Bill Gates Girlfriend: ਮਾਈਕ੍ਰੋਸਾਫਟ ਦੇ ਸੰਸਥਾਪਕ ਅਤੇ ਦੁਨੀਆ ਦੇ 6ਵੇਂ ਸਭ ਤੋਂ ਅਮੀਰ ਵਿਅਕਤੀ ਬਿਲ ਗੇਟਸ (Bill Gates) ਨੂੰ ਇੱਕ ਵਾਰ ਫਿਰ ਪਿਆਰ ਹੋ ਗਿਆ ਹੈ! ਖਬਰਾਂ ਮੁਤਾਬਕ 67 ਸਾਲਾ ਬਿਲ ਗੇਟਸ ਇਨ੍ਹੀਂ ਦਿਨੀਂ ਪੌਲਾ ਹਰਡ (Paula Hurd)  ਨੂੰ ਡੇਟ ਕਰ ਰਹੇ ਹਨ। ਪੌਲਾ ਦੀ ਉਮਰ 60 ਸਾਲ ਹੈ ਅਤੇ ਉਹ ਓਰੇਕਲ ਕੰਪਨੀ ਦੇ ਮਰਹੂਮ ਸੀਈਓ ਮਾਰਕ ਹਰਡ ਦੀ ਪਤਨੀ ਵੀ ਹੈ। ਖਬਰਾਂ ਮੁਤਾਬਕ ਦੋਵੇਂ ਕਰੀਬ ਇੱਕ ਸਾਲ ਤੋਂ ਇੱਕ-ਦੂਜੇ ਨਾਲ ਰਿਲੇਸ਼ਨਸ਼ਿਪ 'ਚ ਹਨ। People.com 'ਚ ਛਪੀ ਰਿਪੋਰਟ ਮੁਤਾਬਕ ਲੋਕ ਲੰਬੇ ਸਮੇਂ ਤੋਂ ਜਾਣਦੇ ਹਨ ਕਿ ਦੋਵੇਂ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ ਅਤੇ ਪੌਲਾ ਹਰਡ ਨੇ ਹਾਲੇ ਤੱਕ ਬਿਲ ਗੇਟਸ ਦੇ ਬੱਚਿਆਂ ਨਾਲ ਮੁਲਾਕਾਤ ਨਹੀਂ ਕੀਤੀ ਹੈ।


ਆਸਟ੍ਰੇਲੀਅਨ ਓਪਨ 'ਚ ਇੱਕਠੇ ਦੇਖਿਆ ਗਿਆ


ਜ਼ਿਕਰਯੋਗ ਹੈ ਕਿ ਪੌਲਾ ਹਰਡ ਅਤੇ ਬਿਲ ਗੇਟਸ ਨੂੰ ਪਿਛਲੇ ਮਹੀਨੇ ਆਸਟ੍ਰੇਲੀਅਨ ਓਪਨ 'ਚ ਇਕੱਠੇ ਦੇਖਿਆ ਗਿਆ ਸੀ। ਇਸ ਤੋਂ ਪਹਿਲਾਂ ਮਾਰਚ 2022 ਵਿੱਚ ਵੀ ਦੋਵਾਂ ਦੀ ਇੱਕ ਦੂਜੇ ਨਾਲ ਫੋਟੋ ਸਾਹਮਣੇ ਆਈ ਸੀ। ਦੋਵਾਂ ਨੇ ਲੰਬੇ ਸਮੇਂ ਤੱਕ ਆਪਣੇ ਰਿਸ਼ਤੇ ਨੂੰ ਦੁਨੀਆ ਦੀਆਂ ਨਜ਼ਰਾਂ ਤੋਂ ਲੁਕਾ ਕੇ ਰੱਖਿਆ ਸੀ। ਬਿਲ ਗੇਟਸ ਨੇ ਸਾਲ 2021 ਵਿੱਚ ਮੇਲਿੰਡਾ ਗੇਟਸ ਨੂੰ ਤਲਾਕ ਦੇ ਕੇ ਆਪਣੇ 27 ਸਾਲ ਪੁਰਾਣੇ ਵਿਆਹ ਨੂੰ ਖਤਮ ਕਰ ਦਿੱਤਾ ਸੀ। ਦੋਵਾਂ ਨੇ ਅਗਸਤ 2021 ਵਿੱਚ ਤਲਾਕ ਦਾ ਐਲਾਨ ਕੀਤਾ ਸੀ। ਦੋਵਾਂ ਦੇ ਤਿੰਨ ਬੱਚੇ ਜੈਨੀਫਰ ਗੇਟਸ, ਫੋਬੀ ਗੇਟਸ ਅਤੇ ਰੋਰੀ ਗੇਟਸ ਹਨ।


ਕੌਣ ਹੈ ਬਿਲ ਗੇਟਸ ਦੀ ਪ੍ਰੇਮਿਕਾ?


ਪੌਲਾ ਹਰਡ ਓਰੇਕਲ ਦੇ ਸਾਬਕਾ ਚੇਅਰਮੈਨ ਮਾਰਕ ਹਰਡ ਦੀ ਪਤਨੀ ਹੈ। ਮਾਰਕ ਹਰਡ ਦੀ ਵਿਆਹ ਦੇ 30 ਸਾਲਾਂ ਬਾਅਦ 2019 ਵਿੱਚ ਮੌਤ ਹੋ ਗਈ। ਪੌਲਾ ਹਰਡ ਦੀ ਲਿੰਕਡਿਨ (Linkedin) ਪ੍ਰੋਫਾਈਲ ਅਨੁਸਾਰ, ਉਹ NCR (National Cash Register) ਨਾਮ ਦੀ ਕੰਪਨੀ ਵਿੱਚ ਕੰਮ ਕਰਦੀ ਹੈ। ਉਨ੍ਹਾਂ ਦੀਆਂ ਕੈਥਰੀਨ (Kathryn) ਅਤੇ ਕੈਲੀ (Kelly) ਨਾਮ ਦੀਆਂ ਦੋ ਧੀਆਂ ਹਨ।


ਇੱਕ ਵੱਡੇ ਦਾਨੀ ਨੇ ਬਿਲ ਗੇਟਸ


ਬਿਲ ਗੇਟਸ ਦਾ ਜਨਮ 28 ਅਕਤੂਬਰ 1955 ਨੂੰ ਵਾਸ਼ਿੰਗਟਨ, ਅਮਰੀਕਾ ਵਿੱਚ ਹੋਇਆ ਸੀ। ਉਨ੍ਹਾਂ ਨੂੰ ਬਚਪਨ ਤੋਂ ਹੀ ਤਕਨਾਲੋਜੀ ਵਿੱਚ ਬਹੁਤ ਦਿਲਚਸਪੀ ਸੀ। ਸਾਲ 1975 ਵਿੱਚ ਉਨ੍ਹਾਂ ਨੇ ਮਾਈਕ੍ਰੋਸਾਫਟ ਨਾਂ ਦੀ ਕੰਪਨੀ ਬਣਾਈ। ਸਾਲ 2000 ਤੋਂ ਬਾਅਦ ਉਹ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਬਣ ਗਏ ਸੀ।  ਧਿਆਨ ਯੋਗ ਹੈ ਕਿ ਗੇਟਸ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਿਰਫ 10 ਬਿਲੀਅਨ ਡਾਲਰ ਦੇਣਗੇ ਅਤੇ ਬਾਕੀ ਦਾਨ ਕਰਨਗੇ। ਉਨ੍ਹਾਂ ਦੀ ਕੁੱਲ ਜਾਇਦਾਦ 105.9 ਬਿਲੀਅਨ ਡਾਲਰ ਹੈ।