ਨਵੀਂ ਦਿੱਲੀ: ਪਿਛਲੇ ਇੱਕ ਮਹੀਨੇ ਤੋਂ ਸੋਨੇ ਦੀਆਂ ਕੀਮਤਾਂ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਪਿਛਲੇ ਇੱਕ-ਦੋ ਦਿਨਾਂ ਵਿੱਚ ਕੀਮਤਾਂ ਵਿੱਚ ਥੋੜ੍ਹਾ ਜਿਹਾ ਵਾਧਾ ਹੋਇਆ ਸੀ, ਪਰ ਬੁੱਧਵਾਰ ਨੂੰ ਸੋਨੇ ਦੀ ਕੀਮਤ 'ਚ ਲਗਪਗ 700 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਸੀ। ਵਿਸ਼ਲੇਸ਼ਕਾਂ ਮੁਤਾਬਕ ਅਨੁਮਾਨ ਹੈ ਕਿ ਸੋਨਾ ਇੱਕ ਵਾਰ ਫਿਰ 45,000 ਰੁਪਏ ਪ੍ਰਤੀ ਦਸ ਗ੍ਰਾਮ ਤੱਕ ਪਹੁੰਚ ਸਕਦਾ ਹੈ।


ਸਪਾਟ ਦੀ ਕਮਜ਼ੋਰ ਮੰਗ ਕਾਰਨ ਵਪਾਰੀਆਂ ਨੇ ਆਪਣੇ ਸੌਦੇ ਕੱਟ ਦਿੱਤੇ, ਜਿਸ ਕਾਰਨ ਸੋਮਵਾਰ ਨੂੰ ਫਿਊਚਰਜ਼ ਮਾਰਕੀਟ ਵਿਚ ਸੋਨਾ 0.76% ਦੀ ਗਿਰਾਵਟ ਨਾਲ 50,140 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ। ਬੁੱਧਵਾਰ ਨੂੰ ਸਰਾਫਾ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ 694 ਰੁਪਏ ਦੀ ਗਿਰਾਵਟ ਨਾਲ ਬੰਦ ਹੋਈਆਂ। ਜਦੋਂਕਿ ਚਾਂਦੀ ਦੀ ਕੀਮਤ ਵਿਚ 126 ਰੁਪਏ ਦੀ ਤੇਜ਼ੀ ਦੇਖਣ ਨੂੰ ਮਿਲੀ।

ਐਚਡੀਐਫਸੀ ਪ੍ਰਤੀਭੂਤੀਆਂ ਮੁਤਾਬਕ ਸੋਨਾ 694 ਰੁਪਏ ਦੀ ਗਿਰਾਵਟ ਦੇ ਨਾਲ 51,215 ਰੁਪਏ ਪ੍ਰਤੀ 10 ਗ੍ਰਾਮ 'ਤੇ ਰਿਹਾ। ਪਿਛਲੇ ਕਾਰੋਬਾਰੀ ਸੈਸ਼ਨ ਵਿੱਚ ਇਹ 51,909 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਚਾਂਦੀ 126 ਰੁਪਏ ਚੜ੍ਹ ਕੇ 63,427 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਪਿਛਲੇ ਕਾਰੋਬਾਰੀ ਦਿਨ ਇਹ 63,301 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ।

ਅੱਜ 10 ਗ੍ਰਾਮ ਕੈਰਟ ਮੁਤਾਬਕ ਸੋਨੇ ਦੀਆਂ ਕੀਮਤਾਂ:

ਸੋਨਾ 24 ਕੈਰਟ 52,970 ਰੁਪਏ

ਸੋਨਾ 22 ਕੈਰਟ 48,556 ਰੁਪਏ

ਸੋਨਾ 20 ਕੈਰਟ 44,142 ਰੁਪਏ

ਸੋਨਾ 18 ਕੈਰਟ 39,728 ਰੁਪਏ

ਸੋਨਾ 16 ਕੈਰਟ 35,313 ਰੁਪਏ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904