PM Kisan Scheme : ਕੇਂਦਰ ਸਰਕਾਰ  (Central Government) ਵੱਲੋਂ ਕਿਸਾਨਾਂ ਦੀ ਆਮਦਨ ਵਧਾਉਣ ਲਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (PM Kisan Samman Nidhi Scheme) ਯੋਜਨਾ ਦੀ ਸਹੂਲਤ ਦਿੱਤੀ ਜਾਂਦੀ ਹੈ। ਹੁਣ ਤੱਕ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀਆਂ 11 ਕਿਸ਼ਤਾਂ ਦੇ ਪੈਸੇ ਕਰੋੜਾਂ ਕਿਸਾਨਾਂ ਨੂੰ ਟਰਾਂਸਫਰ ਕੀਤੇ ਜਾ ਚੁੱਕੇ ਹਨ ਅਤੇ ਜਲਦ ਹੀ ਸਰਕਾਰ 12ਵੀਂ ਕਿਸ਼ਤ  (PM Kisan 12th Installment) ਦੇ ਪੈਸੇ ਵੀ ਟਰਾਂਸਫਰ ਕਰਨ ਜਾ ਰਹੀ ਹੈ।


ਯੋਜਨਾ 'ਚ ਵੱਡਾ ਬਦਲਾਅ


ਕਿਸਾਨਾਂ ਨੂੰ 12ਵੀਂ ਕਿਸ਼ਤ ਦੇ ਪੈਸੇ ਦੇਣ ਤੋਂ ਪਹਿਲਾਂ ਸਰਕਾਰ ਨੇ ਇਸ ਸਕੀਮ ਵਿੱਚ ਵੱਡਾ ਬਦਲਾਅ ਕੀਤਾ ਹੈ, ਜਿਸ ਨਾਲ ਕਰੋੜਾਂ ਲਾਭਪਾਤਰੀ ਪ੍ਰਭਾਵਿਤ ਹੋਣਗੇ। ਦੱਸ ਦੇਈਏ ਕਿ ਹੁਣ ਤੋਂ ਤੁਸੀਂ ਲਾਭਪਾਤਰੀ ਪੋਰਟਲ 'ਤੇ ਜਾ ਕੇ ਆਧਾਰ ਨੰਬਰ ਰਾਹੀਂ ਆਪਣੀ ਕਿਸ਼ਤ ਦੀ ਸਥਿਤੀ ਦੀ ਜਾਂਚ ਨਹੀਂ ਕਰ ਸਕੋਗੇ।


ਨਿਯਮਾਂ 'ਚ ਹੋਇਆ ਵੱਡਾ ਬਦਲਾਅ


ਸਰਕਾਰ ਨੇ ਕਿਹਾ ਹੈ ਕਿ ਹੁਣ ਤੋਂ ਤੁਹਾਨੂੰ ਆਪਣੀ ਕਿਸ਼ਤ ਦੀ ਸਥਿਤੀ ਦੀ ਜਾਂਚ ਕਰਨ ਲਈ ਆਪਣਾ ਰਜਿਸਟਰਡ ਮੋਬਾਈਲ ਨੰਬਰ ਦਰਜ ਕਰਨਾ ਹੋਵੇਗਾ। PM ਕਿਸਾਨ ਯੋਜਨਾ ਵਿੱਚ ਪਹਿਲਾਂ ਮੋਬਾਈਲ ਜਾਂ ਆਧਾਰ ਨੰਬਰ ਤੋਂ ਸਥਿਤੀ ਜਾਣੀ ਜਾ ਸਕਦੀ ਸੀ ਪਰ ਇਸ ਤੋਂ ਬਾਅਦ ਨਿਯਮਾਂ ਨੂੰ ਬਦਲ ਦਿੱਤਾ ਗਿਆ ਅਤੇ ਸਿਰਫ ਆਧਾਰ ਰਾਹੀਂ ਸਥਿਤੀ ਦੀ ਜਾਂਚ ਕਰਨ ਦੀ ਛੋਟ ਦਿੱਤੀ ਗਈ। ਹਾਲਾਂਕਿ, ਹੁਣ ਨਵੇਂ ਨਿਯਮ ਵਿੱਚ, ਕਿਸਾਨ ਰਜਿਸਟਰਡ ਮੋਬਾਈਲ ਨੰਬਰ ਤੋਂ ਹੀ ਸਥਿਤੀ ਦੀ ਜਾਂਚ ਕਰ ਸਕਣਗੇ।


ਜਲਦ ਕਰੋ ਜਾਂਚ -


- ਸਭ ਤੋਂ ਪਹਿਲਾਂ ਤੁਹਾਨੂੰ pmkisan.gov.in 'ਤੇ ਜਾਣਾ ਹੋਵੇਗਾ।


- ਹੋਮ ਪੇਜ 'ਤੇ, Beneficiary Status 'ਤੇ ਕਲਿੱਕ ਕਰੋ।


- ਹੁਣ ਇੱਕ ਪੇਜ ਖੁੱਲੇਗਾ।


-ਆਪਣਾ ਰਜਿਸਟ੍ਰੇਸ਼ਨ ਨੰਬਰ ਦਰਜ ਕਰਕੇ ਸਥਿਤੀ ਦੀ ਜਾਂਚ ਕਰੋ।


- ਜੇ ਤੁਹਾਨੂੰ ਰਜਿਸਟ੍ਰੇਸ਼ਨ ਨੰਬਰ ਨਹੀਂ ਪਤਾ, ਤਾਂ Know Your Registration Number 'ਤੇ ਕਲਿੱਕ ਕਰੋ।


- ਇਸ ਵਿੱਚ ਪੀਐਮ ਸਕੀਮ ਨਾਲ ਰਜਿਸਟਰਡ ਮੋਬਾਈਲ ਨੰਬਰ ਦਰਜ ਕਰੋ।


- ਕੈਪਚਾ ਕੋਡ ਦਰਜ ਕਰੋ ਅਤੇ ਮੋਬਾਈਲ OTP ਪ੍ਰਾਪਤ ਕਰੋ 'ਤੇ ਕਲਿੱਕ ਕਰੋ।


- ਮੋਬਾਈਲ 'ਤੇ ਪ੍ਰਾਪਤ ਹੋਇਆ OTP ਦਰਜ ਕਰੋ ਅਤੇ Get Details 'ਤੇ ਕਲਿੱਕ ਕਰੋ।


- ਹੁਣ ਤੁਹਾਡਾ ਰਜਿਸਟ੍ਰੇਸ਼ਨ ਨੰਬਰ ਅਤੇ ਨਾਮ ਸਕ੍ਰੀਨ 'ਤੇ ਦਿਖਾਈ ਦੇਵੇਗਾ।


ਨਵੰਬਰ 'ਚ ਆ ਸਕਦੈ ਪੈਸਾ


12ਵੀਂ ਕਿਸ਼ਤ ਆਉਣ ਦਾ ਸਮਾਂ ਅਗਸਤ ਤੋਂ ਨਵੰਬਰ ਦੇ ਵਿਚਕਾਰ ਹੈ। ਪਿਛਲੇ ਸਾਲ ਇਸੇ ਅਰਸੇ ਵਿੱਚ ਅਗਸਤ ਦੇ ਸ਼ੁਰੂ ਵਿੱਚ ਸਕੀਮ ਨਾਲ ਸਬੰਧਤ ਕਿਸ਼ਤ ਦੇ 2000 ਰੁਪਏ ਆਏ ਸਨ ਪਰ ਇਸ ਵਾਰ ਈ-ਕੇਵਾਈਸੀ ਅਤੇ ਵੈਰੀਫਿਕੇਸ਼ਨ ਕਾਰਨ ਕਿਸ਼ਤ 'ਚ ਦੇਰੀ ਹੋ ਰਹੀ ਹੈ। ਹੜ੍ਹਾਂ ਅਤੇ ਸੋਕੇ ਦੀ ਮਾਰ ਝੱਲ ਰਹੇ ਕਿਸਾਨਾਂ ਲਈ ਇਹ ਉਡੀਕ ਭਾਰੀ ਹੁੰਦੀ ਜਾ ਰਹੀ ਹੈ। ਦਰਅਸਲ, ਕੇਂਦਰ ਸਰਕਾਰ ਦੀ ਅਭਿਲਾਸ਼ੀ ਯੋਜਨਾ ਵਿੱਚ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਨੂੰ ਰੋਕਣ ਲਈ ਸਰਕਾਰ ਨੇ ਈ-ਕੇਵਾਈਸੀ ਨੂੰ ਲਾਜ਼ਮੀ ਕਰ ਦਿੱਤਾ ਹੈ।