savings of Life -ਬੱਚਤ ਕਰਨਾ ਸਾਡੇ ਜੀਵਨ ਦਾ ਜ਼ਰੂਰੀ ਹਿੱਸਾ ਹੈ। ਹਰ ਸਮਝਦਾਰ ਇਨਸਾਨ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਆਪਣੀ ਕਮਾਈ ਦਾ ਇਕ ਹਿੱਸਾ ਬਚਾਵੇ ਤਾਂ ਜੋ ਕਿਸੇ ਔਖ ਜਾਂ ਜ਼ਰੂਰਤ ਵੇਲੇ ਬੱਚਤ ਵਾਲਾ ਪੈਸਾ ਉਸਦੇ ਕੰਮ ਆ ਸਕੇ। ਪਰ ਅੱਜਕਲ੍ਹ ਦੇ ਦੌਰ ਵਿਚ ਮਹਿੰਗਾਈ ਦਿਨ ਬ ਦਿਨ ਅਸਮਾਨ ਨੂੰ ਛੂਹ ਰਹੀ ਹੈ। ਅਜਿਹੇ ਵਿਚ ਪੈਸਾ ਬਚਾਉਣਾ ਇਕ ਮੁਸ਼ਕਿਲ ਕੰਮ ਬਣ ਗਿਆ ਹੈ।
ਅਜਿਹੇ ਵਿਚ ਬੱਚਤ ਯੋਜਨਾਵਾਂ ਬਹੁਤ ਲਾਭਕਾਰੀ ਹੁੰਦੀਆਂ ਹਨ। ਬੱਚਤ ਯੋਜਨਾਵਾਂ ਵਿਚ ਪੈਸਾ ਲਗਾ ਕੇ ਇਕ ਚੰਗੇ ਵਿਆਜ਼ ਸਣੇ ਪੈਸੇ ਨੂੰ ਇਕੱਠਿਆਂ ਕਢਵਾਇਆ ਜਾ ਸਕਦਾ ਹੈ। ਬੱਚਤ ਯੋਜਨਾਵਾਂ ਵਿਚੋਂ ਪੋਸਟ ਆਫਿਸ ਦੀ ਪਬਲਿਕ ਪ੍ਰੌਵੀਡੇਂਟ ਫੰਡ (PPF) ਯੋਜਨਾ ਬੇਹੱਦ ਫਾਇਦੇਮੰਦ ਹੈ। ਇਸ ਵਿਚ ਨਿਵੇਸ਼ ਕਰਨ ਤੇ ਸਲਾਨਾ 7.1 ਫੀਸਦੀ ਵਿਆਜ਼ ਮਿਲ ਰਿਹਾ ਹੈ।
ਪੀ.ਪੀ.ਐੱਫ ਸਕੀਮ ਤਹਿਤ ਖਾਤਾ ਖੁਲਵਾਉਣ ਲਈ ਕੋਈ ਬਹੁਤ ਵੱਡੀ ਰਕਮ ਲੋੜੀਂਦੀ ਨਹੀਂ ਹੈ। ਇਸ ਵਿਚ ਤੁਸੀਂ ਸਿਰਫ਼ 500 ਰੁਪਏ ਵਿਚ ਹੀ ਖਾਤਾ ਖੁਲਵਾ ਸਕਦੇ ਹੋ। ਭਾਵ ਪੀ.ਪੀ.ਐੱਫ ਤਹਿਤ ਘੱਟ ਤੋਂ ਘੱਟ 500 ਰੁਪਏ ਤੋਂ ਨਿਵੇਸ਼ ਸ਼ੁਰੂ ਕੀਤਾ ਜਾ ਸਕਦਾ ਹੈ। ਇਕ ਸਾਲ ਵਿਚ ਵੱਧ ਤੋਂ ਵੱਧ 1.5 ਲੱਖ ਰੁਪਏ ਨਿਵੇਸ਼ ਕੀਤੇ ਜਾ ਸਕਦੇ ਹਨ।
ਪੀ.ਪੀ.ਐਫ ਖਾਤੇ ਦੀ ਮਚਿਓਰਟੀ ਦਾ ਸਮਾਂ 15 ਸਾਲ ਦਾ ਹੁੰਦਾ ਹੈ। ਤੁਸੀਂ ਚਾਹੋ ਤਾਂ 5 ਸਾਲ ਦਾ ਲਗਾਤਾਰ ਵਾਧਾ ਕਰਦਿਆਂ ਵੱਧ ਤੋਂ ਵੱਧ 25 ਸਾਲ ਲਈ ਪੀ.ਪੀ.ਐਫ ਖਾਤੇ ਵਿਚ ਪੈਸਾ ਜਮ੍ਹਾ ਕਰਵਾ ਸਕਦੇ ਹੋ। 500 ਤੋਂ ਲੈ ਕੇ ਵੱਧ ਤੋਂ ਵੱਧ ਸਲਾਨਾ ਡੇਢ ਲੱਖ ਤੱਕ ਤੁਸੀਂ ਜਿੰਨੀ ਵੀ ਰਾਸ਼ੀ ਜਮ੍ਹਾਂ ਕਰਵਾਉਂਦੇ ਹੋ, ਉਸ ਹਿਸਾਬ ਨਾਲ ਤੁਹਾਨੂੰ 7.1 ਫੀਸਦੀ ਵਿਆਜ਼ ਮਿਲੇਗਾ ਅਤੇ 15 ਸਾਲਾਂ ਬਾਅਦ ਤੁਹਾਨੂੰ ਵਿਆਜ਼ ਸਮੇਤ ਰਾਸ਼ੀ ਮਿਲ ਜਾਵੇਗੀ।
ਦੱਸ ਦਈਏ ਕਿ ਪੀ.ਪੀ.ਐੱਫ ਬੱਚਤ ਯੋਜਨਾ ਰਾਹੀਂ ਕਰੋੜਪਤੀ ਵੀ ਬਣਿਆ ਸਕਦਾ ਹੈ। ਜੇਕਰ ਹਰ ਮਹੀਨੇ 12,500 ਰੁਪਏ ਜਮ੍ਹਾ ਕਰਵਾਉਂਦਿਆਂ ਹੋਇਆਂ 25 ਸਾਲਾਂ ਬਾਅਦ ਪੈਸਾ ਵਾਪਸ ਲਿਆ ਜਾਵੇ ਤਾਂ 1.03 ਕਰੋੜ ਰੁਪਿਆ ਵਾਪਸ ਮਿਲੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Join Our Official Telegram Channel:
https://t.me/abpsanjhaofficial
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ