ਨਵੀਂ ਦਿੱਲੀ: ਦੇਸ਼ ਵਿੱਚ ਚੱਲ ਰਹੇ ਕੋਰੋਨਾ ਦੌਰ ਅਤੇ ਕੋਰੋਨਾ ਕਰਕੇ ਹੋਏ ਲੌਕਡਾਊਨ ਨਾਲ ਦੇਸ਼ ਦੇ ਵਪਾਰੀਆਂ ਨੂੰ 100 ਦਿਨਾਂ ਦੌਰਾਨ ਤਕਰੀਬਨ 15 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਕਰਕੇ ਦੇਸ਼ ਦੇ ਕਰੋੜਾਂ ਵਪਾਰੀ ਬਹੁਤ ਪਰੇਸ਼ਾਨ ਹਨ, ਕਿਉਂਕਿ ਲੌਕਡਾਊਨ ਖਤਮ ਹੋਣ ਦੇ ਬਾਅਦ ਵੀ ਬਾਜ਼ਾਰ ਵਿੱਚ ਅਜੇ ਤੱਕ ਕੋਈ ਗਾਹਕ ਨਹੀਂ ਹੈ। ਨਾਲ ਹੀ, ਇਸ ਕਾਰਨ ਵਪਾਰੀ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਹਨ।
ਇਹ ਗੱਲ ਕਾਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ ਨੇ ਦੇਸ਼ ਭਰ ਦੇ ਵਪਾਰੀਆਂ ਤੋਂ ਇਕੱਠੀ ਕੀਤੀ ਜਾਣਕਾਰੀ ਦੇ ਅਧਾਰ ‘ਤੇ ਕਹੀ ਹੈ। ਇਸ ਦੇ ਅਧਾਰ 'ਤੇ ਕਾਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ ਨੇ ਸਰਕਾਰ ਨੂੰ ਆਰਥਿਕ ਕਦਮ ਚੁੱਕਣ ਅਤੇ ਦੇਸ਼ ਭਰ ਦੇ ਵਪਾਰੀਆਂ ਦੀਆਂ ਮੁਸ਼ਕਲਾਂ ਨੂੰ ਧਿਆਨ 'ਚ ਰੱਖਣ ਵਿਚ ਮਦਦ ਕਰਨ ਲਈ ਕਿਹਾ ਹੈ।
ਕਾਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ ਮੁਤਾਬਕ ਦੇਸ਼ ਵਿੱਚ ਕੋਰੋਨਾ ਮਹਾਮਾਰੀ ਦੇ ਕਾਰਨ ਪਿਛਲੇ 100 ਦਿਨਾਂ ਵਿੱਚ ਭਾਰਤੀ ਪ੍ਰਚੂਨ ਵਪਾਰ ਨੂੰ ਲਗਪਗ 15.5 ਲੱਖ ਕਰੋੜ ਰੁਪਏ ਦਾ ਘਾਟਾ ਹੋਇਆ ਹੈ। ਇੰਨਾ ਹੀ ਨਹੀਂ, ਲੌਕਡਾਊਨ ਦੇ ਖੁਲ੍ਹਣ ਤੋਂ ਬਾਅਦ 45 ਦਿਨਾਂ ਬਾਅਦ ਵੀ ਦੇਸ਼ ਭਰ ਦੇ ਵਪਾਰੀ ਵਿੱਤੀ ਸੰਕਟ, ਸਟਾਫ ਦੀ ਘਾਟ ਅਤੇ ਦੁਕਾਨਾਂ 'ਤੇ ਗਾਹਕਾਂ ਦੀ ਗਿਣਤੀ ਵਿਚ ਕਮੀ ਕਾਰਨ ਬਹੁਤ ਪ੍ਰੇਸ਼ਾਨ ਹਨ।
ਕਾਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ ਵਲੋਂ ਇਹ ਕਿਹਾ ਗਿਆ ਹੈ ਕਿ ਦੇਸ਼ ਵਿਚ ਘਰੇਲੂ ਵਪਾਰ ਆਪਣੇ ਸਭ ਤੋਂ ਖ਼ਰਾਬ ਦੌਰ ਚੋਂ ਲੰਘ ਰਿਹਾ ਹੈ ਅਤੇ ਪ੍ਰਚੂਨ ਵਪਾਰ ਨੂੰ ਬੁਰੀ ਤਰ੍ਹਾਂ ਮਾਰ ਪੈ ਰਹੀ ਹੈ।
ਕੈਟ ਦੇ ਅਨੁਮਾਨਾਂ ਮੁਤਾਬਕ, ਦੇਸ਼ ਦੇ ਘਰੇਲੂ ਵਪਾਰ ਨੂੰ ਅਪਰੈਲ ਮਹੀਨੇ ਵਿੱਚ ਤਕਰੀਬਨ 5 ਲੱਖ ਕਰੋੜ ਅਤੇ ਮਈ ਵਿੱਚ ਤਕਰੀਬਨ ਸਾਢੇ ਚਾਰ ਲੱਖ ਕਰੋੜ ਦਾ ਘਾਟਾ ਹੋਇਆ ਹੈ। ਇਸ ਦੇ ਨਾਲ ਹੀ ਜੂਨ ਦੇ ਮਹੀਨੇ ਵਿਚ ਤਕਰੀਬਨ 4 ਲੱਖ ਕਰੋੜ ਅਤੇ ਜੁਲਾਈ ਦੇ ਪਹਿਲੇ 15 ਦਿਨਾਂ ਵਿਚ ਤਕਰੀਬਨ 2.5 ਲੱਖ ਕਰੋੜ ਰੁਪਏ ਦਾ ਕਾਰੋਬਾਰ ਦਾ ਘਾਟਾ ਹੋਇਆ।
ਕੈਟ ਵੱਲੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਜਾਂ ਸੂਬਾ ਸਰਕਾਰਾਂ ਵੱਲੋਂ ਹੁਣ ਤੱਕ ਦੇਸ਼ ਭਰ ਦੇ ਵਪਾਰੀਆਂ ਨੂੰ ਕੋਈ ਆਰਥਿਕ ਪੈਕੇਜ ਪੈਕੇਜ ਨਹੀਂ ਦਿੱਤਾ ਗਿਆ। ਜਿਸ ਕਾਰਨ ਕਾਰੋਬਾਰ ਨੂੰ ਮੁੜ ਲੀਹ 'ਤੇ ਲਿਆਉਣਾ ਬਹੁਤ ਮੁਸ਼ਕਲ ਹੁੰਦਾ ਜਾ ਰਿਹਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਸੀਏਆਈਟੀ ਦਾ ਖੁਲਾਸਾ, ਲੌਕਡਾਊਨ ਕਾਰਨ ਵਪਾਰੀਆਂ ਨੂੰ ਹੋਇਆ 15 ਲੱਖ ਕਰੋੜ ਰੁਪਏ ਦਾ ਨੁਕਸਾਨ
ਏਬੀਪੀ ਸਾਂਝਾ
Updated at:
20 Jul 2020 09:33 PM (IST)
ਦੇਸ਼ ਵਿਚ ਚੱਲ ਰਹੇ ਕੋਰੋਨਾ ਕਰਕੇ ਹੋਏ ਲੌਕਡਾਊਨ ਨਾਲ ਦੇਸ਼ ਦੇ ਵਪਾਰੀਆਂ ਨੂੰ 100 ਦਿਨਾਂ ਵਿਚ ਤਕਰੀਬਨ 15 ਲੱਖ ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪਿਆ ਹੈ। ਜਿਸ ਲਈ ਹੁਣ ਜ਼ਰੂਰੀ ਕਦਮ ਲੋੜ ਹੈ।
- - - - - - - - - Advertisement - - - - - - - - -