Business Idea with Low Budget: ਕਮਾਈ ਦੇ ਬੇਹੱਦ ਸਾਧਨ ਹਨ ਪਰ ਸਿਰਫ ਹਿੰਮਤ ਦੀ ਲੋੜ ਹੈ। ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਸਿਰਫ 10,000 ਰੁਪਏ ਨਾਲ ਕਾਰੋਬਾਰ ਸ਼ੁਰੂ ਕਰਕੇ ਹਰ ਮਹੀਨੇ 30,000 ਰੁਪਏ ਦੀ ਕਮਾਈ ਕੀਤੀ ਜਾ ਸਕਦੀ ਹੈ। ਇਹ ਕਾਰੋਬਾਰ ਅਚਾਰ ਬਣਾਉਣ ਦਾ ਹੈ ਕਿਉਂਕਿ ਭਾਰਤੀ ਲੋਕ ਬਹੁਤ ਜ਼ਿਆਦਾ ਅਚਾਰ ਖਾਣਾ ਪਸੰਦ ਕਰਦੇ ਹਨ। ਇਹ ਭੋਜਨ ਦੇ ਸੁਆਦ ਨੂੰ ਕਈ ਗੁਣਾ ਵਧਾ ਦਿੰਦਾ ਹੈ। ਇਸ ਤੋਂ ਬਗੈਰ ਪਲੇਟ ਥੋੜ੍ਹੀ ਅਧੂਰੀ ਲੱਗਦੀ ਹੈ। ਇਸ ਲਿਹਾਜ਼ ਨਾਲ ਇਸ ਦਾ ਕਾਰੋਬਾਰ ਬਹੁਤ ਲਾਭਦਾਇਕ ਸੌਦਾ ਸਾਬਤ ਹੋ ਸਕਦਾ ਹੈ।



ਤੁਸੀਂ ਅਚਾਰ ਦੇ ਕਾਰੋਬਾਰ ਤੋਂ ਹਰ ਮਹੀਨੇ ਮੋਟੀ ਕਮਾਈ ਕਰ ਸਕਦੇ ਹੋ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਸ 'ਚ ਤੁਹਾਡੀ ਲਾਗਤ ਬਹੁਤ ਘੱਟ ਲੱਗਦੀ ਹੈ। ਇਸ ਲਈ ਤੁਹਾਨੂੰ ਕਿਸੇ ਵੱਡੀ ਫੈਕਟਰੀ ਦੀ ਵੀ ਲੋੜ ਨਹੀਂ ਹੈ। ਤੁਸੀਂ ਇਸ ਨੂੰ ਘਰ 'ਚ ਬਹੁਤ ਆਸਾਨੀ (Low Budget Business Idea) ਨਾਲ ਬਣਾ ਸਕਦੇ ਹੋ। ਅਚਾਰ ਬਣਾਉਣ ਦਾ ਕਾਰੋਬਾਰ (Business Idea) ਦੀ ਸ਼ੁਰੂਆਤ ਤੁਸੀਂ 10,000 ਰੁਪਏ ਦੀ ਮਾਮੂਲੀ ਰਕਮ ਨਾਲ ਕਰ ਸਕਦੇ ਹੋ। ਆਓ ਜਾਣਦੇ ਹਾਂ ਇਸ ਕਾਰੋਬਾਰ ਬਾਰੇ ਵਿਸਥਾਰ ਨਾਲ -

ਘਰ 'ਚ ਇੰਨੇ ਰਕਬੇ ਦੀ ਲੋੜ
ਤੁਹਾਨੂੰ ਦੱਸ ਦੇਈਏ ਕਿ ਅਚਾਰ ਦੇ ਕਾਰੋਬਾਰ ਲਈ ਤੁਹਾਨੂੰ ਘਰ (Pickle Business Tips) 'ਚ ਘੱਟੋ-ਘੱਟ 900 ਵਰਗ ਫੁੱਟ ਖੇਤਰ ਦੀ ਲੋੜ ਹੋਵੇਗੀ। ਅਚਾਰ ਬਣਾਉਂਦੇ ਸਮੇਂ ਤੁਹਾਨੂੰ ਇਸ ਨੂੰ ਧੋਣ, ਸੁਕਾਉਣ, ਕੱਟਣ ਤੇ ਪੈਕ ਕਰਨ ਲਈ ਜਗ੍ਹਾ ਦੀ ਲੋੜ ਹੁੰਦੀ ਹੈ। ਇਸ ਦੇ ਨਾਲ ਹੀ ਅਚਾਰ ਜ਼ਿਆਦਾ ਦੇਰ ਤੱਕ ਖਰਾਬ ਨਾ ਹੋਵੇ, ਇਸ ਲਈ ਇਸ ਨੂੰ ਬਹੁਤ ਹੀ ਸਾਫ਼-ਸੁਥਰਾ ਬਣਾਉਣਾ ਚਾਹੀਦਾ ਹੈ। ਇਸ ਨਾਲ ਇਹ ਜਲਦੀ ਖਰਾਬ ਨਹੀਂ ਹੁੰਦਾ।

ਅਚਾਰ ਦੇ ਕਾਰੋਬਾਰ ਤੋਂ ਹਰ ਮਹੀਨੇ ਕਮਾ ਸਕਦੇ ਹੋ ਇੰਨੇ ਪੈਸੇ

ਦੱਸ ਦੇਈਏ ਕਿ ਇਸ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਤੁਹਾਨੂੰ ਹਰ ਮਹੀਨੇ ਘੱਟੋ-ਘੱਟ 10 ਹਜ਼ਾਰ ਰੁਪਏ ਦਾ ਨਿਵੇਸ਼ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਸੀਂ ਹਰ ਮਹੀਨੇ ਘੱਟ ਤੋਂ ਘੱਟ 40,000 ਰੁਪਏ (Pickle Business Income) ਆਸਾਨੀ ਨਾਲ ਕਮਾ ਸਕਦੇ ਹੋ। ਇਹ ਇੱਕ ਛੋਟਾ ਕਾਰੋਬਾਰ (Small Business Idea) ਹੈ, ਜਿਸ ਲਈ ਸਖ਼ਤ ਮਿਹਨਤ ਤੇ ਸਮਰਪਣ ਦੀ ਲੋੜ ਹੁੰਦੀ ਹੈ। ਸਮੇਂ ਦੇ ਬੀਤਣ ਨਾਲ ਮੁਨਾਫ਼ਾ ਵਧਣਾ ਸ਼ੁਰੂ ਹੋ ਜਾਂਦਾ ਹੈ।

ਅਚਾਰ ਬਣਾਉਣ ਦੇ ਕਾਰੋਬਾਰ ਲਈ ਲਾਇਸੈਂਸ ਕਿਵੇਂ ਲਈਏ?
ਇਸ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਤੁਹਾਨੂੰ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ਼ ਇੰਡੀਆ (FSSAI) ਤੋਂ ਲਾਇਸੈਂਸ ਲੈਣਾ ਹੋਵੇਗਾ। ਲਾਇਸੈਂਸ ਲੈਣ ਲਈ ਪਹਿਲਾਂ ਆਨਲਾਈਨ ਫ਼ਾਰਮ ਭਰੋ। ਇਸ ਤੋਂ ਬਾਅਦ ਤੁਸੀਂ ਅਪਲਾਈ ਕਰੋ। ਪੂਰੀ ਜਾਂਚ ਤੋਂ ਬਾਅਦ ਤੁਹਾਨੂੰ ਲਾਇਸੈਂਸ ਮਿਲ ਜਾਵੇਗਾ।



ਇਹ ਵੀ ਪੜ੍ਹੋ : 2060 ਵਰਗ ਕਿਲੋਮੀਟਰ ਜ਼ਮੀਨ ਦਾ ਕੋਈ ਵੀ ਨਹੀਂ ਮਾਲਕ, ਇਸ 'ਤੇ ਨਾ ਕਿਸੇ ਦੇਸ਼ ਦਾ ਦਾਅਵਾ, ਨਾ ਹੀ ਕਿਸੇ ਮਨੁੱਖ ਦਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490