ਚੰਡੀਗੜ੍ਹ: ਸਤੰਬਰ ਦਾ ਅੱਧਾ ਮਹੀਨਾ ਬੀਤ ਗਿਆ ਹੈ ਅਤੇ ਅੱਧਾ ਹੀ ਬਾਕੀ ਹੈ। ਅਜਿਹੇ 'ਚ ਜੇਕਰ ਤੁਹਾਡੇ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਬਚਿਆ ਹੈ ਤਾਂ ਉਸ ਨੂੰ ਸਮੇਂ ਸਿਰ ਪੂਰਾ ਕਰ ਲਓ। ਕਿਉਂਕਿ ਸਤੰਬਰ ਦੇ ਬਾਕੀ ਦਿਨਾਂ ਵਿੱਚੋਂ ਪੰਜ ਦਿਨ ਬੈਂਕਾਂ ਵਿੱਚ ਛੁੱਟੀਆਂ ਹੋਣ ਵਾਲੀਆਂ ਹਨ। ਯਾਨੀ 15 ਦਿਨਾਂ 'ਚ ਬੈਂਕਾਂ 'ਚ ਸਿਰਫ 9 ਦਿਨ ਹੀ ਕੰਮ ਹੋਵੇਗਾ। ਸਤੰਬਰ ਦੇ ਸ਼ੁਰੂ ਵਿੱਚ, ਅਸੀਂ ਤੁਹਾਨੂੰ ਦੱਸਿਆ ਸੀ ਕਿ ਇਸ ਮਹੀਨੇ ਕੁੱਲ 13 ਦਿਨਾਂ ਦੀਆਂ ਬੈਂਕ ਛੁੱਟੀਆਂ ਹੋਣਗੀਆਂ, ਜਿਨ੍ਹਾਂ ਵਿੱਚੋਂ 8 ਦਿਨ ਲੰਘ ਗਏ ਹਨ।
ਅਜਿਹੇ 'ਚ ਜੇਕਰ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਕਿਸੇ ਜ਼ਰੂਰੀ ਕੰਮ ਲਈ ਬੈਂਕ ਜਾਣਾ ਹੈ ਤਾਂ ਛੁੱਟੀ ਦੇ ਬਾਰੇ 'ਚ ਜਾਣ ਕੇ ਹੀ ਜਾਣ ਦਾ ਪਲਾਨ ਬਣਾਓ। ਛੁੱਟੀਆਂ ਦੀ ਸੂਚੀ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੁਆਰਾ ਹਰ ਕੈਲੰਡਰ ਸਾਲ ਜਾਰੀ ਕੀਤੀ ਜਾਂਦੀ ਹੈ। ਕਈ ਛੁੱਟੀਆਂ ਰਾਸ਼ਟਰੀ ਪੱਧਰ 'ਤੇ ਹੁੰਦੀਆਂ ਹਨ, ਜਿਸ ਵਿਚ ਦੇਸ਼ ਭਰ ਵਿਚ ਬੈਂਕ ਦਾ ਕੰਮ ਬੰਦ ਰਹਿੰਦਾ ਹੈ। ਇਸ ਤੋਂ ਇਲਾਵਾ ਕੁਝ ਸਥਾਨਕ ਛੁੱਟੀਆਂ ਹੁੰਦੀਆਂ ਹਨ, ਜਿਸ ਵਿਚ ਕਿਸੇ ਖਾਸ ਖੇਤਰ ਦੇ ਬੈਂਕ ਬੰਦ ਰਹਿੰਦੇ ਹਨ। ਇਹ ਛੁੱਟੀਆਂ ਰਾਜ ਤੋਂ ਰਾਜ ਵਿੱਚ ਵੱਖ-ਵੱਖ ਹੁੰਦੀਆਂ ਹਨ।
15 ਸਤੰਬਰ ਤੋਂ ਬਾਅਦ ਬੈਂਕ ਛੁੱਟੀਆਂ ਦੀ ਸੂਚੀ
18 ਸਤੰਬਰ ਐਤਵਾਰ ਦੀ ਛੁੱਟੀ
21 ਸਤੰਬਰ ਸ੍ਰੀ ਨਰਾਇਣ ਗੁਰੂ ਸਮਾਧੀ ਦਿਵਸ
24 ਸਤੰਬਰ ਚੌਥਾ ਸ਼ਨੀਵਾਰ
25 ਸਤੰਬਰ ਐਤਵਾਰ ਦੀ ਛੁੱਟੀ
26 ਸਤੰਬਰ ਨਵਰਾਤਰੀ ਸਥਾਪਨਾ
ਆਰਬੀਆਈ ਕੈਲੰਡਰ ਦੇ ਅਨੁਸਾਰ, 21 ਸਤੰਬਰ ਨੂੰ ਤਿਰੂਵਨੰਤਪੁਰਮ ਅਤੇ ਕੋਚੀ ਵਿੱਚ ਬੈਂਕ ਛੁੱਟੀ ਹੋਵੇਗੀ। ਇਸ ਦਿਨ ਸ੍ਰੀ ਨਰਾਇਣ ਗੁਰੂ ਸਮਾਧੀ ਦਿਵਸ ਕਾਰਨ ਬੈਂਕਾਂ ਵਿੱਚ ਛੁੱਟੀ ਰਹੇਗੀ। 26 ਸਤੰਬਰ ਨੂੰ ਨਵਰਾਤਰੀ ਦੀ ਸਥਾਪਨਾ ਕਾਰਨ ਜੈਪੁਰ ਅਤੇ ਮਨੀਪੁਰ ਦੇ ਇੰਫਾਲ ਵਿੱਚ ਬੈਂਕ ਛੁੱਟੀ ਰਹੇਗੀ। ਇਸ ਤੋਂ ਇਲਾਵਾ 24 ਸਤੰਬਰ ਨੂੰ ਚੌਥਾ ਸ਼ਨੀਵਾਰ ਹੋਣ ਕਾਰਨ ਬੈਂਕਿੰਗ ਨਾਲ ਸਬੰਧਤ ਕੰਮ ਨਹੀਂ ਹੋ ਸਕਣਗੇ।