Budget Session: ਕੇਂਦਰ ਸਰਕਾਰ ਨੇ ਆਮ ਬਜਟ 2024 ਦੀ ਮਿਤੀ ਦਾ ਐਲਾਨ ਕਰ ਦਿੱਤਾ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਸ਼ਨੀਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਨੇ 22 ਜੁਲਾਈ ਤੋਂ 12 ਅਗਸਤ ਦਰਮਿਆਨ ਬਜਟ ਸੈਸ਼ਨ ਦਾ ਆਯੋਜਨ ਕੀਤਾ ਹੈ। ਇਸ ਦੌਰਾਨ 23 ਜੁਲਾਈ ਨੂੰ 2024-25 ਦਾ ਬਜਟ ਪੇਸ਼ ਕੀਤਾ ਜਾਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਆਮ ਬਜਟ ਪੇਸ਼ ਕਰਨਗੇ।


ਕਿਰਨ ਰਿਜਿਜੂ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਸ ਦੀ ਜਾਣਕਾਰੀ ਦਿੱਤੀ ਇਸ ਦੌਰਾਨ ਦੇਸ਼ ਦਾ ਬਜਟ ਵੀ ਪੇਸ਼ ਕੀਤਾ ਜਾਵੇਗਾ। ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਫਰਵਰੀ ਵਿੱਚ ਅੰਤਰਿਮ ਬਜਟ ਪੇਸ਼ ਕੀਤਾ ਸੀ। ਇਸ ਤੋਂ ਪਹਿਲਾਂ ਕਈ ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਸੀ ਕਿ ਵਿੱਤ ਮੰਤਰੀ ਜੁਲਾਈ ਦੇ ਆਖਰੀ ਹਫਤੇ ਦੇਸ਼ ਦਾ ਬਜਟ ਪੇਸ਼ ਕਰ ਸਕਦੇ ਹਨ। ਹੁਣ ਕਿਰਨ ਰਿਜਿਜੂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।






ਨਰਿੰਦਰ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ 'ਚ ਨਿਰਮਲਾ ਸੀਤਾਰਮਨ ਨੂੰ ਫਿਰ ਤੋਂ ਵਿੱਤ ਮੰਤਰੀ ਬਣਾਇਆ ਗਿਆ ਹੈ। ਇਸ ਵਾਰ ਉਹ ਬਜਟ ਪੇਸ਼ ਕਰਦੇ ਹੋਏ ਨਵਾਂ ਰਿਕਾਰਡ ਬਣਾਉਣ ਜਾ ਰਹੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਲਗਾਤਾਰ 7ਵੀਂ ਵਾਰ ਬਜਟ ਪੇਸ਼ ਕਰੇਗੀ। ਅਜਿਹਾ ਕਰਨ ਵਾਲੀ ਉਹ ਦੇਸ਼ ਦੀ ਪਹਿਲੀ ਵਿੱਤ ਮੰਤਰੀ ਬਣ ਜਾਵੇਗੀ। ਇਸ ਤੋਂ ਪਹਿਲਾਂ ਮੋਰਾਰਜੀ ਦੇਸਾਈ ਨੇ ਲਗਾਤਾਰ ਛੇ ਬਜਟ ਪੇਸ਼ ਕੀਤੇ ਸਨ।


ਇਸ ਤੋਂ ਪਹਿਲਾਂ 18ਵੀਂ ਲੋਕ ਸਭਾ ਦਾ ਪਹਿਲਾ ਸੰਸਦ ਸੈਸ਼ਨ 24 ਜੂਨ ਤੋਂ ਸ਼ੁਰੂ ਹੋ ਕੇ 3 ਜੁਲਾਈ ਤੱਕ ਚੱਲਿਆ ਸੀ। ਹਾਲਾਂਕਿ ਉਨ੍ਹਾਂ ਨੂੰ 10 ਬਜਟ ਪੇਸ਼ ਕਰਨ ਦੇ ਮੋਰਾਰਜੀ ਦੇਸਾਈ ਦੇ ਰਿਕਾਰਡ ਨੂੰ ਤੋੜਨ ਲਈ ਇੰਤਜ਼ਾਰ ਕਰਨਾ ਹੋਵੇਗਾ। ਪੀ ਚਿਦੰਬਰਮ ਤੇ ਪ੍ਰਣਬ ਮੁਖਰਜੀ ਨੇ 9 ਵਾਰ, ਯਸ਼ਵੰਤ ਰਾਓ ਚਵਾਨ, ਸੀਡੀ ਦੇਸ਼ਮੁਖ ਅਤੇ ਯਸ਼ਵੰਤ ਸਿਨਹਾ ਨੇ 7 ਵਾਰ ਬਜਟ ਪੇਸ਼ ਕੀਤਾ। ਮਨਮੋਹਨ ਸਿੰਘ ਅਤੇ ਟੀ ​​ਕ੍ਰਿਸ਼ਨਾਮਾਚਾਰੀ 6 ਵਾਰ ਬਜਟ ਪੇਸ਼ ਕਰ ਚੁੱਕੇ ਹਨ।