Cheapest Loan in Emergency : ਜੇਕਰ ਅਚਾਨਕ ਪੈਸਿਆਂ ਦੀ ਲੋੜ ਪੈ ਜਾਵੇ ਤਾਂ ਕ੍ਰੈਡਿਟ ਕਾਰਡ ਲੋਨ ਇੱਕ ਵਧੀਆ ਵਿਕਲਪ ਹੋ ਸਕਦਾ ਹੈ। ਘਰ ਦੇ ਜ਼ਰੂਰੀ ਕੰਮ, ਬੱਚਿਆਂ ਦੀ ਫੀਸ, ਵਿਆਹ ਜਾਂ ਮੈਡੀਕਲ ਐਮਰਜੈਂਸੀ ਵਰਗੀਆਂ ਸਥਿਤੀਆਂ ਵਿੱਚ ਕ੍ਰੈਡਿਟ ਕਾਰਡ ਰਾਹੀਂ ਲੋਨ ਲੈ ਕੇ ਬਾਅਦ ਵਿੱਚ ਵਿਆਜ ਸਮੇਤ ਭੁਗਤਾਨ ਕੀਤਾ ਜਾ ਸਕਦਾ ਹੈ ਪਰ ਜੇ ਤੁਹਾਡੇ ਕੋਲ ਕ੍ਰੈਡਿਟ ਕਾਰਡ ਹੀ ਨਾ ਹੋਵੇ ਤਾਂ ਕੀ ਕਰੀਏ?
ਆਓ ਜਾਣਦੇ ਹਾਂ ਕੁਝ ਅਜੇਹੇ ਵਧੀਆ ਵਿਕਲਪ, ਜਿਨ੍ਹਾਂ ਲਈ ਕ੍ਰੈਡਿਟ ਕਾਰਡ ਦੀ ਲੋੜ ਨਹੀਂ ਪੈਂਦੀ ਅਤੇ ਘੱਟ ਵਿਆਜ 'ਤੇ ਲੋਨ ਵੀ ਮਿਲ ਸਕਦਾ ਹੈ।
ਸਭ ਤੋਂ ਸਸਤਾ ਲੋਨ ਕਿੱਥੋਂ ਮਿਲ ਸਕਦਾ ਹੈ?
1. ਗੋਲਡ ਲੋਨ (Gold Loan) ਜੇ ਤੁਹਾਡੇ ਕੋਲ ਸੋਨਾ ਹੈ, ਤਾਂ ਉਸਨੂੰ ਗਿਰਵੀ ਰੱਖ ਕੇ ਆਸਾਨੀ ਨਾਲ ਲੋਨ ਲਿਆ ਜਾ ਸਕਦਾ ਹੈ। ਇਸ 'ਤੇ ਵਿਆਜ ਦਰ ਆਮ ਤੌਰ 'ਤੇ 8% ਤੋਂ 10% ਦੇ ਵਿਚਕਾਰ ਹੁੰਦੀ ਹੈ, ਜੋ ਹੋਰ ਕਈ ਲੋਨਾਂ ਨਾਲੋਂ ਘੱਟ ਹੈ।
2. PPF ਜਾਂ LIC ਪਾਲਿਸੀ 'ਤੇ ਲੋਨ : ਜੇ ਤੁਹਾਡੇ ਕੋਲ PPF ਖਾਤਾ ਜਾਂ LIC ਦੀ ਪਾਲਿਸੀ ਹੈ, ਤਾਂ ਲੋੜ ਪੈਣ 'ਤੇ ਇਸ ਦੇ ਆਧਾਰ 'ਤੇ ਵੀ ਘੱਟ ਵਿਆਜ ਦਰ 'ਤੇ ਲੋਨ ਮਿਲ ਸਕਦਾ ਹੈ। ਇਹ ਲੋਨ ਪਾਲਿਸੀ ਜਾਂ ਖਾਤੇ ਦੀ ਸਰੈਂਡਰ ਵੈਲਿਊ ਦੇ ਆਧਾਰ 'ਤੇ ਦਿੱਤਾ ਜਾਂਦਾ ਹੈ।
3. FD 'ਤੇ ਲੋਨ : ਜੇ ਤੁਹਾਡੇ ਕੋਲ ਬੈਂਕ ਵਿੱਚ ਫਿਕਸਡ ਡਿਪਾਜ਼ਿਟ (FD) ਹੈ, ਤਾਂ ਬੈਂਕ FD ਦੀ ਰਕਮ ਦਾ ਲਗਭਗ 90% ਤੱਕ ਲੋਨ ਦੇ ਸਕਦਾ ਹੈ। ਇਸ ਵਿੱਚ FD 'ਤੇ ਮਿਲਣ ਵਾਲੇ ਵਿਆਜ ਨਾਲੋਂ ਸਿਰਫ 1% ਤੋਂ 2% ਵੱਧ ਵਿਆਜ ਦੇਣਾ ਪੈਂਦਾ ਹੈ।
ਜੇ ਗਿਰਵੀ ਰੱਖਣ ਲਈ ਕੁਝ ਵੀ ਨਾ ਹੋਵੇ ਤਾਂ?
ਜੇ ਤੁਹਾਡੇ ਕੋਲ ਸੋਨਾ, FD ਜਾਂ ਹੋਰ ਕੋਈ ਸੰਪਤੀ ਨਹੀਂ ਹੈ, ਤਾਂ ਵੀ ਤੁਹਾਡੇ ਲਈ ਕੁਝ ਹੋਰ ਆਸਾਨ ਵਿਕਲਪ ਮੌਜੂਦ ਹਨ।
Buy Now, Pay Later (BNPL) ਸੇਵਾ ਰਾਹੀਂ Amazon, Paytm ਅਤੇ Flipkart ਵਰਗੇ ਪਲੇਟਫਾਰਮ ਕੁਝ ਹਜ਼ਾਰ ਰੁਪਏ ਤੱਕ ਦੀ ਕ੍ਰੈਡਿਟ ਲਿਮਿਟ ਦਿੰਦੇ ਹਨ। ਜੇ ਸਮੇਂ ਸਿਰ ਭੁਗਤਾਨ ਕਰ ਦਿੱਤਾ ਜਾਵੇ, ਤਾਂ ਕਈ ਮਾਮਲਿਆਂ ਵਿੱਚ ਵਿਆਜ ਵੀ ਨਹੀਂ ਦੇਣਾ ਪੈਂਦਾ।
ਇਸ ਤੋਂ ਇਲਾਵਾ KreditBee, MoneyTap ਅਤੇ Navi ਵਰਗੀਆਂ ਐਪਸ ਸਿਰਫ਼ PAN ਕਾਰਡ ਜਾਂ ਆਧਾਰ ਕਾਰਡ ਦੇ ਆਧਾਰ 'ਤੇ ਕੁਝ ਹਜ਼ਾਰ ਰੁਪਏ ਤੱਕ ਦਾ ਤੁਰੰਤ ਲੋਨ ਮੁਹੱਈਆ ਕਰਵਾਉਂਦੀਆਂ ਹਨ।
ਕੁਝ ਫਿਨਟੈਕ ਐਪਸ ਤੁਹਾਡੀ ਤਨਖਾਹ (Salary) ਦੇ ਆਧਾਰ 'ਤੇ ਵੀ ਛੋਟਾ-ਮੋਟਾ ਇੰਸਟੈਂਟ ਲੋਨ ਦੇ ਦਿੰਦੀਆਂ ਹਨ, ਜਿਸ ਨਾਲ ਐਮਰਜੈਂਸੀ ਵਿੱਚ ਤੁਰੰਤ ਮਦਦ ਮਿਲ ਸਕਦੀ ਹੈ।