Union Budget 2023 Nirmala Sitharaman : ਅੱਜ ਭਾਰਤ ਲਈ ਇੱਕ ਵੱਡਾ ਦਿਨ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਕੇਂਦਰੀ ਬਜਟ 2022 ਪੇਸ਼ ਕਰਨ ਵਾਲੀ ਹੈ। ਬਜਟ ਪੇਸ਼ ਕਰਨ ਤੋਂ ਪਹਿਲਾਂ ਵਿੱਤ ਮੰਤਰੀ ਦੀ ਤਸਵੀਰ ਸਾਹਮਣੇ ਆ ਗਈ ਹੈ। ਸੀਤਾਰਮਨ ਇਸ ਸਾਲ ਵੀ ਪੇਪਰਲੈਸ ਬਜਟ ਪੇਸ਼ ਕਰੇਗੀ। ਉਸਦੇ ਹੱਥ ਵਿੱਚ ਲਾਲ ਕੱਪੜੇ ਨਾਲ ਢੱਕਿਆ ਇੱਕ ਆਈਪੈਡ ਦੇਖਿਆ ਜਾ ਸਕਦਾ ਹੈ।

ਇਹ ਨਿਰਮਲਾ ਸੀਤਾਰਮਨ ਹੀ ਸੀ ,ਜਿਸ ਨੇ ਬ੍ਰੀਫਕੇਸ ਦੀ ਸਦੀਆਂ ਪੁਰਾਣੀ ਪਰੰਪਰਾ ਨੂੰ ਤੋੜਦੇ ਹੋਏ 'ਬਹੀ ਖਾਤੇ ' ਦੀ ਚੋਣ ਕੀਤੀ। ਵਿੱਤ ਮੰਤਰੀ ਲਾਲ-ਮਖਮਲੀ ਕੱਪੜੇ ਵਿੱਚ ਢਕੇ ਬਜਟ ਦਸਤਾਵੇਜ਼ ਲੈ ਕੇ ਆਏ ਸਨ, ਜਿਸ ਨੂੰ ਉਨ੍ਹਾਂ ਨੇ 'ਬਹੀ ਖਾਤਾ ਦਾ ਨਾਂ ਦਿੱਤਾ ਸੀ। 2021 ਵਿੱਚ ਨਿਰਮਲਾ ਸੀਤਾਰਮਨ ਨੇ ਇੱਕ ਵਾਰ ਫਿਰ ਆਪਣੀ ਪਰੰਪਰਾ ਨੂੰ ਬਦਲਿਆ। ਇਸ ਵਾਰ ਉਸਨੇ   'ਬਹੀ ਖਾਤੇ ' ਦੀ ਬਜਾਏ 'ਮੇਡ-ਇਨ-ਇੰਡੀਆ' ਆਈਪੈਡ ਦੀ ਚੋਣ ਕੀਤੀ।

200 ਸਾਲ ਪੁਰਾਣੀ ਸੀ ਬਜਟ ਬ੍ਰੀਫਕੇਸ 


ਬਜਟ ਬ੍ਰੀਫਕੇਸ ਦੀ ਪਰੰਪਰਾ ਅੱਜ ਦੀ ਨਹੀਂ, ਸਗੋਂ 200 ਸਾਲ ਤੋਂ ਵੱਧ ਪੁਰਾਣੀ ਸੀ। ਬਜਟ ਨੂੰ ਬ੍ਰੀਫਕੇਸ ਵਿੱਚ ਲਿਆਉਣ ਦਾ ਇੱਕ ਇੰਗਲਿਸ਼ ਕਲਚਰ ਸੀ , ਜੋ 1800 ਵਿੱਚ ਸ਼ੁਰੂ ਹੋਇਆ ਸੀ। ਇਹ ਉਦੋਂ ਸ਼ੁਰੂ ਹੋਇਆ ਜਦੋਂ ਵਿਲੀਅਮ ਈਵਰਟ ਗਲੈਡਸਟੋਨ ਇੱਕ ਲਾਲ ਬ੍ਰੀਫਕੇਸ ਵਿੱਚ ਬਜਟ ਲਿਆਇਆ। ਬਜਟ ਸ਼ਬਦ ਫਰਾਂਸੀਸੀ ਸ਼ਬਦ 'ਬੌਜੇਟ' ਤੋਂ ਲਿਆ ਗਿਆ ਹੈ, ਜਿਸਦਾ ਅਰਥ ਹੈ ਚਮੜੇ ਦਾ ਬੈਗ ਜਾਂ ਬ੍ਰੀਫਕੇਸ। ਬਜਟ ਪੇਸ਼ ਕਰਨ ਲਈ ਬ੍ਰਿਟਿਸ਼ ਸ਼ਾਸਨ ਤੋਂ 2010 ਤੱਕ ਲਾਲ ਗਲੈਡਸਟੋਨ ਬਾਕਸ ਦੀ ਵਰਤੋਂ ਕੀਤੀ ਜਾਂਦੀ ਸੀ। ਹਾਲਾਂਕਿ ਬਾਅਦ ਵਿੱਚ ਇਸਨੂੰ ਬਦਲ ਦਿੱਤਾ ਗਿਆ ਸੀ।

 

ਇਹ ਵੀ ਪੜ੍ਹੋ : ਬਜਟ ਤੋਂ ਪਹਿਲਾਂ ਸਸਤੀ ਹੋਈ ਸੋਨਾ-ਚਾਂਦੀ, ਜਾਣੋ ਤੁਹਾਡੇ ਸ਼ਹਿਰ 'ਚ ਕਿੰਨੀ ਡਿੱਗੀ ਕੀਮਤ

2012 ਵਿੱਚ ਕਾਂਗਰਸ ਸਰਕਾਰ ਵੇਲੇ ਸਾਬਕਾ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਬਜਟ ਪੇਸ਼ ਕਰਨ ਲਈ ਚਮੜੇ ਦੇ ਇੱਕ ਵੱਖਰੇ ਬ੍ਰੀਫਕੇਸ ਦੀ ਵਰਤੋਂ ਕੀਤੀ ਸੀ। ਇਸ ਤੋਂ ਬਾਅਦ ਵੱਖ-ਵੱਖ ਵਿੱਤ ਮੰਤਰੀਆਂ ਨੇ ਸੰਸਦ 'ਚ ਬਜਟ ਲਿਆਉਣ ਲਈ ਵੱਖ-ਵੱਖ ਰੰਗਾਂ ਦੇ ਬ੍ਰੀਫਕੇਸ ਦੀ ਵਰਤੋਂ ਕੀਤੀ। ਸਾਲ 2019 ਵਿੱਚ ਤਤਕਾਲੀ ਵਿੱਤ ਮੰਤਰੀ ਅਰੁਣ ਜੇਤਲੀ ਆਪਣੇ ਲਾਲ-ਭੂਰੇ ਰੰਗ ਦੇ ਬ੍ਰੀਫਕੇਸ ਵਿੱਚ ਬਜਟ ਦਸਤਾਵੇਜ਼ ਲੈ ਕੇ ਆਏ ਸਨ।

 

ਇਹ ਵੀ ਪੜ੍ਹੋ : Budget 2023: ਅੱਜ ਸਵੇਰੇ 11 ਵਜੇ ਪੇਸ਼ ਹੋਵੇਗਾ ਬਜਟ, ਜਾਣੋ ਇਸ ਤੋਂ ਪਹਿਲਾਂ ਅਤੇ ਬਾਅਦ ਦਾ ਪੂਰਾ ਪ੍ਰੋਗਰਾਮ

2023 ਦੇ ਬਜਟ ਤੋਂ ਉਦਯੋਗਪਤੀਆਂ ਤੋਂ ਲੈ ਕੇ ਆਮ ਲੋਕਾਂ ਨੂੰ ਨਰਿੰਦਰ ਮੋਦੀ ਸਰਕਾਰ ਤੋਂ ਵੱਡੀਆਂ ਉਮੀਦਾਂ ਹਨ ਕਿਉਂਕਿ ਸਾਲ 2024 ਵਿੱਚ ਲੋਕ ਸਭਾ ਚੋਣਾਂ ਹੋਣੀਆਂ ਹਨ। ਇਹ ਨਰਿੰਦਰ ਮੋਦੀ 2.0 ਸਰਕਾਰ ਦਾ ਆਖਰੀ ਪੂਰਾ ਬਜਟ ਹੋਵੇਗਾ। ਪਿਛਲੇ ਦੋ ਸਾਲਾਂ ਵਾਂਗ ਇਸ ਵਾਰ ਦਾ ਬਜਟ ਵੀ ਪੇਪਰਲੈਸ ਹੋਵੇਗਾ।