Election Commission of India : ਭਾਰਤੀ ਚੋਣ ਕਮਿਸ਼ਨ (Election Commission of India)  ਨੇ ਅੱਜ ਤੋਂ ਕਈ ਸੂਬਿਆਂ ਵਿੱਚ ਵੋਟਰ ਆਈਡੀ ਕਾਰਡ (Voter ID Card) ਨੂੰ ਆਧਾਰ ਕਾਰਡ (Aadhaar Card)  ਨਾਲ ਲਿੰਕ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਕਮਿਸ਼ਨ ਅਨੁਸਾਰ ਵੋਟਰ ਸ਼ਨਾਖਤੀ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਅਤੇ ਵੋਟਰ ਸੂਚੀ ਵਿੱਚ ਦਰਜ ਇੰਦਰਾਜਾਂ ਦੀ ਪ੍ਰਮਾਣਿਕਤਾ ਦੇ ਉਦੇਸ਼ ਨਾਲ ਕੀਤਾ ਜਾ ਰਿਹਾ ਹੈ।


ਇਹ ਬਿੱਲ ਦਸੰਬਰ 2021 ਵਿੱਚ ਲੋਕ ਸਭਾ ਵਿੱਚ ਜ਼ੁਬਾਨੀ ਵੋਟ ਰਾਹੀਂ ਕੀਤਾ ਗਿਆ ਸੀ ਪਾਸ



ਚੋਣ ਐਕਟ (ਸੋਧ) ਬਿੱਲ, ਵੋਟਰ ਆਈਡੀ ਕਾਰਡ ਨਾਲ ਆਧਾਰ ਕਾਰਡ ਨੂੰ ਲਿੰਕ ਕਰਨ ਦਾ ਅਧਿਕਾਰ ਦਿੰਦਾ ਹੈ। ਇਸ ਨੂੰ ਦਸੰਬਰ 2021 ਵਿੱਚ ਲੋਕ ਸਭਾ ਵਿੱਚ ਜ਼ੁਬਾਨੀ ਵੋਟ ਦੁਆਰਾ ਪਾਸ ਕੀਤਾ ਗਿਆ ਸੀ।


ਲਿੰਕਿੰਗ ਪ੍ਰਕਿਰਿਆ ਪੂਰੀ ਤਰ੍ਹਾਂ ਸਵੈਇੱਛਤ 



ਮਨੀਕੰਟਰੋਲ ਦੀ ਖਬਰ ਮੁਤਾਬਕ ਮਹਾਰਾਸ਼ਟਰ ਅਤੇ ਝਾਰਖੰਡ ਵਰਗੇ ਸੂਬਿਆ 'ਚ ਚੋਣ ਕਮਿਸ਼ਨ ਦੀ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਹਾਲਾਂਕਿ, ਇਹ ਲਿੰਕਿੰਗ ਪ੍ਰਕਿਰਿਆ ਪੂਰੀ ਤਰ੍ਹਾਂ ਸਵੈਇੱਛਤ ਹੈ। ਵੋਟਰਾਂ ਨੂੰ ਲਿੰਕ ਕਰਨ ਲਈ ਮਜਬੂਰ ਨਹੀਂ ਕੀਤਾ ਜਾਵੇਗਾ।


 


 







NVSP ਦੀ ਵੈੱਬਸਾਈਟ 'ਤੇ ਰਜਿਸਟਰ ਕਰੋ



ਆਧਾਰ ਅਤੇ ਵੋਟਰ ਆਈਡੀ ਕਾਰਡ ਨੂੰ ਲਿੰਕ ਕਰਨ ਲਈ, ਕਿਸੇ ਨੂੰ ਪਹਿਲਾਂ NVSP ਪੋਰਟਲ (ਨੈਸ਼ਨਲ ਵੋਟਰਜ਼ ਸਰਵਿਸ ਪੋਰਟਲ) - www.nvsp.in 'ਤੇ ਰਜਿਸਟਰ ਕਰਨਾ ਹੋਵੇਗਾ। ਵੈੱਬਸਾਈਟ 'ਤੇ ਜਾਓ ਅਤੇ ਨਿਊ ਯੂਜ਼ਰ ਵਿਕਲਪ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਮੋਬਾਈਲ ਨੰਬਰ ਅਤੇ ਆਪਣਾ ਕੈਪਚਾ ਦਰਜ ਕਰੋ। ਹੁਣ ਮੋਬਾਈਲ 'ਤੇ ਇੱਕ OTP ਆਵੇਗਾ, ਉਸ ਨੂੰ ਐਂਟਰ ਕਰੋ। ਜਿਵੇਂ ਹੀ ਤੁਸੀਂ ਇਸ ਨੂੰ ਦਾਖਲ ਕਰਦੇ ਹੋ, ਤੁਹਾਡੇ ਸਾਹਮਣੇ ਇੱਕ ਪੇਜ ਖੁੱਲ ਜਾਵੇਗਾ, ਜਿਸ ਵਿੱਚ ਆਪਣੀ ਸਾਰੀ ਜਾਣਕਾਰੀ ਦਰਜ ਕਰੋ। ਹੁਣ ਸਬਮਿਟ ਬਟਨ 'ਤੇ ਕਲਿੱਕ ਕਰਨ ਨਾਲ ਤੁਹਾਡੀ ਸਾਰੀ ਜਾਣਕਾਰੀ ਰਜਿਸਟਰ ਹੋ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਵੋਟਰ ਸੂਚੀ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦਾ ਕੰਮ 31 ਮਾਰਚ 2023 ਤੱਕ ਪੂਰਾ ਕੀਤਾ ਜਾਣਾ ਹੈ।