Atta Price : ਮਹਿੰਗੇ ਭਾਅ ਉੱਤੇ ਆਟਾ ਖ਼ਰੀਦਣ ਵਾਲਿਆਂ ਨੂੰ ਸਰਕਾਰ ਨੇ ਰਾਹਤ ਦਿੱਤੀ ਹੈ। ਸਰਕਾਰ ਛੇਤੀ ਹੀ ਸਸਤੇ ਆਟੇ ਦੀ ਸਪਲਾਈ ਸ਼ੁਰੂ ਕਰ ਜਾ ਰਹੀ ਹੈ। ਗਾਹਕ 29.50 ਰੁਪਏ ਪ੍ਰਤੀ ਕਿੱਲੋ ਦੀ ਕੀਮਤ ਉੱਤੇ ਆਟਾ ਓਪਨ ਮਾਰਕਿਟ ਸੇਲ ਸਕੀਮ ਤਹਿਤ ਖ਼ਰੀਦ ਸਕਦੇ ਹਨ। ਸਰਕਾਰ ਇਸ ਨੂੰ ਭਾਰਤ ਆਟਾ ਸਕੀਮ ਤਹਿਤ ਵੇਚੇਗੀ ਤੇ ਇਸ ਦੀ ਵਿਕਰੀ 6 ਫਰਵਰੀ ਤੋਂ ਸ਼ੁਰੂ ਹੋ ਜਾਵੇਗੀ।
 
ਵਿਭਾਗ ਵੱਲੋਂ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਰਕਾਰੀ ਆਊਟਲੈਟ ਵਿੱਚੋਂ 29.50 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਆਟਾ ਖ਼ਰੀਦਿਆ ਜਾ ਸਕਦਾ ਹੈ। ਬਿਆਨ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ NAFED ਤੇ NFCC 6 ਫਰਵਰੀ ਤੋਂ ਇਸ ਦੀ ਵਿੱਕਰੀ ਸ਼ੁਰੂ ਕਰ ਰਹੇ ਹਨ।


ਇਸ ਕੀਮਤ ਉੱਤੇ ਮਿਲ ਵਿਕ ਰਿਹੈ ਆਟਾ


ਦੇਸ਼ ਵਿੱਚ ਹੁਣ ਜੇ ਆਟੇ ਦੀਆਂ ਕੀਮਤਾਂ ਬਾਰੇ ਗੱਲ ਕਰੀਏ ਤਾਂ ਇਹ 38 ਰੁਪਏ ਤੋਂ ਜ਼ਿਆਦਾ ਭਾਅ ਉੱਤੇ ਵਿਕ ਰਿਹਾ ਹੈ। ਅਜਿਹੇ ਵਿੱਚ ਸਰਕਾਰ ਦੀ ਇਹ ਸਕੀਮ ਸਸਤੀਆਂ ਦਰਾਂ ਉੱਤੇ ਆਟਾ ਮੁਹੱਈਆ ਕਰਵਾਏਗੀ।


ਬੈਠਕ ਵਿੱਚ ਲਿਆ ਗਿਆ ਹੈ ਫ਼ੈਸਲਾ


ਬੈਠਕ ਵਿੱਚ ਫੈਸਲਾ ਲਿਆ ਗਿਆ ਹੈ ਕਿ ਐਫਸੀਆਈ ਡਿਪੂ ਤੋਂ ਕੇਦਰੀ ਭੰਡਾਰ, NAFED ਤੇ NCCF ਸੰਸਥਾਵਾਂ 3 LMT ਤੱਕ ਕਣਕ ਦੀ ਖ਼ਰੀਦ ਕਰਨਗੇ। ਇਸ ਤੋਂ ਬਾਅਦ ਇਸ ਨੂੰ ਆਟੇ ਦੇ ਰੂਪ ਵਿੱਚ ਸਰਕਾਰੀ ਆਊਟਲੈਟਾਂ ਉਤੇ 29.50 ਰੁਪਏ ਉੱਤੇ ਵੇਚਿਆ ਜਾਵੇਗਾ।


30 ਲੱਖ ਮੀਟ੍ਰਿਕ ਟਨ ਕਣਕ ਖੁੱਲ੍ਹੀ ਮੰਡੀ ਵਿੱਚ ਉਤਾਰੀ ਜਾਵੇਗੀ


ਮੰਤਰਾਲੇ ਦੇ ਇੱਕ ਬਿਆਨ ਵਿਚ ਕਿਹਾ ਗਿਆ ਹੈ ਕਿ ਸੰਸਥਾਵਾਂ 29.50 ਰੁਪਏ ਪ੍ਰਤੀ ਕਿਲੋਗ੍ਰਾਮ ਆਟਾ ਵੇਚਣ ਲਈ ਸਹਿਮਤ ਹੋ ਗਈਆਂ ਹਨ। ਕੇਂਦਰੀ ਭੰਡਾਰ ਨੇ ਵੀਰਵਾਰ ਤੋਂ ਹੀ ਆਟੇ ਦੀ ਸਪਲਾਈ ਸ਼ੁਰੂ ਕਰ ਦਿੱਤੀ ਹੈ, ਜਦਕਿ NCCF ਅਤੇ NAFED ਨੇ 6 ਫਰਵਰੀ ਤੋਂ ਇਸ ਦੀ ਸਪਲਾਈ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 25 ਜਨਵਰੀ ਨੂੰ ਓਪਨ ਮਾਰਕੀਟ ਸਕੀਮ ਦੀ ਸਮੀਖਿਆ ਕੀਤੀ ਸੀ। ਇਸ ਸਕੀਮ ਤਹਿਤ 30 ਲੱਖ ਮੀਟ੍ਰਿਕ ਟਨ ਕਣਕ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।