ਨਵੀਂ ਦਿੱਲੀ: ਬੈਂਕਾਂ ਦੇ ਗਾਹਕਾਂ ਲਈ ਇੱਕ ਬਹੁਤ ਜ਼ਰੂਰੀ ਖ਼ਬਰ ਹੈ। ਪਰਸੋਂ ਬੁੱਧਵਾਰ ਭਾਵ 1 ਅਪ੍ਰੈਲ, 2021 ਤੋਂ ਦੇਸ਼ ਦੇ ਸੱਤ ਸਰਕਾਰੀ ਬੈਂਕਾਂ ਦੇ ਗਾਹਕਾਂ ਦੀਆਂ ਪੁਰਾਣੀਆਂ ਚੈੱਕ ਬੁੱਕਸ ਬੇਕਾਰ ਹੋ ਜਾਣਗੀਆਂ। ਇਸ ਲਈ ਤੁਰੰਤ ਇਨ੍ਹਾਂ ਨੂੰ ਬਦਲਾਉਣਾ ਹੋਵੇਗਾ।


ਦੱਸ ਦੇਈਏ ਕਿ ਇਨ੍ਹਾਂ ਸੱਤ ਬੈਂਕਾਂ ਦਾ ਦੂਜੇ ਬੈਂਕਾਂ ’ਚ ਰਲੇਵਾਂ ਹੋ ਗਿਆ ਹੈ। ਇਸ ਤੋਂ ਬਾਅਦ ਖਾਤਾਧਾਰਕਾਂ ਦੇ ਆਈਐਫ਼ਐਸਸੀ (IFSC) ਤੇ ਐਮਆਈਸੀਆਰ (MICR) ਕੋਡ ਵੀ ਬਦਲ ਜਾਣਗੇ। ਇਹ ਸੱਤ ਬੈਂਕ ਨਿਮਨਲਿਖਤ ਹਨ:


ਦੇਨਾ ਬੈਂਕ


ਵਿਜਯਾ ਬੈਂਕ


ਓਰੀਐਂਟਲ ਬੈਂਕ ਆੱਫ਼ ਕਾਮਰਸ


ਯੂਨਾਈਟਿਡ ਬੈਂਕ ਆੱਫ਼ ਇੰਡੀਆ


ਅਲਾਹਾਬਾਦ ਬੈਂਕ


ਆਂਧਰਾ ਬੈਂਕ


ਕਾਰਪੋਰੇਸ਼ਨ ਬੈਂਕ


ਦੇਨਾ ਬੈਂਕ ਤੇ ਵਿਜਯਾ ਬੈਂਕ ਦਾ ਰਲੇਵਾਂ ਬੈਂਕ ਆਫ਼ ਬੜੌਦਾ ’ਚ ਹੋਇਆ ਸੀ ਤੇ ਇਹ ਇੱਕ ਅਪ੍ਰੈਲ, 2019 ਤੋਂ ਲਾਗੂ ਹੋ ਗਿਆ ਸੀ। ਇੰਝ ਹੀ ਓਰੀਐਂਟਲ ਬੈਂਕ ਆਫ਼ ਕਾਮਰਸ ਤੇ ਯੂਨਾਈਟਿਡ ਬੈਂਕ ਆਫ਼ ਇੰਡੀਆ ਦਾ ਰਲੇਵਾਂ ਪੰਜਾਬ ਨੈਸ਼ਨਲ ਬੈਂਕ ’ਚ ਹੋਇਆ ਹੈ।


ਅਲਾਹਾਬਾਦ ਬੈਂਕ ਦਾ ਰਲੇਵਾਂ ਇੰਡੀਅਨ ਬੈਂਕ ’ਚ ਕਰ ਦਿੱਤਾ ਗਿਆ ਹੈ। ਯੂਨੀਅਨ ਬੈਂਕ ਆੱਫ਼ ਇੰਡੀਆ, ਆਂਧਰਾ ਬੈਂਕ ਤੇ ਕਾਰਪੋਰੇਸ਼ਨ ਬੈਂਕ ਦਾ ਰਲੇਵਾਂ ਹੋਇਆ ਹੈ। ਬੈਂਕ ਦਾ ਨਵਾਂ ਨਾਂ ਯੂਨੀਅਨ ਬੈਂਕ ਆੱਫ਼ ਇੰਡੀਆ ਹੈ। ਇਹ ਪਹਿਲੀ ਅਪ੍ਰੈਲ, 2020 ਤੋਂ ਪ੍ਰਭਾਵ ’ਚ ਆਇਆ ਹੈ। ਸਿੰਡੀਕੇਟ ਬੈਂਕ ਦਾ ਰਲੇਵਾਂ ਕੇਨਰਾ ਬੈਂਕ ’ਚ ਹੋ ਗਿਆ ਹੈ।


ਚੈੱਕ ਬੁੱਕ ਵਿੱਚ IFSC ਕੋਡ ਤੇ MICR ਕੋਡ ਹੁੰਦੇ ਹਨ। ਇਨ੍ਹਾਂ ਦੇ ਬਦਲ ਜਾਣ ਨਾਲ ਪੁਰਾਣੇ ਕੋਡ ਕੰਮ ਨਹੀਂ ਕਰਨਗੇ ਤੇ ਤੁਹਾਡੇ ਭੁਗਤਾਨਾਂ ਵਿੱਚ ਵਿਘਨ ਪਵੇਗਾ। ਸਿਰਫ਼ ਸਿੰਡੀਕੇਟ ਬੈਂਕ ਦੇ ਗਾਹਕ ਹੀ 30 ਜੂਨ, 2021 ਤੱਕ ਪੁਰਾਣੀਆਂ ਚੈੱਕ ਬੁੱਕਸ ਵਰਤ ਸਕਦੇ ਹਨ। ਉਸ ਤੋਂ ਬਾਅਦ ਉਹ ਵੀ ਖ਼ਤਮ ਹੋ ਜਾਣਗੀਆਂ।


ਇਹ ਵੀ ਪੜ੍ਹੋ: IPL 2021: ‘ਪੰਜਾਬ ਕਿੰਗਜ਼’ ਲਈ ਵੱਡੀ ਖ਼ੁਸ਼ਖ਼ਬਰੀ, ਪੂਰੀ ਤਰ੍ਹਾਂ ਫ਼ਿੱਟ ਮੁਹੰਮਦ ਸ਼ੰਮੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904