Cement Price Hike: ਜੇਕਰ ਤੁਸੀਂ ਘਰ ਬਣਵਾ ਰਹੇ ਹੋ ਜਾਂ ਕਮਰਸ਼ੀਅਲ, ਰਿਹਾਇਸ਼ੀ ਅਤੇ ਕਿਸੇ ਹੋਰ ਪ੍ਰਾਪਰਟੀ 'ਤੇ ਕੰਮ ਕਰਵਾ ਰਹੇ ਹੋ ਤਾਂ ਇਹ ਖ਼ਬਰ ਤੁਹਾਨੂੰ ਪ੍ਰੇਸ਼ਾਨ ਕਰ ਸਕਦੀ ਹੈ। ਦਰਅਸਲ, ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਦੇਸ਼ 'ਚ ਸੀਮਿੰਟ ਦੀਆਂ ਕੀਮਤਾਂ ਇੱਕ ਵਾਰ ਫਿਰ ਤੋਂ ਵਧਣ ਜਾ ਰਹੀਆਂ ਹਨ। ਸੀਮਿੰਟ ਦੀ ਕੀਮਤ ਵਧਣ ਨਾਲ ਹਰ ਤਰ੍ਹਾਂ ਦੇ ਕੰਸਟਰੱਕਸ਼ਨ ਵਰਕ, ਨਿਰਮਾਣ ਕਾਰਜ ਅਤੇ ਮੁਰੰਮਤ ਦੇ ਕੰਮ ਦੀ ਲਾਗਤ ਵਧਣ ਵਾਲੀ ਹੈ ਅਤੇ ਜੇਬ 'ਤੇ ਹੋਰ ਬੋਝ ਪੈ ਸਕਦਾ ਹੈ।


ਨਵੰਬਰ 'ਚ ਸੀਮਿੰਟ 6-7 ਰੁਪਏ ਪ੍ਰਤੀ ਬੋਰੀ ਹੋਇਆ ਮਹਿੰਗਾ : ਰਿਪੋਰਟ


ਦੇਸ਼ ਭਰ 'ਚ ਸੀਮਿੰਟ ਦੀ ਕੀਮਤ ਲਗਾਤਾਰ ਵੱਧ ਰਹੀ ਹੈ ਅਤੇ ਇਸ ਸਾਲ ਅਗਸਤ ਤੋਂ ਇਸ ਦੀ ਕੀਮਤ 16 ਰੁਪਏ ਪ੍ਰਤੀ ਬੈਗ ਵੱਧ ਗਈ ਹੈ। ਐਮਕੇ ਗਲੋਬਲ ਫਾਈਨੈਂਸ਼ੀਅਲ ਸਰਵਿਸਿਜ਼ ਲਿਮਟਿਡ ਨੇ ਇਹ ਗੱਲ ਕਹੀ ਹੈ। ਸਮਾਚਾਰ ਏਜੰਸੀ ਆਈਏਐਨਐਸ ਦੀ ਰਿਪੋਰਟ ਦੇ ਅਨੁਸਾਰ ਐਮਕੇ ਗਲੋਬਲ ਨੇ ਕਿਹਾ ਹੈ ਕਿ ਨਵੰਬਰ 'ਚ ਸੀਮਿੰਟ ਦੀਆਂ ਕੀਮਤਾਂ 'ਚ ਲਗਭਗ 6-7 ਰੁਪਏ ਪ੍ਰਤੀ ਥੈਲਾ ਵਾਧਾ ਹੋਇਆ ਹੈ।


ਇਸ ਮਹੀਨੇ ਦਸੰਬਰ 'ਚ ਵੀ ਵਧਣਗੀਆਂ ਸੀਮਿੰਟ ਦੀਆਂ ਕੀਮਤਾਂ, ਜਾਣੋ ਕਿੰਨੀਆਂ?


ਐਮਕੇ ਗਲੋਬਲ ਨੇ ਕਿਹਾ ਕਿ ਜਿੱਥੇ ਦੇਸ਼ ਦੇ ਪੱਛਮੀ ਅਤੇ ਕੇਂਦਰੀ ਹਿੱਸਿਆਂ 'ਚ ਕੀਮਤਾਂ ਸਥਿਰ ਰਹੀਆਂ, ਉੱਥੇ ਉੱਤਰੀ, ਪੂਰਬੀ ਅਤੇ ਦੱਖਣੀ ਖੇਤਰਾਂ ਵਿੱਚ ਕੀਮਤਾਂ 'ਚ ਬਦਲਾਅ ਦੇਖਿਆ ਗਿਆ। ਰਿਪੋਰਟ ਮੁਤਾਬਕ ਸੀਮਿੰਟ ਕੰਪਨੀਆਂ ਇਸ ਮਹੀਨੇ ਦੇਸ਼ ਭਰ 'ਚ 10-15 ਰੁਪਏ ਪ੍ਰਤੀ ਥੈਲਾ ਭਾਅ ਵਧਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।


ਅਗਲੇ ਕੁਝ ਦਿਨਾਂ 'ਚ ਕੀਤਾ ਜਾਵੇਗਾ ਵਧੀਆਂ ਕੀਮਤਾਂ ਦਾ ਖੁਲਾਸਾ


ਐਮਕੇ ਗਲੋਬਲ ਨੇ ਕਿਹਾ ਕਿ ਅਗਲੇ ਕੁਝ ਦਿਨਾਂ 'ਚ ਕੀਮਤਾਂ ਵਿੱਚ ਵਾਧੇ ਦਾ ਖੁਲਾਸਾ ਹੋ ਜਾਵੇਗਾ। ਏਸੀਸੀ ਅਤੇ ਅੰਬੂਜਾ ਵੱਲੋਂ ਵਿੱਤੀ ਸਾਲ (ਦਸੰਬਰ ਤੋਂ ਮਾਰਚ ਤੱਕ) 'ਚ ਬਦਲਾਅ ਦੇ ਨਾਲ ਦਸੰਬਰ 'ਚ ਇਨ੍ਹਾਂ ਕੰਪਨੀਆਂ ਵੱਲੋਂ ਸਪਲਾਈ ਸੀਮਤ ਹੋਣ ਦੀ ਸੰਭਾਵਨਾ ਹੈ। ਇਹ ਨਜ਼ਦੀਕੀ ਮਿਆਦ 'ਚ ਕੀਮਤ ਦੇ ਰੁਝਾਨ ਲਈ ਸਕਾਰਾਤਮਕ ਹੈ।


ਐਮਕੇ ਗਲੋਬਲ ਦੇ ਅਨੁਸਾਰ ਵਿੱਤੀ ਸਾਲ 2023 'ਚ ਸੀਮਿੰਟ ਦੀਆਂ ਕੀਮਤਾਂ 'ਚ ਸੁਧਾਰ ਦੇ ਨਾਲ-ਨਾਲ ਵਿੱਤੀ ਸਾਲ 2023 ਦੀ ਦੂਜੀ ਤਿਮਾਹੀ 'ਚ ਸੰਚਾਲਨ ਲਾਗਤਾਂ ਸਿਖਰ 'ਤੇ ਪਹੁੰਚਣ ਦੀ ਉਮੀਦ ਹੈ ਕਿ ਵਿੱਤੀ ਸਾਲ 2023 'ਚ ਉਦਯੋਗ ਦਾ ਮੁਨਾਫ਼ਾ 200 ਪ੍ਰਤੀ ਟਨ ਵੱਧ ਜਾਵੇਗਾ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।