PM Kisan Yojana Update: ਦੇਸ਼ ਭਰ ਦੇ ਲੱਖਾਂ ਕਿਸਾਨਾਂ ਲਈ ਵੱਡੀ ਖ਼ਬਰ ਆ ਰਹੀ ਹੈ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (PM Kisan Samman Nidhi Yojana) ਦੀ 21ਵੀਂ ਕਿਸ਼ਤ ਦਾ ਇੰਤਜ਼ਾਰ ਜਲਦੀ ਹੀ ਖਤਮ ਹੋ ਸਕਦਾ ਹੈ। ਬਿਹਾਰ ਵਿੱਚ ਮਣਾਏ ਜਾਣ ਵਾਲੇ ਤਿਉਹਾਰ ਛੱਠ ਤੋਂ ਬਾਅਦ ਕਿਸਾਨਾਂ ਦੇ ਖਾਤਿਆਂ ਵਿੱਚ ₹2,000 ਦੀ ਅਗਲੀ ਕਿਸ਼ਤ ਆਉਣ ਦੀ ਉਮੀਦ ਹੈ। ਇਸ ਵਾਰ ਹੁਣ ਤੱਕ ਸਿਰਫ਼ ਕੁਝ ਰਾਜਾਂ ਦੇ ਕਿਸਾਨਾਂ ਨੂੰ ਹੀ ਕਿਸ਼ਤ ਮਿਲੀ ਹੈ। ਅਜਿਹੀ ਸਥਿਤੀ ਵਿੱਚ ਹੋਰ ਕਿਸਾਨ ਉਡੀਕ ਰਹੇ ਹਨ ਕਿ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 21ਵੀਂ ਕਿਸ਼ਤ ਉਨ੍ਹਾਂ ਦੇ ਖਾਤਿਆਂ ਵਿੱਚ ਕਦੋਂ ਪਹੁੰਚੇਗੀ।
ਦੱਸ ਦਈਏ ਕਿ ਸਰਕਾਰ ਨੇ ਅਜੇ ਤੱਕ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (PM Kisan Samman Nidhi Yojana 21ਵੀਂ ਕਿਸ਼ਤ) ਜਾਰੀ ਕਰਨ ਦੀ ਅਧਿਕਾਰਤ ਮਿਤੀ ਦਾ ਐਲਾਨ ਨਹੀਂ ਕੀਤਾ। ਹਾਲਾਂਕਿ, ਮੀਡੀਆ ਰਿਪੋਰਟਾਂ ਅਨੁਸਾਰ ਕੇਂਦਰ ਸਰਕਾਰ ਨਵੰਬਰ ਦੇ ਪਹਿਲੇ ਹਫ਼ਤੇ ਵਿੱਚ ਇਹ ਰਕਮ ਕਿਸਾਨਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕਰ ਸਕਦੀ ਹੈ। ਇਸ ਦਾ ਮਤਲਬ ਹੈ ਕਿ ਜਿਨ੍ਹਾਂ ਕਿਸਾਨਾਂ ਨੇ ਆਪਣਾ PM ਕਿਸਾਨ ਈ-ਕੇਵਾਈਸੀ ਪੂਰਾ ਕਰ ਲਿਆ ਹੈ ਤੇ ਜਿਨ੍ਹਾਂ ਦੇ ਬੈਂਕ ਖਾਤੇ ਆਧਾਰ ਨਾਲ ਜੁੜੇ ਹੋਏ ਹਨ, ਉਨ੍ਹਾਂ ਨੂੰ ਅਗਲੇ ਕੁਝ ਦਿਨਾਂ ਦੇ ਅੰਦਰ ਆਪਣੇ ਖਾਤਿਆਂ ਵਿੱਚ ₹2,000 ਮਿਲਣ ਦੀ ਸੰਭਾਵਨਾ ਹੈ।
ਸੂਤਰਾਂ ਮੁਤਾਬਕ PM ਕਿਸਾਨ ਯੋਜਨਾ ਦੀ 21ਵੀਂ ਕਿਸ਼ਤ ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਾਰੀ ਹੋਣ ਦੀ ਉਮੀਦ ਹੈ। ਬਿਹਾਰ ਚੋਣਾਂ ਦੇ ਪਹਿਲੇ ਤੇ ਦੂਜੇ ਪੜਾਅ ਲਈ ਵੋਟਿੰਗ 6 ਤੇ 11 ਨਵੰਬਰ ਨੂੰ ਹੋਵੇਗੀ। ਹਾਲਾਂਕਿ ਸਰਕਾਰ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਕੋਈ ਨਵੀਂ ਯੋਜਨਾ ਸ਼ੁਰੂ ਨਹੀਂ ਕਰ ਸਕਦੀ, ਪਰ ਇਹ ਮੌਜੂਦਾ ਯੋਜਨਾਵਾਂ ਲਈ ਕਿਸ਼ਤਾਂ ਜਾਰੀ ਕਰ ਸਕਦੀ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਫੰਡ 1 ਤੋਂ 5 ਨਵੰਬਰ ਦੇ ਵਿਚਕਾਰ ਟ੍ਰਾਂਸਫਰ ਕੀਤੇ ਜਾ ਸਕਦੇ ਹਨ।
ਦੱਸ ਦਈਏ ਕਿ ਇਸ ਸਾਲ ਪੰਜਾਬ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੇ ਲਗਪਗ 27 ਲੱਖ ਕਿਸਾਨਾਂ ਦੇ ਖਾਤਿਆਂ ਵਿੱਚ ₹2,000 ਦੀ ਰਕਮ ਪਹਿਲਾਂ ਹੀ ਟ੍ਰਾਂਸਫਰ ਕੀਤੀ ਜਾ ਚੁੱਕੀ ਹੈ। ਹਾਲ ਹੀ ਵਿੱਚ ਆਏ ਹੜ੍ਹਾਂ ਕਾਰਨ ਇਨ੍ਹਾਂ ਰਾਜਾਂ ਦੇ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਇਆ ਸੀ, ਇਸ ਲਈ ਕੇਂਦਰ ਸਰਕਾਰ ਨੇ ਰਾਹਤ ਵਜੋਂ ਪਹਿਲਾਂ ਹੀ ਕਿਸ਼ਤ ਜਾਰੀ ਕਰ ਦਿੱਤੀ। ਹੁਣ, ਦੂਜੇ ਰਾਜਾਂ ਦੇ ਕਿਸਾਨ ਉਮੀਦ ਕਰ ਰਹੇ ਹਨ ਕਿ ਛੱਠ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 21ਵੀਂ ਕਿਸ਼ਤ ਦੀ ਰਕਮ ਵੀ ਉਨ੍ਹਾਂ ਦੇ ਖਾਤਿਆਂ ਵਿੱਚ ਪਹੁੰਚ ਜਾਵੇਗੀ।
ਇਨ੍ਹਾਂ ਕਿਸਾਨਾਂ ਨੂੰ ਨਹੀਂ ਮਿਲਣਗੇ ₹2,000
ਜੇਕਰ ਤੁਸੀਂ ਅਜੇ ਤੱਕ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ ਈ-ਕੇਵਾਈਸੀ ਪੂਰਾ ਨਹੀਂ ਕੀਤਾ, ਤਾਂ ਤੁਹਾਡੀ ਕਿਸ਼ਤ ਵਿੱਚ ਦੇਰੀ ਹੋ ਸਕਦੀ ਹੈ। ਸਰਕਾਰ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਈ-ਕੇਵਾਈਸੀ ਤੋਂ ਬਿਨਾਂ ਭੁਗਤਾਨ ਨਹੀਂ ਕੀਤੇ ਜਾਣਗੇ। ਇਸ ਤੋਂ ਇਲਾਵਾ ਜੇਕਰ ਬੈਂਕ ਖਾਤਾ ਆਧਾਰ ਨਾਲ ਲਿੰਕ ਨਹੀਂ, IFSC ਕੋਡ ਗਲਤ ਹੈ, ਜਾਂ ਖਾਤਾ ਬੰਦ ਹੈ, ਤਾਂ ਪੈਸੇ ਟ੍ਰਾਂਸਫਰ ਨਹੀਂ ਕੀਤੇ ਜਾਣਗੇ। ਬਹੁਤ ਸਾਰੇ ਕਿਸਾਨਾਂ ਦੀਆਂ ਕਿਸ਼ਤਾਂ ਵਿੱਚ ਦੇਰੀ ਹੋ ਰਹੀ ਹੈ ਕਿਉਂਕਿ ਉਨ੍ਹਾਂ ਨੇ ਅਰਜ਼ੀ ਦਿੰਦੇ ਸਮੇਂ ਗਲਤ ਜਾਣਕਾਰੀ ਦਿੱਤੀ ਸੀ। ਇਸ ਲਈ ਕਿਸਾਨਾਂ ਨੂੰ ਸਮੇਂ ਸਿਰ ਆਪਣੇ ਬੈਂਕ ਖਾਤੇ ਤੇ ਆਧਾਰ ਲਿੰਕਿੰਗ ਸਥਿਤੀ ਦੀ ਜਾਂਚ ਕਰਨੀ ਚਾਹੀਦੀ ਹੈ।
ਲਾਭਪਾਤਰੀ ਸੂਚੀ ਵਿੱਚ ਆਪਣਾ ਨਾਮ ਕਿਵੇਂ ਚੈੱਕ ਕਰੀਏ
ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਤੁਹਾਡਾ ਨਾਮ ਅਜੇ ਵੀ ਕਿਸਾਨ ਸਨਮਾਨ ਨਿਧੀ ਲਾਭਪਾਤਰੀ ਸੂਚੀ ਵਿੱਚ ਹੈ ਜਾਂ ਨਹੀਂ, ਤਾਂ ਇਹ ਕੰਮ ਘਰ ਬੈਠੇ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਜੇਕਰ ਤੁਹਾਡੇ ਵੇਰਵੇ ਸਹੀ ਹਨ ਤੇ ਤੁਹਾਡਾ ਨਾਮ ਸੂਚੀ ਵਿੱਚ ਦਿਖਾਈ ਦਿੰਦਾ ਹੈ ਤਾਂ ਸਰਕਾਰ ਵੱਲੋਂ 21ਵੀਂ ਕਿਸ਼ਤ ਜਾਰੀ ਕਰਦੇ ਹੀ ਸਿੱਧੇ ਤੁਹਾਡੇ ਖਾਤੇ ਵਿੱਚ ਜਮ੍ਹਾਂ ਹੋ ਜਾਵੇਗੀ।
21ਵੀਂ ਕਿਸ਼ਤ ਪ੍ਰਾਪਤ ਕਰਨ ਲਈ ਤੁਰੰਤ ਕਰੋ ਇਹ ਕੰਮ
ਜੇਕਰ ਤੁਸੀਂ ਜ਼ਰੂਰੀ ਅਪਡੇਟਾਂ, ਜਿਵੇਂ ਈ-ਕੇਵਾਈਸੀ, ਆਧਾਰ ਲਿੰਕਿੰਗ ਤੇ ਸਹੀ ਬੈਂਕ ਵੇਰਵੇ ਪ੍ਰਦਾਨ ਨਹੀਂ ਕੀਤੇ ਤਾਂ 21ਵੀਂ ਕਿਸ਼ਤ ਤੁਹਾਡੇ ਖਾਤੇ ਵਿੱਚ ਜਮ੍ਹਾਂ ਨਹੀਂ ਹੋਵੇਗੀ। ਜਿਨ੍ਹਾਂ ਕਿਸਾਨਾਂ ਨੇ ਇਹ ਸਾਰੀਆਂ ਪ੍ਰਕਿਰਿਆਵਾਂ ਪੂਰੀਆਂ ਕਰ ਲਈਆਂ ਹਨ, ਉਨ੍ਹਾਂ ਨੂੰ ਨਵੰਬਰ ਦੇ ਪਹਿਲੇ ਹਫ਼ਤੇ ਵਿੱਚ ₹2,000 ਦੀ ਰਕਮ ਮਿਲਣ ਦੀ ਉਮੀਦ ਹੈ।
ਇਸ ਵਾਰ ਸਰਕਾਰ ਦਾ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਪ੍ਰਧਾਨ ਮੰਤਰੀ ਕਿਸਾਨ ਯੋਜਨਾ 21ਵੀਂ ਕਿਸ਼ਤ ਹਰ ਯੋਗ ਕਿਸਾਨ ਦੇ ਖਾਤੇ ਵਿੱਚ ਸਮੇਂ ਸਿਰ ਪਹੁੰਚੇ। ਇਸ ਲਈ ਜੇਕਰ ਤੁਸੀਂ ਅਜੇ ਤੱਕ ਆਪਣਾ ਈ-ਕੇਵਾਈਸੀ ਪੂਰਾ ਨਹੀਂ ਕੀਤਾ ਤਾਂ ਇਸ ਨੂੰ ਅੱਜ ਹੀ ਪੂਰਾ ਕਰੋ ਤਾਂ ਜੋ ਅਗਲੀ ਕਿਸ਼ਤ ਸਿੱਧੇ ਤੁਹਾਡੇ ਖਾਤੇ ਵਿੱਚ ਜਮ੍ਹਾਂ ਹੋ ਸਕੇ।
ਪ੍ਰਧਾਨ ਮੰਤਰੀ ਕਿਸਾਨ ਯੋਜਨਾ ਨਾਲ ਸਬੰਧਤ ਸਾਰੇ ਅਪਡੇਟਸ ਲਈ ਅਧਿਕਾਰਤ ਵੈੱਬਸਾਈਟ pmkisan.gov.in 'ਤੇ ਨਜ਼ਰ ਰੱਖੋ। ਨਾਲ ਹੀ ਸਮੇਂ ਸਿਰ ਕਿਸ਼ਤ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਆਪਣੇ ਫ਼ੋਨ 'ਤੇ ਪ੍ਰਾਪਤ ਹੋਣ ਵਾਲੇ SMS ਅਲਰਟ ਦੀ ਜਾਂਚ ਕਰਨਾ ਯਕੀਨੀ ਬਣਾਓ।