Stock Market Closing On 8th September : ਭਾਰਤੀ ਸ਼ੇਅਰ ਬਾਜ਼ਾਰ ਬਹੁਤ ਤੇਜ਼ੀ ਨਾਲ ਬੰਦ ਹੋਇਆ ਹੈ। ਬੈਂਕਿੰਗ ਅਤੇ ਆਈਟੀ ਸ਼ੇਅਰਾਂ 'ਚ ਖਰੀਦਦਾਰੀ ਕਾਰਨ ਬਾਜ਼ਾਰ 'ਚ ਤੇਜ਼ੀ ਰਹੀ। ਅੱਜ ਦਾ ਕਾਰੋਬਾਰ ਖ਼ਤਮ ਹੋਣ 'ਤੇ ਮੁੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ 659 ਅੰਕ ਵੱਧ ਕੇ 59,688 'ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 174 ਅੰਕਾਂ ਦੇ ਵਾਧੇ ਨਾਲ 17,798 'ਤੇ ਬੰਦ ਹੋਇਆ ਹੈ।

ਸੈਕਟਰ ਦਾ ਹਾਲ 



ਬੈਂਕ ਨਿਫਟੀ 'ਚ ਵੀ ਸ਼ਾਨਦਾਰ ਤੇਜ਼ੀ ਦੇਖਣ ਨੂੰ ਮਿਲੀ। ਬੈਂਕ ਨਿਫਟੀ ਦੇ 12 ਸ਼ੇਅਰਾਂ ਵਿੱਚੋਂ 11 ਸ਼ੇਅਰ ਹਰੇ ਨਿਸ਼ਾਨ ਵਿੱਚ ਅਤੇ 1 ਸ਼ੇਅਰ ਲਾਲ ਨਿਸ਼ਾਨ ਵਿੱਚ ਬੰਦ ਹੋਇਆ। ਬੈਂਕਿੰਗ ਤੋਂ ਇਲਾਵਾ ਆਈ.ਟੀ., ਆਟੋ, ਐੱਫ.ਐੱਮ.ਸੀ.ਜੀ., ਅਨਜੀ , ਤੇਲ ਅਤੇ ਗੈਸ ਖੇਤਰਾਂ 'ਚ ਤੇਜ਼ੀ ਰਹੀ। ਇਸ ਦੇ ਨਾਲ ਹੀ ਮੈਟਲ, ਕੰਜ਼ਿਊਮਰ ਡਿਊਰੇਬਲਸ, ਫਾਰਮਾ ਤੋਂ ਇਲਾਵਾ ਮੀਡੀਆ ਸੈਕਟਰ ਦੇ ਸ਼ੇਅਰਾਂ 'ਚ ਗਿਰਾਵਟ ਦਰਜ ਕੀਤੀ ਗਈ। ਮਿਡਕੈਪ ਅਤੇ ਸਮਾਲ ਕੈਪ ਸ਼ੇਅਰਾਂ 'ਚ ਵੀ ਤੇਜ਼ੀ ਦੇਖਣ ਨੂੰ ਮਿਲੀ। ਨਿਫਟੀ ਦੇ 50 ਸ਼ੇਅਰਾਂ ਵਿੱਚੋਂ 37 ਸ਼ੇਅਰ ਹਰੇ ਨਿਸ਼ਾਨ ਵਿੱਚ ਬੰਦ ਹੋਏ, ਜਦੋਂ ਕਿ 13 ਸ਼ੇਅਰ ਲਾਲ ਨਿਸ਼ਾਨ ਵਿੱਚ ਬੰਦ ਹੋਏ। ਇਸ ਤਰ੍ਹਾਂ ਸੈਂਸੈਕਸ ਦੇ 30 ਸ਼ੇਅਰਾਂ ਵਿੱਚੋਂ ਸਿਰਫ਼ 25 ਸ਼ੇਅਰ ਹਰੇ ਨਿਸ਼ਾਨ ਵਿੱਚ ਬੰਦ ਹੋਏ ਜਦਕਿ 5 ਲਾਲ ਨਿਸ਼ਾਨ ਵਿੱਚ ਬੰਦ ਹੋਏ ਹਨ।

ਚੜਨ ਵਾਲੇ ਸ਼ੇਅਰ 


ਵੱਧਦੇ ਸ਼ੇਅਰਾਂ 'ਤੇ ਨਜ਼ਰ ਮਾਰੀਏ ਤਾਂ ਟੈੱਕ ਮਹਿੰਦਰਾ 3.23 ਫੀਸਦੀ, ਐਕਸਿਸ ਬੈਂਕ 3.22 ਫੀਸਦੀ, ਆਈ.ਸੀ.ਆਈ.ਸੀ.ਆਈ. ਬੈਂਕ 2.57 ਫੀਸਦੀ, ਮਹਿੰਦਰਾ ਐਂਡ ਮਹਿੰਦਰਾ 2.48 ਫੀਸਦੀ, ਭਾਰਤੀ ਏਅਰਟੈੱਲ 2.28 ਫੀਸਦੀ, ਐਸ.ਬੀ.ਆਈ 2.26 ਫੀਸਦੀ, ਅਲਟਰਾਟੈਕ ਸੀਮੈਂਟ 2.22 ਫੀਸਦੀ, ਬਜਾਜ 19 ਫੀਸਦੀ ਬੈਂਕ 1.67 ਫੀਸਦੀ, ਏਸ਼ੀਅਨ ਪੇਂਟਸ 1.47 ਫੀਸਦੀ, ਬਜਾਜ ਫਾਈਨਾਂਸ 1.34 ਫੀਸਦੀ ਦੇ ਵਾਧੇ ਨਾਲ ਬੰਦ ਹੋਏ।

ਡਿੱਗਣ ਵਾਲੇ ਸ਼ੇਅਰ 


ਡਿੱਗਦੇ ਸ਼ੇਅਰਾਂ 'ਤੇ ਨਜ਼ਰ ਮਾਰੀਏ ਤਾਂ ਟਾਟਾ ਸਟੀਲ 1.63 ਫੀਸਦੀ, ਐਨਟੀਪੀਸੀ 0.33 ਫੀਸਦੀ, ਟਾਈਟਨ ਕੰਪਨੀ 0.32 ਫੀਸਦੀ, ਨੇਸਲੇ 0.15 ਫੀਸਦੀ, ਪਾਵਰ ਗਰਿੱਡ 0.09 ਫੀਸਦੀ ਅਤੇ ਐਚਸੀਐਲ ਟੈਕ 0.07 ਫੀਸਦੀ ਦੀ ਗਿਰਾਵਟ ਨਾਲ ਬੰਦ ਹੋਏ ਹਨ।

 

ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।