Bank Holidays in August 2025:  ਅਗਸਤ ਮਹੀਨਾ 3 ਦਿਨਾਂ ਬਾਅਦ ਸ਼ੁਰੂ ਹੋ ਰਿਹਾ ਹੈ। ਇਸ ਦੇ ਨਾਲ, ਆਓ ਰਿਜ਼ਰਵ ਬੈਂਕ ਆਫ਼ ਇੰਡੀਆ (RBI) ਦੁਆਰਾ ਜਾਰੀ ਕੀਤੀ ਗਈ ਬੈਂਕ ਛੁੱਟੀਆਂ ਦੀ ਸੂਚੀ 'ਤੇ ਇੱਕ ਨਜ਼ਰ ਮਾਰੀਏ। ਅਗਸਤ ਦੇ ਮਹੀਨੇ ਵਿੱਚ ਵੱਖ-ਵੱਖ ਰਾਜਾਂ ਵਿੱਚ ਤਿਉਹਾਰਾਂ ਤੇ ਹਫਤਾਵਾਰੀ ਛੁੱਟੀਆਂ ਕਾਰਨ ਬੈਂਕ ਕੁੱਲ 15 ਦਿਨ ਬੰਦ ਰਹਿਣਗੇ। ਸੁਤੰਤਰਤਾ ਦਿਵਸ, ਗਣੇਸ਼ ਚਤੁਰਥੀ ਅਤੇ ਜਨਮ ਅਸ਼ਟਮੀ ਤੋਂ ਇਲਾਵਾ ਬਹੁਤ ਸਾਰੇ ਰਾਜਾਂ ਦੇ ਆਪਣੇ ਤਿਉਹਾਰ ਵੀ ਹੁੰਦੇ ਹਨ ਤੇ ਸ਼ਨੀਵਾਰ ਅਤੇ ਐਤਵਾਰ ਦੀਆਂ ਛੁੱਟੀਆਂ ਸ਼ਾਮਲ ਹੁੰਦੀਆਂ ਹਨ।

ਭਾਰਤ ਵਿੱਚ, ਸਾਰੇ ਬੈਂਕ, ਭਾਵੇਂ ਸਰਕਾਰੀ ਹੋਣ ਜਾਂ ਨਿੱਜੀ, ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਬੰਦ ਰਹਿੰਦੇ ਹਨ। ਇਸ ਤੋਂ ਇਲਾਵਾ, ਹਰ ਐਤਵਾਰ ਨੂੰ ਹਫਤਾਵਾਰੀ ਛੁੱਟੀ ਹੁੰਦੀ ਹੈ। ਇਸ ਤੋਂ ਇਲਾਵਾ, ਸਥਾਨਕ ਜ਼ਰੂਰਤਾਂ ਜਾਂ ਧਾਰਮਿਕ ਕਾਰਨਾਂ ਕਰਕੇ ਹਰ ਰਾਜ ਵਿੱਚ ਛੁੱਟੀਆਂ ਵੱਖ-ਵੱਖ ਦਿਨਾਂ 'ਤੇ ਹੁੰਦੀਆਂ ਹਨ, ਇਸ ਲਈ ਬੈਂਕ ਜਾਣ ਤੋਂ ਪਹਿਲਾਂ ਆਪਣੇ ਬੈਂਕ ਦੀ ਸਥਾਨਕ ਸ਼ਾਖਾ ਤੋਂ ਛੁੱਟੀਆਂ ਬਾਰੇ ਪਤਾ ਲਗਾਉਣਾ ਬਿਹਤਰ ਹੋਵੇਗਾ ਤਾਂ ਜੋ ਤੁਸੀਂ ਆਪਣੇ ਮਹੱਤਵਪੂਰਨ ਬੈਂਕ ਨਾਲ ਸਬੰਧਤ ਕੰਮ ਸਮੇਂ ਸਿਰ ਪੂਰਾ ਕਰ ਸਕੋ।

ਅਗਸਤ 2025 ਵਿੱਚ ਬੈਂਕ ਛੁੱਟੀਆਂ ਦੀ ਸੂਚੀ

3 ਅਗਸਤ - ਐਤਵਾਰ ਨੂੰ ਛੁੱਟੀ ਹੋਵੇਗੀ।

8 ਅਗਸਤ - ਤੇਂਦੋਂਗ ਲੋ ਰਮ ਫੈਟ ਕਾਰਨ ਓਡੀਸ਼ਾ ਅਤੇ ਸਿੱਕਮ ਵਿੱਚ ਬੰਦ ਰਹਿਣਗੇ।

9 ਅਗਸਤ - ਅਹਿਮਦਾਬਾਦ (ਗੁਜਰਾਤ), ਭੋਪਾਲ (ਮੱਧ ਪ੍ਰਦੇਸ਼), ਭੁਵਨੇਸ਼ਵਰ (ਓਡੀਸ਼ਾ), ਦੇਹਰਾਦੂਨ (ਉੱਤਰਾਖੰਡ), ਜੈਪੁਰ (ਰਾਜਸਥਾਨ), ਕਾਨਪੁਰ, ਲਖਨਊ (ਉੱਤਰ ਪ੍ਰਦੇਸ਼) ਅਤੇ ਸ਼ਿਮਲਾ (ਹਿਮਾਚਲ ਪ੍ਰਦੇਸ਼) ਵਿੱਚ ਬੈਂਕ ਰੱਖੜੀ ਤੇ ਝੂਲਨ ਪੂਰਨਿਮਾ ਦੇ ਕਾਰਨ ਬੰਦ ਰਹਿਣਗੇ। ਇਸ ਤੋਂ ਇਲਾਵਾ, ਦੂਜੇ ਸ਼ਨੀਵਾਰ ਦੇ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।

10 ਅਗਸਤ - ਐਤਵਾਰ ਨੂੰ ਛੁੱਟੀ ਰਹੇਗੀ।

13 ਅਗਸਤ - ਦੇਸ਼ ਭਗਤੀ ਦਿਵਸ ਦੇ ਕਾਰਨ ਇੰਫਾਲ (ਮਣੀਪੁਰ) ਵਿੱਚ ਬੈਂਕ ਬੰਦ ਰਹਿਣਗੇ

15 ਅਗਸਤ - ਆਜ਼ਾਦੀ ਦਿਵਸ ਅਤੇ ਪਾਰਸੀ ਨਵੇਂ ਸਾਲ (ਸ਼ਹਿਨਸ਼ਾਹੀ) ਅਤੇ ਜਨਮ ਅਸ਼ਟਮੀ ਦੇ ਜਸ਼ਨਾਂ ਲਈ ਭਾਰਤ ਭਰ ਵਿੱਚ ਬੈਂਕ ਬੰਦ ਰਹਿਣਗੇ।

16 ਅਗਸਤ - ਅਹਿਮਦਾਬਾਦ (ਗੁਜਰਾਤ), ਐਜ਼ੌਲ (ਮਿਜ਼ੋਰਮ), ਭੋਪਾਲ ਅਤੇ ਰਾਂਚੀ (ਮੱਧ ਪ੍ਰਦੇਸ਼), ਚੰਡੀਗੜ੍ਹ (ਯੂਟੀ), ਚੇਨਈ (ਤਾਮਿਲਨਾਡੂ), ਦੇਹਰਾਦੂਨ (ਉੱਤਰਾਖੰਡ), ਗੰਗਟੋਕ (ਸਿੱਕਮ), ਹੈਦਰਾਬਾਦ (ਤੇਲੰਗਾਨਾ), ਜੈਪੁਰ (ਰਾਜਸਥਾਨ), ਕਾਨਪੁਰ ਅਤੇ ਲਖਨਊ (ਉੱਤਰ ਪ੍ਰਦੇਸ਼), ਪਟਨਾ (ਬਿਹਾਰ), ਰਾਏਪੁਰ (ਛੱਤੀਸਗੜ੍ਹ), ਸ਼ਿਲਾਂਗ (ਮੇਘਾਲਿਆ), ਜੰਮੂ ਅਤੇ ਸ੍ਰੀਨਗਰ (ਜੰਮੂ ਅਤੇ ਕਸ਼ਮੀਰ), ਤੇ ਵਿਜੇਵਾੜਾ (ਆਂਧਰਾ ਪ੍ਰਦੇਸ਼) ਵਿੱਚ ਬੈਂਕ ਜਨਮ ਅਸ਼ਟਮੀ (ਸ਼ਰਾਵਣ ਵਧ-8) ਅਤੇ ਕ੍ਰਿਸ਼ਨ ਜਯੰਤੀ ਦੇ ਮੌਕੇ 'ਤੇ ਬੰਦ ਰਹਿਣਗੇ।

17 ਅਗਸਤ - ਐਤਵਾਰ ਹੋਣ ਕਰਕੇ ਪੂਰੇ ਭਾਰਤ ਵਿੱਚ ਬੈਂਕ ਬੰਦ ਰਹਿਣਗੇ।

19 ਅਗਸਤ - ਮਹਾਰਾਜਾ ਬੀਰ ਬਿਕਰਮ ਕਿਸ਼ੋਰ ਮਾਣਿਕਯ ਬਹਾਦਰ ਦੀ ਜਯੰਤੀ ਦੇ ਮੌਕੇ 'ਤੇ ਅਗਰਤਲਾ (ਤ੍ਰਿਪੁਰਾ) ਵਿੱਚ ਬੈਂਕ ਬੰਦ ਰਹਿਣਗੇ।

23 ਅਗਸਤ - ਚੌਥੇ ਸ਼ਨੀਵਾਰ ਦੀ ਛੁੱਟੀ ਕਾਰਨ ਪੂਰੇ ਭਾਰਤ ਵਿੱਚ ਬੈਂਕ ਬੰਦ ਰਹਿਣਗੇ।

24 ਅਗਸਤ - ਐਤਵਾਰ ਨੂੰ ਬੈਂਕ ਬੰਦ ਰਹਿਣਗੇ।

25 ਅਗਸਤ - ਸ਼੍ਰੀਮੰਤ ਸ਼ੰਕਰਦੇਵ ਦੀ ਤਿਰੁਭਵ ਤਿਥੀ ਦੇ ਕਾਰਨ ਗੁਹਾਟੀ (ਅਸਾਮ) ਵਿੱਚ ਬੈਂਕ ਬੰਦ ਰਹਿਣਗੇ।

27 ਅਗਸਤ - ਅਹਿਮਦਾਬਾਦ (ਗੁਜਰਾਤ), ਬੇਲਾਪੁਰ, ਮੁੰਬਈ ਅਤੇ ਨਾਗਪੁਰ (ਮਹਾਰਾਸ਼ਟਰ), ਬੰਗਲੁਰੂ (ਕਰਨਾਟਕ), ਭੁਵਨੇਸ਼ਵਰ (ਓਡੀਸ਼ਾ), ਚੇਨਈ (ਤਾਮਿਲਨਾਡੂ), ਹੈਦਰਾਬਾਦ (ਤੇਲੰਗਾਨਾ), ਪਣਜੀ (ਗੋਆ), ਅਤੇ ਵਿਜੇਵਾੜਾ (ਆਂਧਰਾ ਪ੍ਰਦੇਸ਼) ਵਿੱਚ ਬੈਂਕ ਗਣੇਸ਼ ਚਤੁਰਥੀ ਅਤੇ ਸੰਵਤਸਰੀ (ਚਤੁਰਥੀ ਪੱਖ) ਅਤੇ ਵਾਰਸਿਧ ਵਿਨਾਇਕ ਵ੍ਰਤ ਅਤੇ ਗਣੇਸ਼ ਪੂਜਾ ਅਤੇ ਵਿਨਾਇਕ ਚਤੁਰਥੀ ਦੇ ਕਾਰਨ ਬੰਦ ਰਹਿਣਗੇ।

28 ਅਗਸਤ - ਗਣੇਸ਼ ਚਤੁਰਥੀ ਅਤੇ ਨੂਆਖਾਈ ਦੇ ਦੂਜੇ ਦਿਨ ਭੁਵਨੇਸ਼ਵਰ (ਓਡੀਸ਼ਾ) ਅਤੇ ਪਣਜੀ (ਗੋਆ) ਵਿੱਚ ਬੈਂਕ ਬੰਦ ਰਹਿਣਗੇ।

31 ਅਗਸਤ - ਐਤਵਾਰ ਦੀ ਛੁੱਟੀ ਦੇ ਕਾਰਨ ਪੂਰੇ ਭਾਰਤ ਵਿੱਚ ਬੈਂਕ ਬੰਦ ਰਹਿਣਗੇ।