ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਦੂਰਸੰਚਾਰ ਕੰਪਨੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਸੁਪਰੀਮ ਕੋਰਟ ਨੇ ਦੂਰਸੰਚਾਰ ਕੰਪਨੀਆਂ 'ਤੇ ਤਕਰੀਬਨ ਡੇਢ ਲੱਖ ਕਰੋੜ ਰੁਪਏ ਦੀ ਐਡਜਸਟਡ ਗਰੋਸ ਰੈਵੇਨਿਊ (ਏਜੀਆਰ) ਦੇਣਦਾਰੀ ਦੇ ਮਾਮਲੇ ਵਿੱਚ ਦੂਰਸੰਚਾਰ ਕੰਪਨੀਆਂ ਨੂੰ 10 ਸਾਲ ਦਾ ਸਮਾਂ ਦਿੱਤਾ ਹੈ।
ਸਰਕਾਰ ਨੇ ਵੀ ਸਮਾਂ ਦੇਣ ਦੀ ਗੱਲ ਕੀਤੀ:
ਦੱਸ ਦੇਈਏ ਕਿ ਸਰਕਾਰ ਨੇ ਇਕਮੁਸ਼ਤ ਭੁਗਤਾਨ ਦੇ ਟੈਲੀਕਾਮ ਸੈਕਟਰ 'ਤੇ ਪਏ ਮਾੜੇ ਪ੍ਰਭਾਵ ਕਾਰਨ ਸਮਾਂ ਦੇਣ ਨੂੰ ਸਹੀ ਕਿਹਾ ਸੀ।
ਐਸਸੀ ਨੇ ਕੋਰੋਨਾ ਦੇ ਪ੍ਰਭਾਅ ਨੂੰ ਰੱਖਿਆ ਧਿਆਨ 'ਚ:
ਦੱਸ ਦੇਈਏ ਕਿ ਕੋਰੋਨਾਵਾਇਰਸ ਮਹਾਮਾਰੀ ਕਾਰਨ ਪੈਦਾ ਹੋਈਆਂ ਸਥਿਤੀਆਂ ਨੂੰ ਵੇਖਦੇ ਹੋਏ ਉੱਚ ਅਦਾਲਤ ਨੇ ਇਹ ਫੈਸਲਾ ਦਿੱਤਾ ਹੈ। ਹਾਲਾਂਕਿ, ਇਸ ਦੇ ਤਹਿਤ ਦੂਰਸੰਚਾਰ ਕੰਪਨੀਆਂ ਨੂੰ 31 ਮਾਰਚ 2021 ਤੱਕ ਆਪਣੇ ਏਜੀਆਰ ਦੇ ਬਕਾਏ ਦਾ 10 ਪ੍ਰਤੀਸ਼ਤ ਜਮ੍ਹਾ ਕਰਨਾ ਹੋਵੇਗਾ।
ਵੋਡਾਫੋਨ-ਆਈਡੀਆ, ਏਅਰਟੈਲ ਨੇ 15 ਸਾਲ ਦੀ ਮੰਗ ਕੀਤੀ:
ਅਹਿਮ ਗੱਲ ਹੈ ਕਿ ਵੋਡਾਫੋਨ-ਆਈਡੀਆ ਅਤੇ ਭਾਰਤੀ ਏਅਰਟੈਲ ਨੇ ਏਜੀਆਰ ਦੇ ਬਕਾਏ ਦੀ ਅਦਾਇਗੀ ਲਈ 15 ਸਾਲ ਦੀ ਮੰਗ ਕੀਤੀ ਸੀ, ਪਰ ਅਦਾਲਤ ਨੇ ਕੰਪਨੀਆਂ ਨੂੰ 10 ਸਾਲ ਦੀ ਮਿਆਦ ਦਾ ਹਵਾਲਾ ਦਿੰਦੇ ਹੋਏ ਏਜੀਆਰ ਦੇ ਬਕਾਏ ਵਾਪਸ ਕਰਨ ਦਾ ਸਮਾਂ ਦਿੱਤਾ ਹੈ।
ਕੰਪਨੀਆਂ 'ਕੇ ਕਿੰਨਾ ਹੈ ਬਕਾਇਆ:
ਕੁਲ ਦੂਰਸੰਚਾਰ ਕੰਪਨੀਆਂ ਦਾ ਏਜੀਆਰ ਵਜੋਂ 1.69 ਲੱਖ ਕਰੋੜ ਰੁਪਏ ਬਕਾਇਆ ਹੈ ਜਦਕਿ 15 ਦੂਰਸੰਚਾਰ ਕੰਪਨੀਆਂ ਨੇ ਹੁਣ ਤਕ ਸਿਰਫ 30,254 ਕਰੋੜ ਰੁਪਏ ਜਮ੍ਹਾ ਕਰਵਾਏ ਹਨ।
AGR ਕੀ ਹੈ?
ਟੈਲੀਕਾਮ ਕੰਪਨੀਆਂ ਤੋਂ ਟੈਲੀਕਾਮ ਕੰਪਨੀਆਂ ਵਲੋਂ ਵਸੂਲੀਆਂ ਜਾਂਦੀਆਂ ਲਾਈਸੈਂਸ ਫੀਸਾਂ ਨੂੰ ਐਡਜਸਟਡ ਗਰੋਸ ਰੈਵੇਨਿਊ (ਏਜੀਆਰ) ਕਿਹਾ ਜਾਂਦਾ ਹੈ। ਇਸਦੇ ਦੋ ਹਿੱਸਿਆਂ ਵਿੱਚ, ਸਪੈਕਟ੍ਰਮ ਵਰਤੋਂ ਚਾਰਜ ਅਤੇ ਲਾਇਸੈਂਸ ਫੀਸਾਂ ਲਈ 3-5 ਪ੍ਰਤੀਸ਼ਤ ਸਪੈਕਟ੍ਰਮ ਵਰਤੋਂ ਚਾਰਜ ਅਤੇ ਲਗਪਗ 8 ਪ੍ਰਤੀਸ਼ਤ ਲਾਇਸੈਂਸ ਫੀਸ ਲਈ ਜਾਂਦੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਦੂਰਸੰਚਾਰ ਕੰਪਨੀਆਂ ਲਈ ਵੱਡੀ ਰਾਹਤ, ਸੁਪਰੀਮ ਕੋਰਟ ਨੇ AGR ਦੇਣਦਾਰੀ ਨੂੰ ਵਾਪਸ ਕਰਨ ਲਈ ਦਿੱਤਾ 10 ਸਾਲ ਦਾ ਸਮਾਂ
ਏਬੀਪੀ ਸਾਂਝਾ
Updated at:
01 Sep 2020 01:31 PM (IST)
ਸੁਪਰੀਮ ਕੋਰਟ ਦਾ ਇਹ ਫੈਸਲਾ ਪਹਿਲਾਂ ਹੀ ਭਾਰੀ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀਆਂ ਦੂਰਸੰਚਾਰ ਕੰਪਨੀਆਂ ਲਈ ਵੱਡੀ ਰਾਹਤ ਦੇਣ ਜਾ ਰਿਹਾ ਹੈ।
ਪੁਰਾਣੀ ਤਸਵੀਰ
- - - - - - - - - Advertisement - - - - - - - - -