ਅਕਤੂਬਰ ਦਾ ਮਹੀਨਾ ਆਮ ਆਦਮੀ ਲਈ ਕਈ ਬਦਲਾਅ ਲੈ ਕੇ ਆਵੇਗਾ। ਦਰਅਸਲ, ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਕੁਝ ਜ਼ਰੂਰੀ ਚੀਜ਼ਾਂ ਦੀਆਂ ਦਰਾਂ ਨੂੰ ਸੋਧਿਆ ਜਾਂਦਾ ਹੈ। ਅਕਤੂਬਰ ਤਿਉਹਾਰਾਂ ਦਾ ਮਹੀਨਾ ਹੈ। ਇਸ ਲਈ ਐਲਪੀਜੀ ਸਮੇਤ ਕਈ ਨਿਯਮਾਂ ਵਿੱਚ ਬਦਲਾਅ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ ਉਤੇ ਪਵੇਗਾ। 


ਪਹਿਲੀ ਅਕਤੂਬਰ ਤੋਂ ਕੀ ਕੀ ਬਦਲਾਅ…


ਐਲਪੀਜੀ ਸਿਲੰਡਰ-


ਦੱਸ ਦਈਏ ਕਿ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਪੈਟਰੋਲੀਅਮ ਕੰਪਨੀਆਂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਸੋਧ ਕਰਦੀਆਂ ਹਨ। ਪਿਛਲੇ ਕਈ ਮਹੀਨਿਆਂ ਤੋਂ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਹੋਇਆ ਹੈ। ਜਦਕਿ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਘਟਾਈਆਂ ਗਈਆਂ ਹਨ। ਇਸ ਲਈ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਵਾਰ ਘਰੇਲੂ ਸਿਲੰਡਰ ਦੀਆਂ ਕੀਮਤਾਂ ‘ਚ ਕਮੀ ਜ਼ਰੂਰ ਹੋ ਸਕਦੀ ਹੈ।


ਇਹ ਵੀ ਪੜ੍ਹੋ: ਦੀਵਾਲੀ ਤੱਕ ਕਿੱਥੇ ਪਹੁੰਚ ਜਾਣਗੀਆਂ ਸੋਨੇ ਦੀਆਂ ਕੀਮਤਾਂ, ਮਾਹਰਾਂ ਨੇ ਖਰੀਦਣ ਬਾਰੇ ਦਿੱਤੀ ਇਹ ਸਲਾਹ...


ਕ੍ਰੈਡਿਟ ਕਾਰਡ ਸੰਬੰਧੀ ਨਿਯਮ:


ਜਾਣਕਾਰੀ ਮੁਤਾਬਕ HDFC ਸਮੇਤ ਕਈ ਬੈਂਕ 1 ਅਕਤੂਬਰ ਤੋਂ ਆਪਣੀਆਂ ਸੇਵਾਵਾਂ ‘ਚ ਕੁਝ ਬਦਲਾਅ ਕਰਨ ਦੀ ਯੋਜਨਾ ਬਣਾ ਰਹੇ ਹਨ। ਉਦਾਹਰਨ ਲਈ, Utility Transactions ‘ਤੇ ਇਨਾਮ ਪੁਆਇੰਟਾਂ ਦੀ ਸੀਮਾ ਤੈਅ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ IDFC ਫਸਟ ਬੈਂਕ ਕ੍ਰੈਡਿਟ ਕਾਰਡ ਪੇਮੈਂਟ ਲਈ 18 ਦਿਨ ਤੋਂ ਘਟਾ ਕੇ 15 ਦਿਨ ਕਰਨ ਦੀ ਵੀ ਯੋਜਨਾ ਬਣਾ ਰਿਹਾ ਹੈ। ਹਾਲਾਂਕਿ ਅਜੇ ਤੱਕ ਇਸ ਬਾਰੇ ਅਧਿਕਾਰਤ ਤੌਰ ‘ਤੇ ਕੁਝ ਨਹੀਂ ਕਿਹਾ ਗਿਆ ਹੈ। ਪਰ ਕਿਹਾ ਜਾ ਰਿਹਾ ਹੈ ਕਿ ਬੈਂਕਾਂ ਵੱਲੋਂ ਇੱਕ-ਦੋ ਦਿਨਾਂ ਵਿੱਚ ਇਸ ਦਾ ਐਲਾਨ ਕੀਤਾ ਜਾ ਸਕਦਾ ਹੈ।


ਇਹ ਵੀ ਪੜ੍ਹੋ: ਸਸਤਾ ਪਿਆਜ਼ ਵੇਚਣ ਲਈ ਸਰਕਾਰ ਨੇ ਖੋਲ੍ਹੀਆਂ ਦੁਕਾਨਾਂ, ਮਿਲ ਰਿਹੈ 35 ਰੁਪਏ ਕਿੱਲੋ


CNG-PNG ਦੀਆਂ ਕੀਮਤਾਂ:


ਸਤੰਬਰ ਤੋਂ ਤੇਲ ਬਾਜ਼ਾਰ ਕੰਪਨੀਆਂ ਵੱਲੋਂ ਹਵਾਈ ਈਂਧਨ ਯਾਨੀ ਏਅਰ ਟਰਬਾਈਨ ਫਿਊਲ (ਏਟੀਐਫ) ਅਤੇ ਸੀਐਨਜੀ-ਪੀਐਨਜੀ ਦੀਆਂ ਕੀਮਤਾਂ ਵਿੱਚ ਸੋਧ ਕੀਤੀ ਜਾਵੇਗੀ। ਯਾਨੀ ਇਹ ਤੈਅ ਮੰਨਿਆ ਜਾ ਰਿਹਾ ਹੈ ਕਿ ਰੇਟ ‘ਚ ਬਦਲਾਅ ਹੋਵੇਗਾ। ATF ਅਤੇ CNG-PNG ਦੀਆਂ ਨਵੀਆਂ ਕੀਮਤਾਂ 1 ਅਕਤੂਬਰ ਨੂੰ ਪੇਸ਼ ਕੀਤੀਆਂ ਜਾ ਸਕਦੀਆਂ ਹਨ।



TRAI ਅਕਤੂਬਰ ਤੋਂ ਫਰਜ਼ੀ ਕਾਲਾਂ ਨੂੰ ਲੈ ਕੇ ਸਖਤ 


TRAI 1 ਅਕਤੂਬਰ ਤੋਂ ਫਰਜ਼ੀ ਕਾਲਾਂ ਨੂੰ ਲੈ ਕੇ ਸਖਤ ਹੋ ਗਈ ਹੈ। ਸਾਰੀਆਂ ਟੈਲੀਕਾਮ ਕੰਪਨੀਆਂ ਨੂੰ ਫਰਜ਼ੀ ਕਾਲਾਂ ਨੂੰ ਜਲਦੀ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਹਾਲਾਂਕਿ ਇਹ ਹੁਕਮ ਸਤੰਬਰ ਲਈ ਸਨ ਪਰ ਫਰਜ਼ੀ ਕਾਲਾਂ ਬੰਦ ਨਹੀਂ ਹੋਈਆਂ। ਜਿਸ ਤੋਂ ਬਾਅਦ ਇੱਕ ਵਾਰ ਫਿਰ TRAI ਨੇ Jio, Airtel, Vodafone Idea ਅਤੇ BSNL ਵਰਗੀਆਂ ਦੂਰਸੰਚਾਰ ਕੰਪਨੀਆਂ ਨੂੰ 30 ਅਕਤੂਬਰ ਤੱਕ 140 ਮੋਬਾਈਲ ਨੰਬਰ ਸੀਰੀਜ਼ ਤੋਂ ਸ਼ੁਰੂ ਹੋਣ ਵਾਲੇ ਮੈਸੇਜ ਤੇ ਟੈਲੀਮਾਰਕੀਟਿੰਗ ਕਾਲਾਂ ਨੂੰ ਡਿਸਟ੍ਰੀਬਿਊਟਡ ਲੇਜ਼ਰ ਟੈਕਨਾਲੋਜੀ ਪਲੇਟਫਾਰਮ ‘ਤੇ ਸ਼ਿਫਟ ਕਰਨ ਲਈ ਕਿਹਾ ਹੈ। ਤਾਂ ਕਿ ਜਾਅਲੀ ਕਾਲਾਂ ਬੰਦ ਹੋਣ।