Dearness Allowance: ਕੇਂਦਰੀ ਮੁਲਾਜ਼ਮਾਂ ਦਾ ਮਹਿੰਗਾਈ ਭੱਤੇ ਦਾ ਇੰਤਜ਼ਾਰ ਜਲਦੀ ਹੀ ਖਤਮ ਹੋਣ ਜਾ ਰਿਹਾ ਹੈ। ਜਲਦੀ ਹੀ ਸਰਕਾਰ ਵੱਲੋਂ ਇਸ ਦਾ ਐਲਾਨ ਕਰਕੇ ਜਾਰੀ ਕੀਤਾ ਜਾਵੇਗਾ। ਇਸ ਦੀ ਤਰੀਕ ਵੀ ਤੈਅ ਹੋ ਗਈ ਹੈ। ਸਰਕਾਰ ਵੱਲੋਂ ਮਹਿੰਗਾਈ ਭੱਤੇ (Dearness Allowance) ਦਾ ਅਧਿਕਾਰਤ ਐਲਾਨ 28 ਸਤੰਬਰ ਮਤਲਬ ਤੀਜੇ ਨਰਾਤੇ ਨੂੰ ਕੀਤਾ ਜਾਵੇਗਾ। ਇਸ ਦਾ ਭੁਗਤਾਨ ਸਤੰਬਰ ਦੀ ਤਨਖਾਹ ਨਾਲ ਕੀਤਾ ਜਾਵੇਗਾ। ਇਸ ਦੌਰਾਨ ਮੁਲਾਜ਼ਮਾਂ ਨੂੰ ਜੁਲਾਈ-ਅਗਸਤ ਦੇ ਡੀਏ ਦੇ ਬਕਾਏ (DA Arrear) ਦਾ ਲਾਭ ਵੀ ਮਿਲੇਗਾ।
DA 'ਚ ਕਿੰਨਾ ਹੋਵੇਗਾ ਵਾਧਾ?
ਮੁਲਾਜ਼ਮਾਂ ਦਾ ਮਹਿੰਗਾਈ ਭੱਤੇ (Dearness Allowance) 'ਚ ਕਿੰਨਾ ਵਾਧਾ ਹੋਵੇਗਾ, ਇਸ ਲਈ ਸਰਕਾਰ AICPI-IW (All India Consumer Price Index- Industrial Worker) ਦੇ ਅੰਕੜਿਆਂ ਦੀ ਵਰਤੋਂ ਕਰਦੀ ਹੈ। AICPI-IW ਦੇ ਪਹਿਲੇ ਅੱਧ ਦੇ ਅੰਕੜੇ ਜਾਰੀ ਕੀਤੇ ਗਏ ਹਨ। ਜੂਨ 'ਚ ਸੂਚਕਾਂਕ 129.2 'ਤੇ ਪਹੁੰਚ ਗਿਆ ਹੈ। ਸੂਚਕਾਂਕ ਵਧਣ ਨਾਲ ਡੀਏ 'ਚ 4 ਫ਼ੀਸਦੀ ਵਾਧਾ ਹੋਣਾ ਯਕੀਨੀ ਹੈ। ਇਸ ਵਾਧੇ ਦਾ ਲਾਭ 1 ਕਰੋੜ ਤੋਂ ਵੱਧ ਕੇਂਦਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਮਿਲੇਗਾ।
ਕਦੋਂ ਆਵੇਗਾ 38% DA ਦਾ ਪੈਸਾ?
ਮਹਿੰਗਾਈ ਭੱਤੇ (Dearness allowance) 'ਚ 4 ਫ਼ੀਸਦੀ ਦਾ ਵਾਧਾ ਕਰਨ ਤੋਂ ਬਾਅਦ ਕੇਂਦਰੀ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ 38 ਫ਼ੀਸਦੀ ਹੋ ਗਿਆ ਹੈ। ਵਧੇ ਹੋਏ ਮਹਿੰਗਾਈ ਭੱਤੇ ਦਾ ਭੁਗਤਾਨ ਸਤੰਬਰ 2022 ਦੀ ਤਨਖਾਹ 'ਚ ਕੀਤਾ ਜਾਵੇਗਾ। ਨਵਾਂ ਮਹਿੰਗਾਈ ਭੱਤਾ 1 ਜੁਲਾਈ 2022 ਤੋਂ ਲਾਗੂ ਹੋਵੇਗਾ। ਅਜਿਹੇ 'ਚ ਜੁਲਾਈ ਅਤੇ ਅਗਸਤ ਦੇ ਬਕਾਏ ਵੀ ਇਸ 'ਚ ਸ਼ਾਮਲ ਹੋਣਗੇ। ਜੇਕਰ ਸਰਕਾਰ ਨਰਾਤੇ ਦੇ ਸਮੇਂ ਇਸ ਦੀ ਅਦਾਇਗੀ ਕਰ ਦਿੰਦੀ ਹੈ ਤਾਂ ਮੁਲਾਜ਼ਮਾਂ ਦੀਆਂ ਜੇਬਾਂ 'ਚ ਮੋਟਾ ਪੈਸਾ ਆ ਜਾਵੇਗਾ।
ਕਿੰਨਾ ਹੋ ਜਾਵੇਗਾ ਡੀਏ?
ਡੀਏ 'ਚ 4 ਫ਼ੀਸਦੀ ਵਾਧੇ ਨਾਲ ਇਹ ਵੱਧ ਕੇ 38 ਫ਼ੀਸਦੀ ਹੋ ਜਾਵੇਗਾ। ਇਸ ਸਮੇਂ ਸਰਕਾਰ ਵੱਲੋਂ ਕੇਂਦਰੀ ਮੁਲਾਜ਼ਮਾਂ ਨੂੰ 34 ਫ਼ੀਸਦੀ ਮਹਿੰਗਾਈ ਭੱਤਾ ਦਿੱਤਾ ਜਾ ਰਿਹਾ ਹੈ। ਡੀਏ 38 ਫ਼ੀਸਦੀ ਹੋਣ ਨਾਲ ਤਨਖਾਹ 'ਚ ਕਾਫੀ ਉਛਾਲ ਆਵੇਗਾ। ਆਓ ਦੇਖਦੇ ਹਾਂ ਕਿ 4 ਫ਼ੀਸਦੀ ਡੀਏ ਨਾਲ ਘੱਟੋ-ਘੱਟ ਅਤੇ ਵੱਧ ਤੋਂ ਵੱਧ ਬੇਸਿਕ ਤਨਖਾਹ 'ਚ ਕਿੰਨਾ ਵਾਧਾ ਹੋਵੇਗਾ?
ਵੱਧ ਤੋਂ ਵੱਧ ਬੇਸਿਕ ਸੈਲਰੀ 'ਤੇ ਕੈਲਕੁਲੇਸ਼ਨ
- ਕਰਮਚਾਰੀ ਦੀ ਬੇਸਿਕ ਸੈਲਰੀ 56,900 ਰੁਪਏ
- ਨਵਾਂ ਮਹਿੰਗਾਈ ਭੱਤਾ (38%) 21,622 ਰੁਪਏ/ਮਹੀਨਾ
- ਹੁਣ ਤੱਕ ਮਹਿੰਗਾਈ ਭੱਤਾ (34%) 19,346 ਰੁਪਏ/ਮਹੀਨਾ
- ਕਿੰਨਾ ਮਹਿੰਗਾਈ ਭੱਤਾ ਵਧਿਆ 21,622-19,346 = 2260 ਰੁਪਏ/ਮਹੀਨਾ
- ਸਾਲਾਨਾ ਤਨਖਾਹ 'ਚ ਵਾਧਾ 2260 X12 = 27,120 ਰੁਪਏ
ਘੱਟੋ-ਘੱਟ ਬੇਸਿਕ ਸੈਲਰੀ 'ਤੇ ਕੈਲਕੁਲੇਸ਼ਨ
- ਕਰਮਚਾਰੀ ਦੀ ਬੇਸਿਕ ਸੈਲਰੀ 18,000 ਰੁਪਏ
- ਨਵਾਂ ਮਹਿੰਗਾਈ ਭੱਤਾ (38%) 6840 ਰੁਪਏ/ਮਹੀਨਾ
- ਹੁਣ ਤੱਕ ਮਹਿੰਗਾਈ ਭੱਤਾ (34%) 6120 ਰੁਪਏ/ਮਹੀਨਾ
- ਕਿੰਨਾ ਮਹਿੰਗਾਈ ਭੱਤਾ ਵਧਿਆ 6840-6120 = 1080 ਰੁਪਏ/ਮਹੀਨਾ
- ਸਾਲਾਨਾ ਤਨਖਾਹ 'ਚ ਵਾਧਾ 720X12 = 8640 ਰੁਪਏ