ICICI Bank iMobile glitch: ਬੁੱਧਵਾਰ ਨੂੰ ਭਾਰਤੀ ਰਿਜ਼ਰਵ ਬੈਂਕ ਵੱਲੋਂ ਕੋਟਕ ਮਹਿੰਦਰਾ ਬੈਂਕ ਦੇ ਖਿਲਾਫ ਕਾਰਵਾਈ ਕੀਤੀ ਗਈ। ਹੁਣ ਵੀਰਵਾਰ ਸਵੇਰ ਤੋਂ ਹੀ ਦੇਸ਼ ਦੇ ਇੱਕ ਹੋਰ ਵੱਡੇ ਬੈਂਕ ਦੇ ਗਾਹਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ, ਦੇਸ਼ ਦੇ ਸਭ ਤੋਂ ਵੱਡੇ ਨਿੱਜੀ ਬੈਂਕ ICICI ਬੈਂਕ ਦੇ ਮੋਬਾਈਲ ਐਪ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆ ਰਹੀਆਂ ਹਨ। ਯੂਜ਼ਰਸ ਇਸ ਬਾਰੇ X 'ਤੇ ਲਗਾਤਾਰ ਪੋਸਟ ਕਰ ਰਹੇ ਹਨ।


 














 






ਕੁੱਝ ਉਪਭੋਗਤਾ ICICI ਬੈਂਕ ਮੋਬਾਈਲ ਐਪ ਵਿੱਚ ਕਿਸੇ ਹੋਰ ਦੇ ਕ੍ਰੈਡਿਟ ਕਾਰਡ ਦੇ ਵੇਰਵੇ ਦੇਖ ਰਹੇ ਹਨ, ਜਦੋਂ ਕਿ ਕੁਝ ਉਪਭੋਗਤਾਵਾਂ ਨੂੰ ਕ੍ਰੈਡਿਟ ਕਾਰਡ ਸੈਕਸ਼ਨ ਖੋਲ੍ਹਣ 'ਤੇ ਅਫਸੋਸ ਦਾ ਸੰਦੇਸ਼ ਮਿਲ ਰਿਹਾ ਹੈ। ਜਦੋਂ ਆਈਸੀਆਈਸੀਆਈ ਬੈਂਕ ਦੇ ਗਾਹਕ ਆਪਣੇ ਮੋਬਾਈਲ ਐਪ ਵਿੱਚ ਕ੍ਰੈਡਿਟ ਕਾਰਡ ਸੈਕਸ਼ਨ ਖੋਲ੍ਹਦੇ ਹਨ, ਤਾਂ ਉਨ੍ਹਾਂ ਨੂੰ ਅਜਿਹੇ ਸੰਦੇਸ਼ ਦਿਖਾਈ ਦੇ ਰਹੇ ਹਨ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।