ਨਵੀਂ ਦਿੱਲੀ : ਸੰਸਦ ਵਿੱਚ ਬਜਟ ਪੇਸ਼ ਕਰਨ ਤੋਂ ਪਹਿਲਾਂ ਕੇਂਦਰੀ ਮੰਤਰੀ ਮੰਡਲ ਨੇ ਅੱਜ ਪੇਸ਼ ਕੀਤੇ ਜਾਣ ਵਾਲੇ ਬਜਟ ਨੂੰ ਰਸਮੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਬੈਠਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਹੋਈ ਹੈ। ਪ੍ਰਧਾਨ ਮੰਤਰੀ ਮੋਦੀ ਤੋਂ ਇਲਾਵਾ ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੇਲ, ਸੰਚਾਰ ਅਤੇ ਆਈਟੀ ਮੰਤਰੀ ਅਸ਼ਵਨੀ ਵੈਸ਼ਨਵ, ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਵੀ ਇਸ ਮੀਟਿੰਗ ਵਿੱਚ ਸ਼ਿਰਕਤ ਕੀਤੀ। ਹੁਣ 11 ਵਜੇ ਵਿੱਤ ਮੰਤਰੀ ਨਿਰਮਲਾ ਬਜਟ ਪੇਸ਼ ਕਰਨਗੇ।

 

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਸਵੇਰੇ 11 ਵਜੇ ਬਜਟ ਪੇਸ਼ ਕਰਨ ਜਾ ਰਹੀ ਹੈ। ਦੇਸ਼ ਨੂੰ ਬਜਟ ਤੋਂ 5 ਵੱਡੀਆਂ ਉਮੀਦਾਂ ਹਨ। ਕੇਂਦਰੀ ਬਜਟ 2022-23 ਪੇਸ਼ ਕਰਨ ਤੋਂ ਪਹਿਲਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਵਿੱਤ ਰਾਜ ਮੰਤਰੀ ਭਗਵਤ ਕਿਸ਼ਨ ਰਾਓ ਕਰਾੜ, ਪੰਕਜ ਚੌਧਰੀ ਅਤੇ ਵਿੱਤ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ ਸੀ।


 

ਦੇਸ਼ ਇੱਕ ਵਾਰ ਫਿਰ ਚੋਣਾਂਵੀਂ ਰੰਗ ਵਿੱਚ ਰੰਗਿਆ ਹੋਇਆ ਹੈ। ਯੂਪੀ, ਪੰਜਾਬ ਅਤੇ ਉਤਰਾਖੰਡ ਸਮੇਤ ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਹਨ। ਇਸ ਦੌਰਾਨ ਅੱਜ 11 ਵਜੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Nirmala Sitharaman) 2022-23 ਲਈ ਕੇਂਦਰੀ ਬਜਟ ਪੇਸ਼ ਕਰੇਗੀ। ਕੋਰੋਨਾ ਮਹਾਮਾਰੀ ਦੇ ਸੰਕਟ ਦੌਰਾਨ ਪੇਸ਼ ਕੀਤੇ ਜਾਣ ਵਾਲੇ ਬਜਟ ਵਿੱਚ ਸਰਕਾਰ ਦੀਆਂ ਤਰਜੀਹਾਂ ਕੀ ਹੋਣਗੀਆਂ ਅਤੇ ਇਸ ਵਿੱਚ ਰੋਜ਼ਗਾਰ ਅਤੇ ਆਮ ਲੋਕਾਂ ਲਈ ਕੀ ਹੋਵੇਗਾ, ਇਸ ਉੱਤੇ ਸਭ ਦੀਆਂ ਨਜ਼ਰਾਂ ਹੋਣਗੀਆਂ।
 
ਬਜਟ ਦੀਆਂ ਵੱਡੀਆਂ ਗੱਲਾਂ-


ਖੇਤੀ, ਕਿਸਾਨਾਂ ਅਤੇ MSME ਸੈਕਟਰ 'ਤੇ ਫੋਕਸ ਕੀਤੇ ਜਾਣ ਦੀ ਸੰਭਾਵਨਾ ਹੈ।

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦਾ ਪੈਸਾ ਵਧਾਇਆ ਜਾ ਸਕਦਾ ਹੈ।

ਕਿਸਾਨ ਉਤਪਾਦਕ ਯੂਨੀਅਨਾਂ ( FPO) ਨੂੰ ਹੋਰ ਮਜ਼ਬੂਤ ​​ਕਰਨ ਦਾ ਐਲਾਨ ਕਿਸਾਨ ਅੰਦੋਲਨ ਦੌਰਾਨ ਸਰਕਾਰ ਲਗਾਤਾਰ ਇਸ ਦੀ ਗੱਲ ਕਰਦੀ ਰਹੀ ਸੀ।

ਕਿਸਾਨ ਪੈਨਸ਼ਨ ਯੋਜਨਾ ਦੇ ਬਜਟ ਵਿੱਚ ਵਾਧਾ ਅਤੇ ਵਿਸਤਾਰ ਹੋ ਸਕਦਾ ਹੈ।

ਮਨਰੇਗਾ (MGNREGA) ਦੇ ਬਜਟ ਵਿੱਚ ਵਾਧੇ ਦੀ ਸੰਭਾਵਨਾ ਹੈ।

ਮੱਧ ਵਰਗ ਲਈ ਰਾਹਤ ਦੀ ਉਮੀਦ ਹੈ। ਇਨਕਮ ਟੈਕਸ ਸੀਮਾ ਵਿੱਚ ਛੋਟ ਦੀ ਸੰਭਾਵਨਾ।
 
ਇਲੈਕਟ੍ਰਾਨਿਕ ਸਮਾਨ ਦੀ ਦਰਾਮਦ ਡਿਊਟੀ 'ਚ ਕਟੌਤੀ ਦੀ ਸੰਭਾਵਨਾ ਹੈ।

ਵਾਹਨਾਂ ਅਤੇ ਹੋਰ ਸਮਾਨ ਵਿੱਚ ਵਰਤੇ ਜਾਣ ਵਾਲੇ ਸੈਮੀਕੰਡਕਟਰ ਚਿਪਸ ਦੇ ਆਯਾਤ ਅਤੇ ਨਿਰਮਾਣ ਸੰਬੰਧੀ ਕੁਝ ਰਿਆਇਤਾਂ ਦਾ ਐਲਾਨ ਕਰਨਾ ਵੀ ਸੰਭਵ ਹੈ।

ਛੋਟੇ ਅਤੇ ਦਰਮਿਆਨੇ ਉਦਯੋਗਾਂ ਲਈ ਵੱਡੀ ਰਾਹਤ ਦੀ ਉਮੀਦ ਹੈ ਕਿਉਂਕਿ ਇਹ ਕੋਵਿਡ ਤੋਂ ਸਭ ਤੋਂ ਵੱਧ ਪ੍ਰਭਾਵਿਤ ਸੈਕਟਰ ਹੈ।