Changes From 1 September: ਅਗਸਤ ਦੇ ਅੰਤ ਤੋਂ ਬਾਅਦ 1 ਸਤੰਬਰ ਤੋਂ ਨਵਾਂ ਮਹੀਨਾ ਸ਼ੁਰੂ ਹੋ ਗਿਆ ਹੈ। ਇਸ ਵਾਰ ਸਤੰਬਰ ਕਈ ਵੱਡੇ ਬਦਲਾਅ ਨਾਲ ਸ਼ੁਰੂ ਹੋ ਰਿਹਾ ਹੈ। ਅੱਜ ਤੋਂ ਭਾਵ 1 ਸਤੰਬਰ ਨੂੰ ਹੋਣ ਵਾਲੀਆਂ ਇਨ੍ਹਾਂ ਤਬਦੀਲੀਆਂ ਦਾ ਸਿੱਧਾ ਅਸਰ ਤੁਹਾਡੀ ਜੇਬ 'ਤੇ ਪਵੇਗਾ। ਜੇ ਤੁਹਾਨੂੰ ਕਿਸੇ ਤੋਂ ਫਾਇਦਾ ਹੋਵੇਗਾ ਤਾਂ ਕੁਝ ਲਈ ਤੁਹਾਨੂੰ ਪਹਿਲਾਂ ਨਾਲੋਂ ਜ਼ਿਆਦਾ ਕੀਮਤ ਚੁਕਾਉਣੀ ਪਵੇਗੀ। ਆਓ ਜਾਣਦੇ ਹਾਂ ਕੀ ਹਨ ਨਵੇਂ ਨਿਯਮਾਂ ਬਾਰੇ...
ਬਦਲ ਜਾਣਗੇ ਬੈਂਕ ਤੋਂ ਲੈ ਕੇ ਰਸੋਈ ਗੈਸ ਅਤੇ ਹੋਰ ਕਈ ਸਾਰੇ ਨਿਯਮ
01. LPG Gas Cylinder Price : ਵਪਾਰਕ ਗੈਸ ਸਿਲੰਡਰ (LPG Gas Cylinder Price) ਦੀ ਕੀਮਤ 1 ਸਤੰਬਰ ਤੋਂ 91.5 ਰੁਪਏ ਦੀ ਕਟੌਤੀ ਕੀਤੀ ਗਈ ਹੈ। ਹੁਣ ਦਿੱਲੀ 'ਚ ਇਸ ਦੀ ਕੀਮਤ 1885 ਰੁਪਏ 'ਤੇ ਆ ਗਈ ਹੈ। ਪਹਿਲਾਂ ਇਹ ਸਿਲੰਡਰ 1976.50 ਰੁਪਏ ਦਾ ਸੀ। ਇਹ ਲਗਾਤਾਰ ਪੰਜਵੀਂ ਵਾਰ ਹੈ ਜਦੋਂ ਕਮਰਸ਼ੀਅਲ ਸਿਲੰਡਰ ਦੀ ਕੀਮਤ ਘਟੀ ਹੈ। ਮਈ 'ਚ ਸਿਲੰਡਰ 2354 ਰੁਪਏ ਦੀ ਰਿਕਾਰਡ ਕੀਮਤ 'ਤੇ ਪਹੁੰਚ ਗਿਆ ਸੀ।
2. Toll Tax rules : ਯਮੁਨਾ ਐਕਸਪ੍ਰੈਸ ਵੇਅ 'ਤੇ 1 ਸਤੰਬਰ ਤੋਂ ਨਵਾਂ ਟੋਲ ਟੈਕਸ ਅਦਾ ਕਰਨਾ ਹੋਵੇਗਾ। ਨਵੇਂ ਨਿਯਮ ਮੁਤਾਬਕ ਯਮੁਨਾ ਐਕਸਪ੍ਰੈਸਵੇਅ 'ਤੇ 1 ਸਤੰਬਰ ਤੋਂ 10 ਪੈਸੇ ਪ੍ਰਤੀ ਕਿਲੋਮੀਟਰ ਜ਼ਿਆਦਾ ਦੇਣੇ ਹੋਣਗੇ। ਇਸ ਨਾਲ ਹੀ ਵਪਾਰਕ ਵਾਹਨਾਂ ਨੂੰ 52 ਪੈਸੇ ਪ੍ਰਤੀ ਕਿਲੋਮੀਟਰ ਤੱਕ ਵੱਧ ਟੋਲ ਟੈਕਸ ਦੇਣਾ ਪਵੇਗਾ। ਇਸ ਤੋਂ ਇਲਾਵਾ ਕਈ ਹਾਈਵੇਅ 'ਤੇ ਟੋਲ ਰੇਟ ਵੀ ਵਧਾ ਦਿੱਤੇ ਗਏ ਹਨ।
3. Circle rate of land : ਜੇ ਤੁਸੀਂ ਘਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਹੁਣ ਤੁਹਾਨੂੰ ਇਸ ਦੇ ਲਈ ਜ਼ਿਆਦਾ ਪੈਸੇ ਖਰਚ ਕਰਨੇ ਪੈਣਗੇ। ਗਾਜ਼ੀਆਬਾਦ ਦੀ ਜ਼ਮੀਨ ਦਾ ਸਰਕਲ ਰੇਟ ਪਹਿਲੀ ਸਤੰਬਰ ਤੋਂ ਵਧਿਆ ਹੈ। ਆਉਣ ਵਾਲੇ ਸਮੇਂ ਵਿੱਚ ਹੋਰ ਸ਼ਹਿਰਾਂ ਦੇ ਸਰਕਲ ਰੇਟ ਵੀ ਵਧਣ ਦੀ ਸੰਭਾਵਨਾ ਹੈ। ਤੁਹਾਨੂੰ ਦੱਸ ਦੇਈਏ ਕਿ ਸਰਕਲ ਰੇਟ 2 ਤੋਂ 4 ਫੀਸਦੀ ਤੱਕ ਵਧਾ ਦਿੱਤਾ ਗਿਆ ਹੈ।
4. Insurance policy : ਤੁਹਾਡੀ ਬੀਮਾ ਪਾਲਿਸੀ ਦਾ ਪ੍ਰੀਮੀਅਮ 1 ਸਤੰਬਰ ਤੋਂ ਘਟਾਇਆ ਜਾਵੇਗਾ। IRDA ਦੁਆਰਾ ਜਨਰਲ ਇੰਸ਼ੋਰੈਂਸ ਦੇ ਨਿਯਮਾਂ 'ਚ ਕੀਤੇ ਗਏ ਬਦਲਾਅ ਤੋਂ ਬਾਅਦ ਗਾਹਕਾਂ ਨੂੰ ਹੁਣ ਏਜੰਟ ਨੂੰ 30 ਤੋਂ 35 ਫੀਸਦੀ ਦੀ ਬਜਾਏ ਸਿਰਫ 20 ਫੀਸਦੀ ਕਮਿਸ਼ਨ ਦੇਣਾ ਹੋਵੇਗਾ। ਇਸ ਦਾ ਅਸਰ ਪ੍ਰੀਮੀਅਮ 'ਤੇ ਪਵੇਗਾ।
5. Bank Rules : ਪੰਜਾਬ ਨੈਸ਼ਨਲ ਬੈਂਕ ਦੇ ਗਾਹਕਾਂ ਲਈ ਕੇਵਾਈਸੀ ਅਪਡੇਟ ਕਰਨ ਦੀ ਮਿਤੀ 31 ਅਗਸਤ ਸੀ। ਜੇ ਤੁਸੀਂ ਅਜੇ ਤੱਕ ਆਪਣਾ ਕੇਵਾਈਸੀ ਅਪਡੇਟ ਨਹੀਂ ਕੀਤਾ ਹੈ ਤਾਂ ਤੁਹਾਡਾ ਖਾਤਾ ਬਲੌਕ ਹੋ ਸਕਦਾ ਹੈ ਭਾਵ ਤੁਹਾਨੂੰ ਅਕਾਊਂਟ ਚਲਾਉਣ ਲਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
6. National Pension Scheme : ਅੱਜ ਤੋ ਭਾਵ 1 ਸਤੰਬਰ ਤੋਂ ਰਾਸ਼ਟਰੀ ਪੈਨਸ਼ਨ ਯੋਜਨਾ ਵਿੱਚ ਖਾਤਾ ਖੋਲ੍ਹਣ 'ਤੇ ਪੁਆਇੰਟ ਆਫ ਪ੍ਰੇਜ਼ੈਂਸ ਨੂੰ ਕਮਿਸ਼ਨ ਦਿੱਤਾ ਜਾਵੇਗਾ। ਦੱਸ ਦੇਈਏ ਕਿ ਐਨਪੀਐਸ ਵਿੱਚ ਨਿਵੇਸ਼ਕਾਂ ਨੂੰ ਸਿਰਫ਼ PoP ਰਾਹੀਂ ਹੀ ਰਜਿਸਟ੍ਰੇਸ਼ਨ ਅਤੇ ਹੋਰ ਸਹੂਲਤਾਂ ਉਪਲਬਧ ਕਰਵਾਈਆਂ ਜਾਂਦੀਆਂ ਹਨ। ਅੱਜ ਤੋਂ ਪੀਓਪੀ ਨੂੰ 10 ਰੁਪਏ ਤੋਂ ਲੈ ਕੇ 15 ਹਜ਼ਾਰ ਰੁਪਏ ਤੱਕ ਦਾ ਕਮਿਸ਼ਨ ਦਿੱਤਾ ਜਾਵੇਗਾ।
7. KYC : ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ ਕੇਵਾਈਸੀ ਕਰਵਾਉਣ ਦੀ ਆਖਰੀ ਮਿਤੀ 31 ਅਗਸਤ ਸੀ। ਜੇ ਤੁਸੀਂ ਸਰਕਾਰ ਦੁਆਰਾ ਵਾਰ ਵਾਰ ਤਰੀਕ ਵਧਾਉਣ ਦੇ ਬਾਵਜੂਦ ਕੇਵਾਈਸੀ ਨਹੀਂ ਕਰਵਾ ਪਾ ਰਹੇ ਹੋ, ਤਾਂ ਤੁਹਾਨੂੰ 12ਵੀਂ ਕਿਸ਼ਤ ਦਾ ਲਾਭ ਨਹੀਂ ਮਿਲੇਗਾ। ਦੱਸ ਦੇਈਏ ਕਿ ਸਰਕਾਰ ਸਿਰਫ ਕੇਵਾਈਸੀ ਪੂਰਾ ਕਰਨ ਵਾਲਿਆਂ ਦੇ ਖਾਤਿਆਂ ਵਿੱਚ ਪੈਸੇ ਟ੍ਰਾਂਸਫਰ ਕਰੇਗੀ।