Banking Rules: ਅੱਜਕੱਲ੍ਹ ਬੈਂਕਿੰਗ ਦੁਨੀਆਂ 'ਚ ਬਹੁਤ ਬਦਲਾਅ ਆਇਆ ਹੈ। ਪਹਿਲਾਂ ਅਕਾਊਂਟ 'ਚੋਂ ਪੈਸੇ ਕਢਵਾਉਣ ਲਈ ਬੈਂਕਾਂ ਦੀਆਂ ਲੰਬੀਆਂ ਕਤਾਰਾਂ 'ਚ ਖੜ੍ਹਨਾ ਪੈਂਦਾ ਸੀ ਪਰ ਹੁਣ ਏਟੀਐਮ ਕਾਰਡ, ਕ੍ਰੈਡਿਟ ਕਾਰਡ ਤੇ ਡੈਬਿਟ ਕਾਰਡ ਨੇ ਸਾਡਾ ਕੰਮ ਆਸਾਨ ਕਰ ਦਿੱਤਾ ਹੈ। ਹੁਣ ਤੁਸੀਂ ਜਦੋਂ ਚਾਹੋ ਕਿਸੇ ਵੀ ATM 'ਚੋਂ ਆਸਾਨੀ ਨਾਲ ਪੈਸੇ ਕਢਵਾ ਸਕਦੇ ਹੋ ਪਰ ਵਧ ਰਹੀ ਟੈਕਨੋਲਾਜੀ ਨਾਲ ਇਸ ਦੇ ਫ਼ਾਇਦੇ ਤੇ ਨੁਕਸਾਨ ਦੋਵੇਂ ਹਨ।

ਕਈ ਵਾਰ ਕਿਸੇ ਰਿਸ਼ਤੇਦਾਰ ਦੀ ਮੌਤ ਤੋਂ ਬਾਅਦ ਲੋਕ ਉਸ ਦੇ ਖਾਤੇ ਵਿੱਚੋਂ ਪੈਸੇ ਕਢਵਾਉਣ ਲਈ ਏਟੀਐਮ ਕਾਰਡ ਦੀ ਵਰਤੋਂ ਕਰਦੇ ਹਨ। ਇਹ ਤਰੀਕਾ ਬਿਲਕੁਲ ਗਲਤ ਹੈ। ਇਸ ਤਰ੍ਹਾਂ ਕਿਸੇ ਦੀ ਮੌਤ ਤੋਂ ਬਾਅਦ ਉਸ ਦੇ ਖਾਤੇ 'ਚੋਂ ਪੈਸੇ ਕਢਵਾਉਣਾ ਠੀਕ ਨਹੀਂ ਹੈ। ਨੋਮਿਨੀ ਵੀ ਮ੍ਰਿਤਕ ਦੇ ਅਕਾਉਂਟ 'ਚੋਂ ATM ਰਾਹੀਂ ਪੈਸੇ ਨਹੀਂ ਕਢਵਾ ਸਕਦਾ।

ਨੋਮਿਨੀ ਕਲੇਮ ਕਰ ਸਕਦਾ ਪੈਸਾ
ਕਿਸੇ ਵੀ ਵਿਅਕਤੀ ਦੀ ਮੌਤ ਤੋਂ ਬਾਅਦ ਤੁਸੀਂ ਉਸ ਦੀ ਸਾਰੀ ਜਾਇਦਾਦ ਆਪਣੇ ਨਾਮ 'ਤੇ ਟ੍ਰਾਂਸਫ਼ਰ ਕਰਨ ਤੋਂ ਬਾਅਦ ਹੀ ਉਹ ਪੈਸੇ ਨੂੰ ਕਢਵਾ ਸਕਦੇ ਹੋ। ਕਾਨੂੰਨ ਮੁਤਾਬਕ ਕਿਸੇ ਵੀ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਦੇ ਖਾਤੇ 'ਚੋਂ ATM ਰਾਹੀਂ ਪੈਸੇ ਕਢਵਾਉਣਾ ਗਲਤ ਹੈ।

ਇਸ ਲਈ ਪਹਿਲਾਂ ਤੁਹਾਨੂੰ ਬੈਂਕ ਨੂੰ ਸੂਚਿਤ ਕਰਨਾ ਹੋਵੇਗਾ ਕਿ ਉਸ ਖਾਤਾਧਾਰਕ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਨੋਮਿਨੀ ਪੂਰੀ ਪ੍ਰਕਿਰਿਆ ਕਰਨ ਤੋਂ ਬਾਅਦ ਪੈਸੇ ਕਢਵਾ ਸਕਦਾ ਹੈ। ਦੂਜੇ ਪਾਸੇ ਜੇਕਰ ਉਸ ਅਕਾਊਂਟ 'ਚ ਇੱਕ ਤੋਂ ਵੱਧ ਨੋਮਿਨੀ ਹਨ ਤਾਂ ਅਜਿਹੀ ਸਥਿਤੀ 'ਚ ਤੁਹਾਨੂੰ ਸਾਰੇ ਨੋਮਿਨੀਜ਼ ਦਾ ਸਹਿਮਤੀ ਪੱਤਰ ਬੈਂਕ ਨੂੰ ਵਿਖਾਉਣਾ ਹੋਵੇਗਾ। ਇਸ ਤੋਂ ਬਾਅਦ ਹੀ ਤੁਸੀਂ ਅਕਾਊਂਟ 'ਚੋਂ ਪੈਸੇ ਕਢਵਾ ਸਕੋਗੇ।

ਨੋਮਿਨੀ ਵਿਅਕਤੀ ਆਸਾਨੀ ਨਾਲ ਪੈਸਿਆਂ 'ਤੇ ਕਲੇਮ ਕਰ ਸਕਦਾ ਹੈ। ਇਸ ਦੇ ਲਈ ਉਸ ਨੂੰ ਬੈਂਕ 'ਚ ਜਾ ਕੇ ਕਲੇਮ ਫਾਰਮ (Nominee Claim Money on Bank Account) ਭਰਨਾ ਹੋਵੇਗਾ। ਇਸ ਦੇ ਨਾਲ ਹੀ ਉਸ ਨੂੰ ਬੈਂਕ ਪਾਸਬੁੱਕ, ਅਕਾਊਂਟ ਦਾ ਟੀਡੀਆਰ, ਏਟੀਐਮ, ਚੈੱਕ ਬੁੱਕ, ਮ੍ਰਿਤਕ ਦਾ ਮੌਤ ਦਾ ਸਰਟੀਫ਼ਿਕੇਟ ਤੇ ਉਸ ਦਾ ਆਧਾਰ ਕਾਰਡ (Aadhaar Card), ਬਿਜਲੀ ਦਾ ਬਿੱਲ (Electricity Bill), ਪੈਨ ਕਾਰਡ (PAN Card) ਆਦਿ ਦਸਤਾਵੇਜ਼ ਜਮ੍ਹਾਂ ਕਰਾਉਣੇ ਹੋਣਗੇ। ਇਸ ਤੋਂ ਬਾਅਦ ਬੈਂਕ ਤੁਹਾਨੂੰ ਆਸਾਨੀ ਨਾਲ ਪੈਸੇ ਦੇ ਦੇਵੇਗਾ ਤੇ ਮ੍ਰਿਤਕ ਦਾ ਅਕਾਊਂਟ ਬੰਦ ਕਰ ਦਿੱਤਾ ਜਾਵੇਗਾ।

ਵਾਰਸ ਵੀ ਦਾਅਵਾ ਕਰ ਸਕਦੇ
ਜੇਕਰ ਮ੍ਰਿਤਕ ਨੇ ਆਪਣੇ ਬੈਂਕ ਖਾਤੇ 'ਚ ਕਿਸੇ ਨਾਮਜ਼ਦ ਵਿਅਕਤੀ ਦਾ ਨਾਮ ਦਰਜ ਨਹੀਂ ਕਰਵਾਇਆ ਹੈ ਤਾਂ ਅਜਿਹੀ ਸਥਿਤੀ 'ਚ ਉਸ ਦੇ ਅਕਾਊਂਟ 'ਚ ਪਏ ਪੈਸੇ ਸਾਰੇ ਵਾਰਸਾਂ 'ਚ ਬਰਾਬਰ ਵੰਡੇ ਜਾ ਸਕਦੇ ਹਨ। ਇਸ ਦੇ ਲਈ ਸਾਰੇ ਵਾਰਸਾਂ ਨੂੰ ਆਪਣਾ ਉੱਤਰਾਧਿਕਾਰੀ ਸਰਟੀਫ਼ਿਕੇਟ (Succession Certificate) ਵਿਖਾਉਣਾ ਹੋਵੇਗਾ।

ਇਸ ਤੋਂ ਬਾਅਦ ਬੈਂਕ ਚ ਫਾਰਮ ਭਰਦੇ ਸਮੇਂ ਮ੍ਰਿਤਕ ਨੂੰ ਬੈਂਕ ਦੀ ਪਾਸਬੁੱਕ, ਖਾਤੇ ਦੀ ਟੀਡੀਆਰ, ਏਟੀਐਮ, ਚੈੱਕ ਬੁੱਕ, ਮ੍ਰਿਤਕ ਦਾ ਮੌਤ ਦਾ ਸਰਟੀਫ਼ਿਕੇਟ ਜਮ੍ਹਾਂ ਕਰਵਾਉਣਾ ਹੋਵੇਗਾ। ਇਸ ਦੇ ਨਾਲ ਹੀ ਸਾਰਿਆਂ ਨੂੰ ਆਪਣਾ ਪਛਾਣ ਪੱਤਰ ਵੀ ਵਿਖਾਉਣਾ ਹੋਵੇਗਾ। ਇਸ ਮਗਰੋਂ ਬੈਂਕ ਅਕਾਊਂਟ 'ਚ ਜਮ੍ਹਾਂ ਪੈਸੇ ਕਾਨੂੰਨੀ ਵਾਰਿਸ ਨੂੰ ਸੌਂਪ ਦੇਵੇਗਾ।