Union Budget 2023 : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਅੰਮ੍ਰਿਤ ਕਾਲ ਦਾ ਪਹਿਲਾ ਬਜਟ ਹੈ। ਭਾਰਤ ਦੀ ਆਰਥਿਕਤਾ ਸਹੀ ਦਿਸ਼ਾ ਅਤੇ ਉੱਜਵਲ ਭਵਿੱਖ ਵੱਲ ਵੱਧ ਰਹੀ ਹੈ। ਦੁਨੀਆ ਨੇ ਭਾਰਤੀ ਅਰਥਵਿਵਸਥਾ ਨੂੰ ਚਮਕਦਾ ਸਿਤਾਰਾ ਮੰਨਿਆ ਹੈ। ਦੁਨੀਆ ਵਿਚ ਭਾਰਤ ਦਾ ਕੱਦ ਵਧਿਆ ਹੈ। ਬਜਟ 2023 'ਚ ਟੈਕਸ ਨੂੰ ਲੈ ਕੇ ਵੀ ਵੱਡਾ ਐਲਾਨ ਕੀਤਾ ਗਿਆ ਹੈ ਕਿ ਹੁਣ 7 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ 'ਤੇ ਕੋਈ ਟੈਕਸ ਨਹੀਂ ਦੇਣਾ ਪਵੇਗਾ। ਇਸ ਗੱਲ ਨੇ ਰੁਜ਼ਗਾਰ ਪ੍ਰਾਪਤ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਇਸ ਦੇ ਨਾਲ ਹੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਪੇਸ਼ ਕਰਦੇ ਹੋਏ ਦੱਸਿਆ ਕਿ ਹੁਣ ਭਾਰਤ ਵਿੱਚ ਮੋਬਾਈਲ ਦੀਆਂ ਕੀਮਤਾਂ ਵਿੱਚ ਰਾਹਤ ਮਿਲੇਗੀ। ਦੇਸ਼ 'ਚ ਮੋਬਾਇਲ ਸਸਤੇ ਹੋਣਗੇ।


ਕੀ ਹੋਵੇਗਾ ਸਸਤਾ?



  1. 2023 ਦਾ ਬਜਟ ਪੇਸ਼ ਕਰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦੱਸਿਆ ਕਿ ਖਿਡੌਣੇ, ਸਾਈਕਲ, ਆਟੋਮੋਬਾਈਲ ਸਸਤੇ ਹੋਣਗੇ।

  2. ਇਲੈਕਟ੍ਰਿਕ ਵਾਹਨ ਵੀ ਸਸਤੇ ਹੋਣਗੇ। ਹੁਣ ਤੁਹਾਨੂੰ ਇਲੈਕਟ੍ਰਿਕ ਵਾਹਨ ਖਰੀਦਣ ਲਈ ਜ਼ਿਆਦਾ ਪੈਸੇ ਖਰਚ ਕਰਨ ਦੀ ਲੋੜ ਨਹੀਂ ਪਵੇਗੀ।

  3. ਇਸ ਦੇ ਨਾਲ ਹੀ ਆਉਣ ਵਾਲੇ ਸਮੇਂ 'ਚ ਲੋਕਾਂ ਲਈ ਫ਼ੋਨ ਖਰੀਦਣਾ ਸੌਖਾ ਹੋ ਜਾਵੇਗਾ ਕਿਉਂਕਿ ਬਜਟ 2023 ਪੇਸ਼ ਕਰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਮੋਬਾਈਲ ਫ਼ੋਨ, ਕੈਮਰੇ ਦੇ ਲੈਂਸ ਸਸਤੇ ਕੀਤੇ ਜਾਣਗੇ।

  4. ਜਦੋਂ ਕੈਮਰੇ ਦੇ ਲੈਂਜ਼ ਸਸਤੇ ਹੋਣ ਦੀ ਗੱਲ ਆਉਂਦੀ ਹੈ, ਤਾਂ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹੁਣ ਤੁਸੀਂ ਚੰਗੀਆਂ ਫੋਟੋਆਂ ਅਤੇ ਵੀਡੀਓਜ਼ ਨੂੰ ਕੈਪਚਰ ਕਰਨ ਲਈ ਘੱਟ ਕੀਮਤਾਂ 'ਤੇ ਵਧੀਆ ਲੈਂਸ ਪ੍ਰਾਪਤ ਕਰ ਸਕਦੇ ਹੋ।

  5. ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਭਾਰਤ ਵਿੱਚ 2014-15 ਵਿੱਚ ਮੋਬਾਈਲ ਫੋਨਾਂ ਦਾ ਉਤਪਾਦਨ 18,900 ਕਰੋੜ ਰੁਪਏ ਦੇ ਮੁੱਲ ਨਾਲ 5.8 ਕਰੋੜ ਯੂਨਿਟ ਸੀ, ਜੋ ਹੁਣ ਵਧ ਕੇ 2,75,000 ਕਰੋੜ ਰੁਪਏ ਦੇ ਮੁੱਲ ਨਾਲ 31 ਕਰੋੜ ਯੂਨਿਟ ਹੋ ਗਿਆ ਹੈ।

  6. ਲਿਥੀਅਮ ਦੀਆਂ ਬੈਟਰੀਆਂ ਸਸਤੀਆਂ ਹੋਣਗੀਆਂ। ਇਸ ਦੇ ਨਾਲ ਹੀ ਲੈਬ ਵਿਚ ਬਣੇ ਹੀਰਿਆਂ ਦੇ ਨਿਰਮਾਣ 'ਚ ਵਰਤੇ ਜਾਣ ਵਾਲੇ ਬੀਜਾਂ 'ਤੇ ਬੇਸਿਕ ਕਸਟਮ ਡਿਊਟੀ ਘਟਾ ਦਿੱਤੀ ਗਈ ਹੈ।

  7. ਟੀਵੀ ਪੈਨਲਾਂ ਦੇ ਖੁੱਲ੍ਹੇ ਸੈੱਲਾਂ ਦੇ ਹਿੱਸਿਆਂ 'ਤੇ ਬੇਸਿਕ ਕਸਟਮ ਡਿਊਟੀ ਘਟਾ ਦਿੱਤੀ ਗਈ ਹੈ।


ਚਾਂਦੀ ਅਤੇ ਸਿਗਰਟ ਹੋਵੇਗੀ ਮਹਿੰਗੀ


ਬਜਟ 2023 'ਚ ਕੁਝ ਚੀਜ਼ਾਂ ਸਸਤੀਆਂ ਕੀਤੀਆਂ ਗਈਆਂ ਹਨ, ਜਦਕਿ ਕੁਝ ਚੀਜ਼ਾਂ ਮਹਿੰਗੀਆਂ ਵੀ ਕੀਤੀਆਂ ਗਈਆਂ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਗੇ ਦੱਸਿਆ ਕਿ ਵਿਦੇਸ਼ਾਂ ਤੋਂ ਆਉਣ ਵਾਲੀ ਚਾਂਦੀ ਦੀਆਂ ਚੀਜ਼ਾਂ ਮਹਿੰਗੀਆਂ ਹੋਣਗੀਆਂ। ਦੇਸੀ ਰਸੋਈ ਦੀ ਚਿਮਨੀ ਮਹਿੰਗੀ ਹੋਵੇਗੀ। ਇਸ ਦੇ ਨਾਲ ਹੀ ਸਿਗਰਟ ਵੀ ਮਹਿੰਗੀ ਹੋ ਜਾਵੇਗੀ।


ਡਿਜੀਟਲ ਲਾਇਬ੍ਰੇਰੀ ਦਾ ਐਲਾਨ


ਡਿਜੀਟਲ ਇੰਡੀਆ ਨੇ ਸਿੱਖਿਆ ਨੂੰ ਵੀ ਡਿਜੀਟਲ ਬਣਾ ਦਿੱਤਾ ਹੈ। ਲੌਕਡਾਊਨ ਨੇ ਆਨਲਾਈਨ ਸਿੱਖਿਆ ਲਈ ਕਈ ਦਰਵਾਜ਼ੇ ਖੋਲ੍ਹ ਦਿੱਤੇ ਹਨ। ਬਜਟ 2023 ਵਿੱਚ ਇਸ ਨਾਲ ਜੁੜੀ ਇੱਕ ਗੱਲ ਜੋੜੀ ਗਈ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਵਿੱਚ ਬੱਚਿਆਂ ਲਈ ਡਿਜੀਟਲ ਲਾਇਬ੍ਰੇਰੀ ਦਾ ਐਲਾਨ ਕੀਤਾ ਹੈ। ਇਸ ਡਿਜੀਟਲ ਲਾਇਬ੍ਰੇਰੀ ਨੂੰ ਇੰਟਰਨੈੱਟ ਰਾਹੀਂ ਕਿਸੇ ਵੀ ਡਿਵਾਈਸ 'ਤੇ ਐਕਸੈਸ ਕੀਤਾ ਜਾ ਸਕਦਾ ਹੈ। ਇਸ ਨਾਲ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਦੀ ਸਹੂਲਤ ਮਿਲੇਗੀ।


ਇਹ ਵੀ ਪੜ੍ਹੋ: Budget 2023: ਇਨਕਮ ਟੈਕਸ 'ਚ ਵੱਡੀ ਛੋਟ ਦਾ ਹੋਇਆ ਐਲਾਨ, 31 ਸਾਲ ਪੁਰਾਣੇ ਟੈਕਸ ਸਲੈਬ ਦੀ ਤਸਵੀਰ ਹੋਈ ਵਾਇਰਲ, ਦੇਖ ਕੇ ਹੋ ਜਾਓਗੇ ਹੈਰਾਨ