PM Maandhan Yojana: ਕੇਂਦਰ ਸਰਕਾਰ (Central Government) ਵੱਲੋਂ ਕਈ ਸਰਕਾਰੀ ਯੋਜਨਾਵਾਂ ਚਲਾਈਆਂ ਜਾਂਦੀਆਂ ਹਨ, ਜਿਨ੍ਹਾਂ ਤਹਿਤ ਸਰਕਾਰ ਵਿੱਤੀ ਮਦਦ (Financial Help) ਦਿੰਦੀ ਹੈ। ਸੋਸ਼ਲ ਮੀਡੀਆ 'ਤੇ ਇੱਕ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਕਿਹਾ ਜਾ ਰਿਹਾ ਹੈ ਕਿ ਸਰਕਾਰ ਪ੍ਰਧਾਨ ਮੰਤਰੀ ਮਾਨਧਨ ਯੋਜਨਾ ਤਹਿਤ 18 ਸਾਲ ਤੋਂ 40 ਸਾਲ ਤੱਕ ਦੇ ਲੋਕਾਂ ਨੂੰ ਹਰ ਮਹੀਨੇ 1800 ਰੁਪਏ ਦੇ ਰਹੀ ਹੈ। ਪੀਆਈਬੀ (PIB Fact Check) ਨੇ ਟਵੀਟ ਕਰਕੇ ਇਸ ਬਾਰੇ ਦੱਸਿਆ ਹੈ। ਪੀਆਈਬੀ ਨੇ ਕੀਤਾ ਟਵੀਟ ਪੀਆਈਬੀ ਨੇ ਜਦੋਂ ਇਸ ਪੋਸਟ ਨੂੰ ਦੇਖਿਆ ਤਾਂ ਉਸ ਤੋਂ ਬਾਅਦ ਤੱਥਾਂ ਦੀ ਜਾਂਚ ਰਾਹੀਂ ਇਸ ਦੀ ਸੱਚਾਈ ਦਾ ਪਤਾ ਲੱਗਾ। ਪੀਆਈਬੀ ਨੇ ਟਵੀਟ ਕਰਕੇ ਇਸ ਤੱਥ ਜਾਂਚ ਦੀ ਸੱਚਾਈ ਦੱਸੀ ਹੈ ਕਿ ਕੀ ਸਰਕਾਰ ਸੱਚਮੁੱਚ ਹਰ ਮਹੀਨੇ 1800 ਰੁਪਏ ਦੇ ਰਹੀ ਹੈ ਜਾਂ ਇਹ ਪੋਸਟ ਫਰਜ਼ੀ ਹੈ। ਹਰ ਮਹੀਨੇ ਪੈਸੇ ਮਿਲਣਗੇ ਦੱਸ ਦੇਈਏ ਕਿ ਇਸ ਟਵੀਟ 'ਚ ਲਿਖਿਆ ਗਿਆ ਹੈ ਕਿ ਆਨਲਾਈਨ ਫਾਰਮ ਭਰਨ 'ਤੇ ਪ੍ਰਧਾਨ ਮੰਤਰੀ ਮਾਨਧਨ ਯੋਜਨਾ ਦੇ ਤਹਿਤ ਕੇਂਦਰ ਸਰਕਾਰ 18 ਤੋਂ 40 ਸਾਲ ਦੀ ਉਮਰ ਦੇ ਲੋਕਾਂ ਨੂੰ ਹਰ ਮਹੀਨੇ 1800 ਰੁਪਏ ਦੇ ਰਹੀ ਹੈ। 60 ਸਾਲ ਦੀ ਉਮਰ ਤੋਂ ਬਾਅਦ ਹੀ ਮਿਲੇਗੀ ਪੈਨਸ਼ਨ ਜਦੋਂ ਇਸ ਫੈਕਟ ਚੈੱਕ ਦੀ ਸੱਚਾਈ ਬਾਰੇ ਪਤਾ ਲਗਾਇਆ ਗਿਆ ਤਾਂ ਸਾਹਮਣੇ ਆਇਆ ਕਿ ਇਹ ਪੂਰੀ ਤਰ੍ਹਾਂ ਫਰਜ਼ੀ ਹੈ, ਕਿਉਂਕਿ ਪ੍ਰਧਾਨ ਮੰਤਰੀ ਮਾਨਧਨ ਯੋਜਨਾ ਇਕ ਪੈਨਸ਼ਨ ਯੋਜਨਾ ਹੈ, ਜਿਸ 'ਚ ਲਾਭਪਾਤਰੀਆਂ ਨੂੰ 60 ਸਾਲ ਦੀ ਉਮਰ ਤੋਂ ਬਾਅਦ ਹੀ ਪੈਨਸ਼ਨ ਮਿਲਦੀ ਹੈ। ਇਸ ਤੋਂ ਪਹਿਲਾਂ ਸਰਕਾਰ ਕਿਸੇ ਨੂੰ ਕੋਈ ਪੈਸਾ ਨਹੀਂ ਦਿੰਦੀ। ਚੈੱਕ ਕਰ ਸਕਦੇ ਹੋ ਅਧਿਕਾਰਤ ਲਿੰਕ ਦੱਸ ਦੇਈਏ ਕਿ ਤੁਹਾਨੂੰ ਕਿਸੇ ਵੀ ਸਰਕਾਰੀ ਸਕੀਮ ਦੀ ਜਾਣਕਾਰੀ ਸਰਕਾਰੀ ਵੈੱਬਸਾਈਟ ਤੋਂ ਹੀ ਲੈਣੀ ਚਾਹੀਦੀ ਹੈ ਅਤੇ ਉਸ 'ਤੇ ਹੀ ਭਰੋਸਾ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਤੁਸੀਂ ਅਧਿਕਾਰਤ ਲਿੰਕ https://maandhan.in/shramyogi 'ਤੇ ਵੀ ਜਾ ਸਕਦੇ ਹੋ। ਇਸ ਤਰ੍ਹਾਂ ਦੇ ਮੈਸੇਜ਼ ਤੋਂ ਰਹੋ ਸਾਵਧਾਨ ਪੀਆਈਬੀ ਨੇ ਫੈਕਟ ਚੈੱਕ ਤੋਂ ਬਾਅਦ ਇਸ ਮੈਸੇਜ਼ ਨੂੰ ਪੂਰੀ ਤਰ੍ਹਾਂ ਫਰਜ਼ੀ ਦੱਸਿਆ ਹੈ। ਪੀਆਈਬੀ ਨੇ ਕਿਹਾ ਕਿ ਹਰ ਕਿਸੇ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਅਜਿਹੇ ਮੈਸੇਜ਼ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਪੀਆਈਬੀ ਨੇ ਲੋਕਾਂ ਨੂੰ ਅਜਿਹੇ ਮੈਸੇਜ਼ ਨੂੰ ਅੱਗੇ ਨਾ ਭੇਜਣ ਲਈ ਕਿਹਾ ਹੈ। ਅਜਿਹੇ ਮੈਸੇਜ਼ਾਂ ਰਾਹੀਂ ਗੁੰਮਰਾਹ ਹੋ ਕੇ ਤੁਸੀਂ ਆਪਣੀ ਨਿੱਜੀ ਜਾਣਕਾਰੀ ਅਤੇ ਪੈਸੇ ਨੂੰ ਖ਼ਤਰੇ 'ਚ ਪਾ ਸਕਦੇ ਹੋ। ਤੁਸੀਂ ਖੁਦ ਵੀ ਕਰ ਸਕੇਦ ਹੋ ਫੈਕਟ ਚੈੱਕਜੇਕਰ ਤੁਹਾਡੇ ਕੋਲ ਵੀ ਅਜਿਹਾ ਕੋਈ ਮੈਸੇਜ਼ ਆਉਂਦਾ ਹੈ ਤਾਂ ਤੁਸੀਂ ਉਸ ਦੀ ਸੱਚਾਈ ਜਾਣਨ ਲਈ ਫੈਕਟ ਚੈੱਕ ਕਰ ਸਕਦੇ ਹੋ। ਤੁਸੀਂ PIB ਰਾਹੀਂ ਤੱਥਾਂ ਦੀ ਜਾਂਚ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਅਧਿਕਾਰਤ ਲਿੰਕ https://factcheck.pib.gov.in/ 'ਤੇ ਜਾਣਾ ਹੋਵੇਗਾ। ਇਸ ਤੋਂ ਇਲਾਵਾ ਤੁਸੀਂ ਵੀਡੀਓ ਨੂੰ WhatsApp ਨੰਬਰ +918799711259 ਜਾਂ ਈਮੇਲ: pibfactcheck@gmail.com 'ਤੇ ਵੀ ਭੇਜ ਸਕਦੇ ਹੋ।
Central Government Scheme: ਕੇਂਦਰ ਸਰਕਾਰ 18 ਤੋਂ 40 ਸਾਲ ਦੇ ਲੋਕਾਂ ਨੂੰ ਹਰ ਮਹੀਨੇ ਦੇਵੇਗੀ 1800 ਰੁਪਏ, ਜਾਣੋ ਕੀ ਹੈ ਪੂਰਾ ਮਾਮਲਾ?
abp sanjha | ravneetk | 04 May 2022 11:18 AM (IST)
ਪੀਆਈਬੀ ਨੇ ਜਦੋਂ ਇਸ ਪੋਸਟ ਨੂੰ ਦੇਖਿਆ ਤਾਂ ਉਸ ਤੋਂ ਬਾਅਦ ਤੱਥਾਂ ਦੀ ਜਾਂਚ ਰਾਹੀਂ ਇਸ ਦੀ ਸੱਚਾਈ ਦਾ ਪਤਾ ਲੱਗਾ। ਪੀਆਈਬੀ ਨੇ ਟਵੀਟ ਕਰਕੇ ਇਸ ਤੱਥ ਜਾਂਚ ਦੀ ਸੱਚਾਈ ਦੱਸੀ ਹੈ ਕਿ ਕੀ ਸਰਕਾਰ ਸੱਚਮੁੱਚ ਹਰ ਮਹੀਨੇ 1800 ਰੁਪਏ ਦੇ ਰਹੀ ਹੈ
Central Government Scheme