ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮੇਂ ਚੀਨ ਦੇ ਦੌਰੇ ‘ਤੇ ਹਨ। ਉਹ ਇੱਥੇ ਐਤਵਾਰ ਤੋਂ ਸ਼ੁਰੂ ਹੋਏ ਸ਼ੰਘਾਈ ਸਹਿਯੋਗ ਸੰਗਠਨ (SCO) ਦੇ ਸ਼ਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਆਏ ਹਨ। ਇਹ ਸੰਮੇਲਨ ਚੀਨ ਦੇ ਤਿਆਨਜਿਨ ਸ਼ਹਿਰ ਵਿੱਚ ਹੋ ਰਿਹਾ ਹੈ। ਪੀਐਮ ਮੋਦੀ ਸੱਤ ਸਾਲ ਬਾਅਦ ਚੀਨ ਦੀ ਯਾਤਰਾ ‘ਤੇ ਗਏ ਹਨ। ਉਮੀਦ ਜਤਾਈ ਜਾ ਰਹੀ ਹੈ ਕਿ ਇਸ ਨਾਲ ਦੋਵੇਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਸੁਧਾਰ ਆ ਸਕਦਾ ਹੈ। ਇਧਰ ਪੀਐਮ ਮੋਦੀ ਚੀਨ ਲਈ ਰਵਾਨਾ ਹੋਏ ਤਾਂ ਉਧਰ ਟਿਕਟੌਕ ਦੀ ਪੇਰੈਂਟ ਕੰਪਨੀ ਬਾਈਟਡਾਂਸ ਨੇ ਆਪਣੇ ਗੁੜਗਾਂਵ ਦਫ਼ਤਰ ਲਈ ਦੋ ਵੈਕੈਂਸੀਆਂ ਕੱਢ ਲਈਆਂ।
ਟਿਕਟੌਕ ਦੇ ਭਾਰਤ ਵਾਪਸੀ ਦੀਆਂ ਅਟਕਲਾਂ ਤੇਜ਼
ਪਿਛਲੇ ਕੁਝ ਦਿਨਾਂ ਤੋਂ ਟਿਕਟੌਕ ਦੇ ਭਾਰਤ ਵਿੱਚ ਵਾਪਸ ਆਉਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਇਸ ਦਰਮਿਆਨ ਨਵੀਆਂ ਜੌਬ ਓਪਨਿੰਗਜ਼ ਨੇ ਇਸ ਗੱਲ ਨੂੰ ਹੋਰ ਹਵਾ ਦੇ ਦਿੱਤੀ ਹੈ। ਹਾਲਾਂਕਿ, ਪਿਛਲੇ ਦਿਨਾਂ ਟਿਕਟੌਕ ਦੇ ਭਾਰਤ ਵਾਪਸੀ ਸਬੰਧੀ ਚਰਚਾਵਾਂ ‘ਤੇ ਰੋਕ ਲਾਉਂਦੇ ਹੋਏ ਭਾਰਤੀ ਅਧਿਕਾਰੀਆਂ ਨੇ ਕਿਹਾ ਸੀ ਕਿ ਇਹ ਐਪ ਅਜੇ ਹਾਲ ਫਿਲਹਾਲ ਵਾਪਸ ਆਉਣ ਵਾਲੀ ਨਹੀਂ।
ਬਾਈਟਡਾਂਸ ਨੇ ਪੁਸ਼ਟੀ ਕੀਤੀ ਹੈ ਕਿ ਭਾਰਤ ਵਿੱਚ ਅਜੇ ਵੀ ਐਪ ‘ਤੇ ਪਾਬੰਦੀ ਲੱਗੀ ਹੋਈ ਹੈ। ਅਜਿਹੇ ਵਿੱਚ ਜਦੋਂ ਲੋਕਾਂ ਨੇ ਲਿੰਕਡਇਨ (LinkedIn) ਵਰਗੀ ਪ੍ਰੋਫੈਸ਼ਨਲ ਨੈੱਟਵਰਕਿੰਗ ਸਾਈਟ ‘ਤੇ ਇਹ ਜੌਬ ਓਪਨਿੰਗ ਵੇਖੀ ਤਾਂ ਉਹ ਅਨੁਮਾਨ ਲਗਾ ਰਹੇ ਹਨ ਕਿ ਸ਼ਾਇਦ ਸਰਕਾਰ ਪਾਬੰਦੀ ਹਟਾਉਣ ‘ਤੇ ਵਿਚਾਰ ਕਰ ਰਹੀ ਹੈ। ਯਾਦ ਰਹੇ ਕਿ ਸਾਲ 2020 ਵਿੱਚ ਭਾਰਤ ਅਤੇ ਚੀਨ ਦੇ ਵਿਚਕਾਰ ਵਧਦੇ ਭੂ-ਰਾਜਨੀਤਿਕ ਤਣਾਅ ਦੇ ਦੌਰਾਨ ਟਿਕਟੌਕ ‘ਤੇ ਬੈਨ ਲਗਾਇਆ ਗਿਆ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।