Sensex and Nifty: ਭਾਰਤੀ ਸ਼ੇਅਰ ਬਾਜ਼ਾਰ (indian stock market) ਦੀ ਸ਼ੁਰੂਆਤ ਅੱਜ ਨਿਰਾਸ਼ਾਜਨਕ ਰਹੀ ਹੈ। ਸੈਂਸੈਕਸ 1130 ਅੰਕ ਹੇਠਾਂ ਅਤੇ ਨਿਫਟੀ 370 ਅੰਕ (Sensex 1130 and Nifty 370 points) ਹੇਠਾਂ ਖੁੱਲ੍ਹਿਆ। ਬੈਂਕ ਨਿਫਟੀ 'ਚ ਵੀ 1552 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਹੈ। HDFC ਬੈਂਕ (HDFC bank) ਦੇ ਤਿਮਾਹੀ ਨਤੀਜਿਆਂ ਤੋਂ ਬਾਅਦ ਬੁੱਧਵਾਰ ਨੂੰ ਖੁੱਲ੍ਹੇ ਬਾਜ਼ਾਰ 'ਚ ਨਿਰਾਸ਼ਾ ਦੇਖਣ ਨੂੰ ਮਿਲੀ। HDFC ਦੇ ਸ਼ੇਅਰ 109 ਰੁਪਏ ਡਿੱਗ ਕੇ 1570 ਰੁਪਏ 'ਤੇ ਖੁੱਲ੍ਹੇ।


ਬੈਂਕ ਦੇ ਸ਼ੇਅਰ ਜਾ ਰਹੇ ਹਨ ਹੇਠਾਂ


HDFC ਬੈਂਕ (HDFC Bank) ਨੇ ਮੰਗਲਵਾਰ ਸ਼ਾਮ ਨੂੰ ਬਾਜ਼ਾਰ ਬੰਦ ਹੋਣ ਤੋਂ ਬਾਅਦ ਆਪਣੇ ਨਤੀਜੇ ਜਾਰੀ ਕੀਤੇ ਸਨ। ਇਸ ਦਾ ਅਸਰ ਬੁੱਧਵਾਰ ਸਵੇਰੇ ਦੇਖਣ ਨੂੰ ਮਿਲਿਆ। BSE ਸੈਂਸੈਕਸ 'ਤੇ ਜ਼ਿਆਦਾਤਰ ਬੈਂਕ ਸਟਾਕ ਹੇਠਾਂ ਵੱਲ ਵਧ ਰਹੇ ਹਨ। ਇਨ੍ਹਾਂ 'ਚ ਯੈੱਸ ਬੈਂਕ, ਬੈਂਕ ਆਫ ਮਹਾਰਾਸ਼ਟਰ, ਆਈਸੀਆਈਸੀਆਈ, ਐਕਸਿਸ ਅਤੇ ਕੋਟਕ ਦੇ ਸ਼ੇਅਰ ਵੀ ਹੇਠਾਂ ਖੁੱਲ੍ਹੇ। NAC ਦੇ ਨਿਫਟੀ 'ਤੇ ਵੀ ਇਹੀ ਸਥਿਤੀ ਹੈ।


ਸ਼ੁਰੂਆਤੀ ਕਾਰੋਬਾਰ ਵਿੱਚ ਇਹ ਸਭ ਤੋਂ ਵੱਧ ਲਾਭਕਾਰੀ 


ਬੁੱਧਵਾਰ ਦੇ ਸ਼ੁਰੂਆਤੀ ਕਾਰੋਬਾਰ ਵਿੱਚ, ਕੋਚੀਨ ਸ਼ਿਪਯਾਰਡ, ਸੀਜੀਸੀਐਲ, ਐਮਐਸਟੀਸੀ ਲਿਮਿਟੇਡ, ਆਈਸੀਆਈਸੀਆਈ ਜਨਰਲ ਇੰਸ਼ੋਰੈਂਸ ਅਤੇ ਐਸਜੇਵੀਐਨ ਬੀਐਸਈ 'ਤੇ ਚੋਟੀ ਦੇ ਲਾਭਕਾਰੀ ਵਜੋਂ ਵਪਾਰ ਕਰ ਰਹੇ ਹਨ, ਜਦੋਂ ਕਿ ਅਡਾਨੀ ਪੋਰਟਸ, ਐਚਡੀਐਫਸੀ ਲਾਈਫ, ਟੀਸੀਐਸ, ਇਨਫੋਸਿਸ ਅਤੇ ਅਲਟਰਾਟੈਕ ਸੀਮੈਂਟ ਨਿਫਟੀ 'ਤੇ ਮਜ਼ਬੂਤੀ ਨਾਲ ਖੁੱਲ੍ਹੇ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।