Byjus layoff’s news: ਬਾਇਜੂ ਕੰਪਨੀ ਬਹੁਤ ਬੂਰੇ ਦੌਰ ਤੋਂ ਗੁਜ਼ਰ ਰਹੀ ਹੈ। ਪਹਿਲਾਂ ਜਿੱਥੇ ਮੁਲਾਜ਼ਮਾਂ ਨੂੰ ਤਨਖ਼ਾਹ ਥੋੜਾ ਸਮਾਂ ਪਾ ਕੇ ਮਿਲ ਰਹੀ ਸੀ, ਪਰ ਹੁਣ ਤਾਂ ਆਹ ਨੌਬਤ ਆ ਗਈ ਕਿ ਕੰਪਨੀ ਫਾਨ ਕਾਲ ਕਰਕੇ ਹੀ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਰਹੀ ਹੈ। ਕੰਪਨੀ ਨਾ ਤਾਂ ਮੁਲਾਜ਼ਮ ਦਾ ਰਿਵਿਊ ਕਰ ਰਹੀ ਹੈ ਅਤੇ ਨਾਂ ਹੀ ਉਸ ਨੂੰ ਨੋਟਸ ਪੀਰੀਅਡ ਦੇਣ ਦਾ ਸਮਾਂ ਦੇ ਰਹੀ ਹੈ।


ਉੱਥੇ ਹੀ ਬਾਇਜੂ ਵਿੱਚ ਕੰਮ ਕਰਨ ਵਾਲੇ ਰਾਹੁਲ ਨੇ ਦੱਸਿਆ ਕਿ ਉਸ ਦੇ ਪਰਿਵਾਰਕ ਮੈਂਬਰ ਦੀ ਸਿਹਤ ਠੀਕ ਨਹੀਂ ਸੀ ਜਿਸ ਕਰਕੇ ਉਸ ਨੂੰ ਸ਼ਹਿਰ ਤੋਂ ਦੂਰ ਜਾਣਾ ਪਿਆ, ਜਿਸ ਕਰਕੇ ਮਾਰਚ ਦੇ ਮਹੀਨੇ ਵਿੱਚ ਉਸ ਨੇ ਛੁੱਟੀ ਲਈ ਸੀ।


ਇਸ ਤੋਂ ਬਾਅਦ 31 ਮਾਰਚ ਨੂੰ ਉਨ੍ਹਾਂ ਨੂੰ ਅਚਾਨਕ ਐਚਆਰ ਦਾ ਫੋਨ ਆਇਆ ਕਿ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਐਚਆਰ ਨੇ ਕਿਹਾ ਕਿ ਕੰਪਨੀ ਵਿੱਚ ਐਗਜ਼ਿਟ ਦਾ ਪ੍ਰੋਸੈਸ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਅੱਜ ਕੰਪਨੀ ਵਿੱਚ ਉਨ੍ਹਾਂ ਦਾ ਆਖਰੀ ਦਿਨ ਹੈ।


ਇਹ ਵੀ ਪੜ੍ਹੋ: Stock Market Opening: ਸਪਾਟ ਖੁੱਲ੍ਹਣ ਤੋਂ ਬਾਅਦ ਬਾਜ਼ਾਰ ਡਿੱਗਿਆ, ਸੈਂਸੈਕਸ 73,900 ਤੋਂ ਹੇਠਾਂ, ਨਿਫਟੀ ਵਿੱਚ ਮਾਮੂਲੀ ਹਲਚਲ


ਉੱਥੇ ਹੀ ਜਦੋਂ ਰਾਹੁਲ ਨੇ ਕੰਪਨੀ ਨੂੰ ਪੁੱਛਿਆ ਕਿ ਉਨ੍ਹਾਂ ਨੂੰ ਨੌਕਰੀ ਤੋਂ ਕਿਉਂ ਕੱਢਿਆ ਗਿਆ ਹੈ ਤਾਂ ਐਚਆਰ ਨੇ ਕਿਹਾ ਕਿ ਕੰਪਨੀ ਦੀ ਮਾਲੀ ਹਾਲਤ ਠੀਕ ਨਹੀਂ ਹੈ। ਜਿਸ ਕਰਕੇ ਕੰਪਨੀ ਦੇ ਪ੍ਰਬੰਧਕਾਂ ਨੇ ਸਟਾਫ ਘਟਾਉਣ ਦਾ ਫੈਸਲਾ ਕੀਤਾ ਹੈ।


ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕਿ ਕੰਪਨੀ ਨੇ 100 ਤੋਂ 500 ਲੋਕਾਂ ਨੂੰ ਨੌਕਰੀ ਤੋਂ ਕੱਢਿਆ ਹੈ। ਇਸ ਦੇ ਨਾਲ ਹੀ ਪਿਛਲੇ 2 ਸਾਲਾਂ ਵਿੱਚ ਬਾਇਜੂ ਨੇ 10,000 ਮੁਲਾਜ਼ਮਾਂ ਨੂੰ ਕੰਪਨੀ ਤੋਂ ਕੱਢ ਦਿੱਤਾ ਹੈ।


ਇਹ ਵੀ ਪੜ੍ਹੋ: Gold-Silver Price Today: ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਫੜ੍ਹੀ ਰਫਤਾਰ, ਜਾਣੋ 2 ਅਪ੍ਰੈਲ ਨੂੰ ਕਿੰਨੇ ਵਧੇ ਭਾਅ ?


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।