Budget for Taxpayers: Union Budget 2022: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ 'ਆਤਮ-ਨਿਰਭਰ ਭਾਰਤ 2022-23 ਦਾ ਬਜਟ' ਪੇਸ਼ ਕੀਤਾ ਹੈ। ਕਾਰਪੋਰੇਟ ਟੈਕਸ 18 ਫੀਸਦੀ ਤੋਂ ਘਟਾ ਕੇ 15 ਫੀਸਦੀ ਕਰਨ ਦਾ ਐਲਾਨ ਕੀਤਾ ਗਿਆ ਹੈ। ਵਿੱਤ ਮੰਤਰੀ ਸੀਤਾਰਮਨ ਨੇ ਕਿਹਾ ਹੈ ਕਿ ITR 'ਚ ਗਲਤੀ ਨੂੰ ਠੀਕ ਕਰਨ ਲਈ 2 ਸਾਲ ਦਾ ਸਮਾਂ ਦਿੱਤਾ ਜਾਵੇਗਾ। ਰਾਜ ਸਰਕਾਰ ਦੇ ਕਰਮਚਾਰੀਆਂ ਦੇ ਸਮਾਜਿਕ ਸੁਰੱਖਿਆ ਲਾਭਾਂ ਵਿੱਚ ਮਦਦ ਕਰਨ ਅਤੇ ਉਹਨਾਂ ਨੂੰ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੇ ਬਰਾਬਰ ਲਿਆਉਣ ਲਈ ਕੇਂਦਰ ਅਤੇ ਰਾਜ ਸਰਕਾਰ ਦੇ ਕਰਮਚਾਰੀਆਂ ਲਈ ਟੈਕਸ ਕਟੌਤੀ ਦੀ ਸੀਮਾ 10% ਤੋਂ ਵਧਾ ਕੇ 14% ਕੀਤੀ ਜਾਵੇਗੀ।



ਕ੍ਰਿਪਟੋਕਰੰਸੀ ਤੋਂ ਆਮਦਨ 'ਤੇ 30% ਟੈਕਸ
ਵਰਚੁਅਲ ਡਿਜੀਟਲ ਸੰਪਤੀਆਂ ਤੋਂ ਹੋਣ ਵਾਲੀ ਆਮਦਨ 'ਤੇ 30 ਫੀਸਦੀ ਟੈਕਸ ਲੱਗੇਗਾ। ਇਸ ਦਾ ਸਪੱਸ਼ਟ ਮਤਲਬ ਹੈ ਕਿ ਕ੍ਰਿਪਟੋਕਰੰਸੀ ਵੀ ਟੈਕਸ ਦੇ ਦਾਇਰੇ 'ਚ ਆ ਜਾਵੇਗੀ ਅਤੇ ਕ੍ਰਿਪਟੋਕਰੰਸੀ ਤੋਂ ਹੋਣ ਵਾਲੀ ਆਮਦਨ 'ਤੇ 30 ਫੀਸਦੀ ਟੈਕਸ ਲੱਗੇਗਾ। ਕੱਟੇ ਅਤੇ ਪਾਲਿਸ਼ ਕੀਤੇ ਹੀਰਿਆਂ 'ਤੇ ਕਸਟਮ ਡਿਊਟੀ ਘਟਾ ਕੇ 5% ਕਰ ਦਿੱਤੀ ਜਾਵੇਗੀ। ਪਰ ਆਮ ਆਦਮੀ ਨੂੰ ਇਸ ਬਜਟ 'ਚ ਇਨਕਮ ਟੈਕਸ ਦੇ ਮੋਰਚੇ 'ਤੇ ਕੋਈ ਰਾਹਤ ਨਹੀਂ ਮਿਲੀ ਹੈ ਅਤੇ ਨਾ ਹੀ ਇਨਕਮ ਟੈਕਸ ਸਲੈਬ 'ਚ ਕੋਈ ਬਦਲਾਅ ਕੀਤਾ ਗਿਆ ਹੈ।


ਇਸ ਦਾ ਸਪੱਸ਼ਟ ਮਤਲਬ ਹੈ ਕਿ ਟੈਕਸ ਦੇ ਰੂਪ 'ਚ ਜਾਣ ਵਾਲੀ ਪੂੰਜੀ 'ਚ ਕੋਈ ਬੱਚਤ ਨਹੀਂ ਹੋਵੇਗੀ । ਵਿੱਤ ਮੰਤਰੀ ਨੇ ਬਜਟ ਭਾਸ਼ਣ ਦੌਰਾਨ ਕਿਹਾ ਕਿ ਜਨਵਰੀ 'ਚ GST ਕਲੈਕਸ਼ਨ ਰਿਕਾਰਡ ਪੱਧਰ 'ਤੇ ਆ ਗਈ ਹੈ। ਆਰਥਿਕ ਗਤੀਵਿਧੀ ਵਿੱਚ ਤੇਜ਼ੀ ਨਾਲ ਵਾਧੇ ਨੇ ਮਹਾਂਮਾਰੀ ਦੇ ਬਾਵਜੂਦ ਜੀਐੱਸਟੀ ਕਲੈਕਸ਼ਨ ਵਿੱਚ ਚੰਗੀ ਛਾਲ ਦੇਖੀ ਹੈ। ਰਾਜ ਸਰਕਾਰ ਦੇ ਕਰਮਚਾਰੀਆਂ ਦੇ ਸਮਾਜਿਕ ਸੁਰੱਖਿਆ ਲਾਭਾਂ ਵਿੱਚ ਮਦਦ ਕਰਨ ਅਤੇ ਉਹਨਾਂ ਨੂੰ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੇ ਬਰਾਬਰ ਲਿਆਉਣ ਲਈ ਕੇਂਦਰ ਅਤੇ ਰਾਜ ਸਰਕਾਰ ਦੇ ਕਰਮਚਾਰੀਆਂ ਲਈ ਟੈਕਸ ਕਟੌਤੀ ਦੀ ਸੀਮਾ 10% ਤੋਂ ਵਧਾ ਕੇ 14% ਕੀਤੀ ਜਾਵੇਗੀ।


ਇਹ ਵੀ ਪੜ੍ਹੋ: Education Budget :ਸਿੱਖਿਆ ਲਈ ਬਜਟ 'ਚ ਇਹ ਐਲਾਨ, ਈ-ਵਿੱਦਿਆ ਪ੍ਰੋਜੈਕਟ ਦਾ ਵਿਸਤਾਰ, ਬਣੇਗੀ ਡਿਜ਼ੀਟਲ ਯੂਨੀਵਰਸਿਟੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904