ਕ੍ਰਿਪਟੋਕਰੰਸੀ ਮਾਰਕੀਟ ਵਿੱਚ ਕਾਫ਼ੀ ਤੇਜ਼ੀ ਨਾਲ ਉਤਾਰ-ਚੜ੍ਹਾਅ ਵੇਖਣ ਨੂੰ ਮਿਲਦਾ ਹੈ। ਕੁਝ ਹੀ ਸਮੇਂ ਵਿੱਚ ਨਿਵੇਸ਼ਕਾਂ ਨੂੰ ਵੱਡਾ ਨੁਕਸਾਨ ਜਾਂ ਚੰਗਾ ਮੁਨਾਫ਼ਾ ਹੋ ਸਕਦਾ ਹੈ। ਪਿਛਲੇ ਕੁਝ ਸਮੇਂ ਤੋਂ ਕ੍ਰਿਪਟੋਕਰੰਸੀ ਨੂੰ ਲੈ ਕੇ ਚਿੰਤਾ ਬਣੀ ਹੋਈ ਸੀ, ਪਰ ਹੁਣ ਮਾਰਕੀਟ ਵਿੱਚ ਸੁਧਾਰ ਦੇ ਸੰਕੇਤ ਨਜ਼ਰ ਆ ਰਹੇ ਹਨ।

Continues below advertisement

88,000 ਡਾਲਰ ਤੋਂ ਉੱਪਰ ਬਣੀ ਹੋਈ ਕ੍ਰਿਪਟੋਕਰੰਸੀ ਬਿਟਕੋਇਨ

ਦੁਨੀਆ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਪੁਰਾਣੀ ਕ੍ਰਿਪਟੋਕਰੰਸੀ ਬਿਟਕੋਇਨ 88,000 ਡਾਲਰ ਤੋਂ ਉੱਪਰ ਬਣੀ ਹੋਈ ਹੈ। ਇਸਦੇ ਨਾਲ ਹੀ ਹੋਰ ਪ੍ਰਮੁੱਖ ਕ੍ਰਿਪਟੋਕਰੰਸੀਜ਼ ਵਿੱਚ ਵੀ ਤੇਜ਼ੀ ਵੇਖੀ ਜਾ ਰਹੀ ਹੈ। ਹੁਣ ਨਿਵੇਸ਼ਕਾਂ ਦੇ ਮਨ ਵਿੱਚ ਸਵਾਲ ਹੈ ਕਿ ਕੀ ਸਾਲ ਦੇ ਅੰਤ ਤੱਕ ਬਿਟਕੋਇਨ ਦੀ ਕੀਮਤ ਫਿਰ ਤੋਂ 90,000 ਡਾਲਰ ਦਾ ਅੰਕ ਪਾਰ ਕਰ ਸਕਦੀ ਹੈ? ਆਓ ਜਾਣੀਏ ਬਿਟਕੋਇਨ ਸਮੇਤ ਹੋਰ ਕ੍ਰਿਪਟੋਕਰੰਸੀਜ਼ ਦਾ ਤਾਜ਼ਾ ਹਾਲ।

Continues below advertisement

ਬਿਟਕੋਇਨ ਦਾ ਹਾਲ

ਕੋਇਨਮਾਰਕੀਟਕੈਪ ਮੁਤਾਬਕ, ਸੋਮਵਾਰ ਦੇ ਕਾਰੋਬਾਰੀ ਦਿਨ ਬਿਟਕੋਇਨ ਲਗਭਗ 89,774 ਡਾਲਰ ‘ਤੇ ਟਰੇਡ ਕਰ ਰਹੀ ਸੀ, ਜੋ ਪਿਛਲੇ ਦਿਨ ਦੇ ਮੁਕਾਬਲੇ 1.28 ਫੀਸਦੀ ਦੀ ਤੇਜ਼ੀ ਦਰਸਾਉਂਦੀ ਹੈ। ਹਾਲਾਂਕਿ, ਜੇ ਪਿਛਲੇ 7 ਦਿਨਾਂ ਦੇ ਡਾਟਾ ਦੀ ਗੱਲ ਕਰੀਏ ਤਾਂ ਬਿਟਕੋਇਨ ਦੀ ਕੀਮਤ ਵਿੱਚ 0.10 ਫੀਸਦੀ ਦੀ ਹਲਕੀ ਗਿਰਾਵਟ ਵੀ ਦਰਜ ਕੀਤੀ ਗਈ ਹੈ।

ਦਿ ਇਕਨਾਮਿਕ ਟਾਈਮਜ਼ ਹਿੰਦੀ ਵਿੱਚ ਛਪੀ ਇੱਕ ਰਿਪੋਰਟ ਅਨੁਸਾਰ, ਫੰਡਸਟ੍ਰੈਟ ਦੇ ਟੌਮ ਲੀ ਦਾ ਅੰਦਾਜ਼ਾ ਹੈ ਕਿ ਸਾਲ 2026 ਦੀ ਸ਼ੁਰੂਆਤ ਵਿੱਚ ਬਿਟਕੋਇਨ ਅਤੇ ਈਥੀਰੀਅਮ ਵਰਗੀਆਂ ਕ੍ਰਿਪਟੋਕਰੰਸੀਜ਼ ਵਿੱਚ ਤੇਜ਼ੀ ਵੇਖਣ ਨੂੰ ਮਿਲ ਸਕਦੀ ਹੈ।

ਅਨਿਸ਼ਚਿਤਤਾ ਬਣੀ ਹੋਈ ਹੈ

ਬਿਟਕੋਇਨ ਵੱਲੋਂ 90,000 ਡਾਲਰ ਦਾ ਅੰਕ ਪਾਰ ਕਰਨ ਨੂੰ ਲੈ ਕੇ ਅਨਿਸ਼ਚਿਤਤਾ ਹਾਲੇ ਵੀ ਬਣੀ ਹੋਈ ਹੈ। ਇਹ ਮਾਰਕੀਟ ਦੀ ਚਾਲ, ਨਿਵੇਸ਼ਕਾਂ ਦੇ ਰਵੱਈਏ ਅਤੇ ਸਰਕਾਰੀ ਫ਼ੈਸਲਿਆਂ ‘ਤੇ ਨਿਰਭਰ ਕਰੇਗਾ। ਇਸਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਸਾਲ ਦੇ ਦਰਮਿਆਨ ਵੱਡਾ ਸੁਧਾਰ (ਕਰੈਕਸ਼ਨ) ਵੀ ਵੇਖਣ ਨੂੰ ਮਿਲ ਸਕਦਾ ਹੈ।

ਈਥੀਰੀਅਮ ਅਤੇ ਸੋਲਾਨਾ ਕ੍ਰਿਪਟੋਕਰੰਸੀ ਦਾ ਹਾਲ

ਈਥੀਰੀਅਮ ਦੀ ਕੀਮਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 1.55 ਫੀਸਦੀ ਦੀ ਤੇਜ਼ੀ ਦਰਜ ਕੀਤੀ ਗਈ ਹੈ ਅਤੇ ਇਹ 3,042.59 ਡਾਲਰ ‘ਤੇ ਕਾਰੋਬਾਰ ਕਰ ਰਹੀ ਹੈ।

ਉੱਥੇ ਹੀ ਸੋਲਾਨਾ ਵਿੱਚ ਵੀ ਕਰੀਬ 0.66 ਫੀਸਦੀ ਦੀ ਵਾਧਾ ਵੇਖਣ ਨੂੰ ਮਿਲਿਆ ਹੈ। ਸੋਲਾਨਾ 126.76 ਡਾਲਰ ‘ਤੇ ਟਰੇਡ ਕਰ ਰਹੀ ਸੀ।

 

Disclaimer: ਇੱਥੇ ਦਿੱਤੀ ਗਈ ਜਾਣਕਾਰੀ ਸਿਰਫ ਜਾਣਕਾਰੀ ਲਈ ਦਿੱਤੀ ਜਾ ਰਹੀ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਮਾਰਕੀਟ ਵਿੱਚ ਨਿਵੇਸ਼ ਕਰਨਾ ਮਾਰਕੀਟ ਜੋਖਮਾਂ ਦੇ ਅਧੀਨ ਹੈ। ਇੱਕ ਨਿਵੇਸ਼ਕ ਹੋਣ ਦੇ ਨਾਤੇ, ਪੈਸੇ ਦਾ ਨਿਵੇਸ਼ ਕਰਨ ਤੋਂ ਪਹਿਲਾਂ ਹਮੇਸ਼ਾਂ ਇੱਕ ਮਾਹਰ ਨਾਲ ਸਲਾਹ ਕਰੋ। ABPLive.com ਕਦੇ ਵੀ ਕਿਸੇ ਨੂੰ ਕੋਈ ਪੈਸਾ ਨਿਵੇਸ਼ ਕਰਨ ਦੀ ਸਲਾਹ ਨਹੀਂ ਦਿੰਦਾ।