Banks to Remain Closed: ਜੇ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਬੈਂਕ ਜਾਣਾ ਹੈ ਜਾਂ ਬੈਂਕ ਨਾਲ ਜੁੜਿਆ ਕੋਈ ਜਰੂਰੀ ਕੰਮ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ, ਨਹੀਂ ਤਾਂ ਤੁਹਾਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜ਼ਿਆਦਾਤਰ ਸ਼ਹਿਰਾਂ ਵਿੱਚ ਅਗਲੇ ਪੰਜ ਦਿਨਾਂ ਵਿੱਚ ਸਿਰਫ਼ ਇੱਕ ਹੀ ਦਿਨ ਐਸਾ ਹੋਵੇਗਾ ਜਦੋਂ ਬੈਂਕ ਖੁੱਲੇ ਰਹਿਣਗੇ। ਇਨ੍ਹਾਂ ਦਿਨਾਂ 'ਚ 11 ਐਸੇ ਦਿਨ ਵੀ ਹਨ ਜਦੋਂ ਸ਼ੇਅਰ ਬਜ਼ਾਰ ਵਿੱਚ ਵੀ ਕਾਰੋਬਾਰ ਨਹੀਂ ਹੋਵੇਗਾ (Bank Holiday)।

ਆ ਰਹੀਆਂ ਇਹ ਛੁੱਟੀਆਂ

ਇਨ੍ਹਾਂ ਪੰਜ ਦਿਨਾਂ ਦੌਰਾਨ ਸਿਰਫ਼ ਸ਼ੁੱਕਰਵਾਰ (11 ਅਪਰੈਲ) ਨੂੰ ਬੈਂਕ ਖੁੱਲੇ ਰਹਿਣਗੇ। 10 ਅਪਰੈਲ ਨੂੰ ਮਹਾਵੀਰ ਜਯੰਤੀ, 12 ਅਪਰੈਲ ਨੂੰ ਦੂਜਾ ਸ਼ਨੀਵਾਰ, 13 ਅਪਰੈਲ ਨੂੰ ਐਤਵਾਰ ਅਤੇ 14 ਅਪਰੈਲ ਨੂੰ ਡਾ. ਅੰਬੇਡਕਰ ਜਯੰਤੀ ਹੋਣ ਕਰਕੇ ਬੈਂਕ ਬੰਦ ਰਹਿਣਗੇ।

ਇਨ੍ਹਾਂ ਦਿਨਾਂ ਸ਼ੇਅਰ ਬਜ਼ਾਰ ਵੀ ਬੰਦ ਰਹੇਗਾ। ਹਾਲਾਂਕਿ ਬੈਂਕ ਦੀ ਛੁੱਟੀ ਹੋਣ ਦੇ ਬਾਵਜੂਦ ਤੁਸੀਂ ਆਨਲਾਈਨ ਬੈਂਕਿੰਗ ਜਾਂ ਏ.ਟੀ.ਐਮ. (ATM) ਰਾਹੀਂ ਆਪਣੇ ਜ਼ਰੂਰੀ ਕੰਮ ਜਿਵੇਂ ਪੈਸਿਆਂ ਦਾ ਲੈਣ-ਦੇਣ ਆਸਾਨੀ ਨਾਲ ਕਰ ਸਕਦੇ ਹੋ। ਇਸ ਤੋਂ ਇਲਾਵਾ, ਆਨਲਾਈਨ ਬੈਂਕਿੰਗ, UPI ਜਾਂ ਡਿਜ਼ਿਟਲ ਭੁਗਤਾਨ ਰਾਹੀਂ ਵੀ ਲੈਣ-ਦੇਣ ਕੀਤਾ ਜਾ ਸਕਦਾ ਹੈ। ਹਾਲਾਂਕਿ, ਚੈੱਕ ਜਾਂ ਡਰਾਫਟ ਜਮ੍ਹਾਂ ਕਰਨ ਲਈ ਬੈਂਕ ਬ੍ਰਾਂਚ ਦੇ ਖੁੱਲਣ ਦੀ ਉਡੀਕ ਕਰਨੀ ਪਵੇਗੀ।

ਇਸ ਦਿਨ ਰਹਿਣਗੇ ਬੈਂਕ ਬੰਦ, ਸ਼ੇਅਰ ਬਜ਼ਾਰ 'ਚ ਨਹੀਂ ਹੋਵੇਗਾ ਕਾਰੋਬਾਰ

ਛੁੱਟੀਆਂ ਦੌਰਾਨ ਆਨਲਾਈਨ ਸਹੂਲਤਾਂ 'ਤੇ ਕੋਈ ਅਸਰ ਨਹੀਂ ਪਵੇਗਾ। 10, 12, 13, 14 ਅਤੇ 15 ਅਪਰੈਲ ਨੂੰ ਬੈਂਕ ਬੰਦ ਰਹਿਣਗੇ, ਜਦਕਿ 11 ਅਪਰੈਲ ਇਕੱਲਾ ਐਸਾ ਦਿਨ ਹੋਵੇਗਾ ਜਦੋਂ ਬੈਂਕ ਖੁੱਲੇ ਰਹਿਣਗੇ। ਜੇ ਸ਼ੇਅਰ ਬਜ਼ਾਰ ਦੀ ਗੱਲ ਕਰੀਏ ਤਾਂ ਇਹ ਬਜ਼ਾਰ ਕੁੱਲ 11 ਦਿਨ ਕਾਰੋਬਾਰ ਨਹੀਂ ਕਰੇਗਾ।

ਅਪ੍ਰੈਲ ਮਹੀਨੇ ਵਿੱਚ ਸ਼ੇਅਰ ਬਜ਼ਾਰ 11 ਦਿਨ ਬੰਦ ਰਹੇਗਾ। ਇਨ੍ਹਾਂ ਵਿੱਚੋਂ 8 ਦਿਨ ਸ਼ਨੀਵਾਰ ਅਤੇ ਐਤਵਾਰ ਹਨ, ਜਿਨ੍ਹਾਂ ਦੌਰਾਨ ਵਾਪਾਰ ਨਹੀਂ ਹੁੰਦਾ। ਇਸ ਤੋਂ ਇਲਾਵਾ, 10 ਅਪਰੈਲ ਨੂੰ ਮਹਾਵੀਰ ਜਯੰਤੀ, 14 ਅਪਰੈਲ ਨੂੰ ਡਾ. ਅੰਬੇਡਕਰ ਜਯੰਤੀ ਅਤੇ 18 ਅਪਰੈਲ ਨੂੰ ਗੁੱਡ ਫ੍ਰਾਇਡੇ ਦੇ ਮੌਕੇ 'ਤੇ ਵੀ ਸ਼ੇਅਰ ਬਜ਼ਾਰ ਬੰਦ ਰਹੇਗਾ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।