ਦਸੰਬਰ ਮਹੀਨਾ ਸ਼ੁਰੂ ਹੁੰਦੇ ਹੀ ਬੈਂਕ ਗਾਹਕਾਂ ਨੂੰ ਕੁਝ ਦਿੱਕਤ ਆ ਸਕਦੀ ਹੈ, ਕਿਉਂਕਿ ਇਸ ਮਹੀਨੇ ਕੁੱਲ 18 ਦਿਨ ਬੈਂਕ ਬੰਦ ਰਹਿਣਗੇ। ਇਸ ਕਰਕੇ ਜੇ ਤੁਸੀਂ ਬੈਂਕ ਨਾਲ ਜੁੜਿਆ ਕੋਈ ਵੀ ਕੰਮ ਨਿਪਟਾਉਣਾ ਚਾਹੁੰਦੇ ਹੋ, ਤਾਂ ਪਹਿਲਾਂ ਤੋਂ ਹੀ ਪਲਾਨਿੰਗ ਕਰਨੀ ਜ਼ਰੂਰੀ ਹੈ।

Continues below advertisement

ਯਾਦ ਰਹੇ ਕਿ ਬੈਂਕ ਦੀਆਂ ਛੁੱਟੀਆਂ ਰੀਜਨਲ ਅਤੇ ਲੋਕਲ ਤਿਉਹਾਰਾਂ ਦੇ ਅਧਾਰ ‘ਤੇ ਹੁੰਦੀਆਂ ਹਨ, ਇਸ ਲਈ ਹਰ ਰਾਜ ‘ਚ ਛੁੱਟੀਆਂ ਇਕੋ ਜਿਹੀਆਂ ਨਹੀਂ ਹੁੰਦੀਆਂ। ਇਸਦਾ ਮਤਲਬ ਹੈ ਕਿ ਸਾਰੇ 18 ਦਿਨ ਬੈਂਕ ਪੂਰੇ ਦੇਸ਼ ਵਿੱਚ ਇਕੱਠੇ ਬੰਦ ਨਹੀਂ ਰਹਿੰਦੇ।

ਰਿਜ਼ਰਵ ਬੈਂਕ ਆਫ਼ ਇੰਡੀਆ (RBI) ਵੱਲੋਂ ਜਾਰੀ ਕੀਤੀ ਛੁੱਟੀਆਂ ਦੀ ਲਿਸਟ ਅਨੁਸਾਰ, ਦਸੰਬਰ ਮਹੀਨੇ ਵਿੱਚ ਵੱਖ-ਵੱਖ ਦਿਨਾਂ ਦੀ ਪੂਰੀ ਹਾਲੀਡੇਅ ਜਾਣਕਾਰੀ ਇਸ ਤਰ੍ਹਾਂ ਜਾਰੀ ਕੀਤੀ ਗਈ ਹੈ।

Continues below advertisement

ਛੁੱਟੀਆਂ ਦੀ ਪੂਰੀ ਲਿਸਟ ਵੇਖੋ

1 ਦਸੰਬਰ (ਸੋਮਵਾਰ) – ਇਟਾਨਗਰ ਅਤੇ ਕੋਹੀਮਾ ਵਿੱਚ ਉਦਘਾਟਨ ਦਿਵਸ/ਸਵਦੇਸ਼ੀ ਆਸਥਾ ਦਿਵਸ ਕਰਕੇ ਬੈਂਕ ਬੰਦ ਰਹਿਣਗੇ।

3 ਦਸੰਬਰ (ਬੁੱਧਵਾਰ) – ਸੈਂਟ ਫ੍ਰਾਂਸਿਸ ਜੇਵਿਅਰ ਦਿਵਸ ਕਾਰਨ ਗੋਆ ਵਿੱਚ ਬੈਂਕ ਨਹੀਂ ਖੁੱਲਣਗੇ। ਇਹ 16ਵੀਂ ਸਦੀ ਦੇ ਸਪੇਨ ਦੇ ਮਿਸ਼ਨਰੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ।

7 ਦਸੰਬਰ – ਐਤਵਾਰ ਦੀ ਨਿਯਮਤ ਛੁੱਟੀ, ਬੈਂਕ ਬੰਦ ਰਹਿਣਗੇ।

12 ਦਸੰਬਰ (ਸ਼ੁੱਕਰਵਾਰ) – ਪਾ ਤੋਗਨ ਨੇਂਗਮਿਨਜਾ ਸੰਗਮਾ ਦੀ ਪੁਣਯਤਿਥੀ ‘ਤੇ ਸ਼ਿਲਾਂਗ ਵਿੱਚ ਬੈਂਕ ਬੰਦ ਰਹਿਣਗੇ।

13 ਦਸੰਬਰ (ਸ਼ਨੀਵਾਰ) – ਮਹੀਨੇ ਦੇ ਦੂਜੇ ਸ਼ਨੀਵਾਰ ਕਰਕੇ ਪੂਰੇ ਦੇਸ਼ ‘ਚ ਬੈਂਕ ਬੰਦ ਰਹਿਣਗੇ।

14 ਦਸੰਬਰ – ਐਤਵਾਰ ਦੀ ਛੁੱਟੀ, ਇਸ ਦਿਨ ਵੀ ਸਾਰੇ ਦੇਸ਼ ਵਿੱਚ ਬੈਂਕ ਬੰਦ।

18 ਦਸੰਬਰ (ਵੀਰਵਾਰ) – ਯੂ ਸੋਸੋ ਥਾਮ ਦੀ ਪੁਣਯਤਿਥੀ ਕਾਰਨ ਸ਼ਿਲਾਂਗ ਵਿੱਚ ਬੈਂਕ ਨਹੀਂ ਖੁੱਲਣਗੇ।19 ਦਸੰਬਰ (ਸ਼ੁੱਕਰਵਾਰ) – ਇਸ ਦਿਨ ਗੋਵਾ ਮੁਕਤੀ ਦਿਵਸ ਮਨਾਇਆ ਜਾਂਦਾ ਹੈ। ਇਸ ਕਰਕੇ ਪਣਜੀ ਵਿੱਚ ਬੈਂਕ ਬੰਦ ਰਹਿਣਗੇ।

20 ਦਸੰਬਰ (ਸ਼ਨੀਵਾਰ) ਅਤੇ 22 ਦਸੰਬਰ (ਸੋਮਵਾਰ) – ਸਿੱਕਿਮ ਵਿੱਚ ਨਵੇਂ ਸਾਲ ਦਾ ਜਸ਼ਨ ਮਨਾਇਆ ਜਾਂਦਾ ਹੈ, ਜਿਸ ਵਿੱਚ ਲੋਸੂੰਗ ਜਾਂ ਨਾਮਸੂੰਗ ਤਿਉਹਾਰ ਵੀ ਸ਼ਾਮਲ ਹੁੰਦਾ ਹੈ। ਇਸ ਕਰਕੇ ਸਿੱਕਿਮ ਵਿੱਚ ਬੈਂਕ ਤਿੰਨ ਦਿਨ ਲਗਾਤਾਰ ਬੰਦ ਰਹਿਣਗੇ।

21 ਦਸੰਬਰ (ਐਤਵਾਰ) – ਇਸ ਦਿਨ ਐਤਵਾਰ ਦੀ ਛੁੱਟੀ ਰਹੇਗੀ।

24 ਦਸੰਬਰ (ਬੁੱਧਵਾਰ) – ਕ੍ਰਿਸਮਸ ਈਵ ਦੇ ਮੌਕੇ ‘ਤੇ ਆਇਜ਼ੋਲ, ਕੋਹਿਮਾ ਅਤੇ ਸ਼ਿਲਾਂਗ ਵਿੱਚ ਬੈਂਕ ਬੰਦ ਰਹਿਣਗੇ। ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਕੰਮ ਆਮ ਵਾਂਗ ਚੱਲੇਗਾ।

25 ਦਸੰਬਰ (ਵੀਰਵਾਰ) – ਕ੍ਰਿਸਮਸ ਕਾਰਨ ਦੇਸ਼-ਭਰ ਦੇ ਬੈਂਕ ਬੰਦ ਰਹਿਣਗੇ।

26 ਦਸੰਬਰ (ਸ਼ੁੱਕਰਵਾਰ) – ਆਇਜ਼ੋਲ, ਕੋਹਿਮਾ ਅਤੇ ਸ਼ਿਲਾਂਗ ਵਿੱਚ ਕ੍ਰਿਸਮਸ ਸੈਲੀਬ੍ਰੇਸ਼ਨ ਕਾਰਨ ਬੈਂਕ ਬੰਦ ਰਹਿਣਗੇ।

27 ਦਸੰਬਰ (ਸ਼ਨੀਵਾਰ) – ਕੋਹਿਮਾ ਵਿੱਚ ਕ੍ਰਿਸਮਸ ਦੀ ਵਜ੍ਹਾ ਨਾਲ ਬੈਂਕ ਬੰਦ ਰਹਿਣਗੇ। ਇਸ ਤੋਂ ਇਲਾਵਾ, ਇਹ ਮਹੀਨੇ ਦਾ ਚੌਥਾ ਸ਼ਨੀਵਾਰ ਹੈ, ਇਸ ਲਈ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਵੀ ਬੈਂਕ ਬੰਦ ਰਹਿਣਗੇ।

28 ਦਸੰਬਰ (ਐਤਵਾਰ) – ਇਸ ਦਿਨ ਪੂਰੇ ਦੇਸ਼ ਵਿੱਚ ਐਤਵਾਰ ਦੀ ਛੁੱਟੀ ਰਹੇਗੀ।

30 ਦਸੰਬਰ (ਮੰਗਲਵਾਰ) – ਸ਼ਿਲਾਂਗ ਵਿੱਚ ਯੂ ਕਿਆੰਗ ਨਾਂਗਬਾਹ ਦੀ ਪੁੰਯਤਿਥੀ ਕਾਰਨ ਬੈਂਕਾਂ ਦੀ ਛੁੱਟੀ ਰਹੇਗੀ।

31 ਦਸੰਬਰ (ਬੁੱਧਵਾਰ) – ਆਇਜ਼ੋਲ ਅਤੇ ਇੰਫਾਲ ਵਿੱਚ ਨਿਊ ਯੀਅਰ ਈਵ ਅਤੇ ਇਮੋਇਨੂ ਇਰਾਤਪਾ ਦੇ ਮੌਕੇ ‘ਤੇ ਬੈਂਕ ਬੰਦ ਰਹਿਣਗੇ।

 

ਛੁੱਟੀਆਂ ਦੀ ਇਹ ਲੰਬੀ ਲਿਸਟ ਵੇਖਕੇ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਇਸ ਦੌਰਾਨ ਵੀ ਤੁਸੀਂ UPI ਭੁਗਤਾਨ, ਮੋਬਾਈਲ ਐਪ ਅਤੇ ਹੋਰ ਡਿਜਿਟਲ ਬੈਂਕਿੰਗ ਸੇਵਾਵਾਂ ਆਸਾਨੀ ਨਾਲ ਵਰਤ ਸਕੋਗੇ।