹੋਵੇਗੀ।.
26 ਮਾਰਚ 2024-ਹੋਲੀ ਕਰਕੇ ਭੋਪਾਲ, ਇੰਫਾਲ, ਪਟਨਾ ਵਿੱਚ ਛੁੱਟੀ ਹੋਵੇਗੀ।
27 ਮਾਰਚ 2024-ਹੋਲੀ ਕਰਕੇ ਪਟਨਾ ਵਿੱਚ ਬੈਂਕ ਰਹਿਣਦੇ ਬੰਦ
29 ਮਾਰਚ 2024-ਗੁੱਡ ਫਰਾਈਡੇਅ ਕਾਰਨ ਅਗਰਤਲਾ, ਗੁਹਾਟੀ, ਜੈਪਰੁ, ਜੰਮੂ, ਸ਼ਿਮਲਾ ਤੇ ਸ੍ਰੀਨਗਰ ਨੂੰ ਛੱਡਕੇ ਪੂਰੇ ਦੇਸ਼ ਵਿੱਚ ਬੈਂਕ ਬੰਦ ਰਹਿਣਗੇ।
31 ਮਾਰਚ 2024-ਐਤਵਾਰ


ਛੁੱਟੀਆਂ ਵਿੱਚ ਕਿਵੇਂ ਕਰੀਏ ਬੈਂਕ ਦੇ ਕੰਮ


ਬੈਂਕਾਂ ਵਿੱਚ ਛੁੱਟੀਆਂ  ਕਾਰਨ ਕਈ ਵਾਰ ਗਾਹਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਜਿਹੇ ਵਿੱਚ ਨੈੱਟ ਬੈਂਕਿੰਗ, ਮੋਬਾਇਲ ਬੈਂਕਿੰਗ ਤੇ ਯੂਪੀਆਈ ਨੇ ਲੋਕਾਂ ਦੇ ਕੰਮ ਸੌਖੇ ਕਰ ਦਿੱਤੇ ਹਨ। ਤੁਸੀਂ ਵੀ ਘਰ ਬੈਠੇ ਦੂਜੇ ਹੋਰ ਕਿਸੇ ਦੇ ਖਾਤੇ ਵਿੱਚ ਪੈਸੇ ਟ੍ਰਾਂਸਫਰ ਕਰ ਸਕਦੇ ਹੋ। ਉੱਥੇ ਹੀ ਨਕਦੀ ਲਈ ਤੁਸੀਂ ਏਟੀਐਮ ਵਿੱਚ ਪੈਸੇ ਕਢਵਾ ਸਕਦੇ ਹੋ।