ਚੰਡੀਗੜ੍ਹ: ਬਹੁਤ ਖੁਸ਼ੀ ਮਿਲਦੀ ਹੈ, ਜਦੋਂ ਕੋਈ ਕੰਪਨੀ ਅਪਣੇ ਕਰਮਚਾਰੀਆਂ ਨੂੰ ਕਹੇ.. ਕਿ ਜਾ ਜੀ ਲੈ ਅਪਣੀ ਜਿੰਦਗੀ। ਇਸੇ ਹੀ ਤਰ੍ਹਾਂ ਦਾ ਇੱਕ ਐਲਾਨ ਈ-ਕਾਮਰਸ ਪਲੇਟਫਾਰਮ ਮੀਸ਼ੋ ਨੇ ਅਧਿਕਾਰੀਆਂ ਲਈ ਲਿਖਿਆ ਹੈ। ਜੇਕਰ ਕਰਮਚਾਰੀ ਖੁਸ਼ ਰਹਿਣਗੇ ਤਾਂ ਉਨ੍ਹਾਂ ਦੀ ਮਾਨਸਿਕ ਸਿਹਤ ਵੀ ਚੰਗੀ ਰਹੇਗੀ। ਕਰਮਚਾਰੀ ਖੁਸ਼ ਰਹਿੰਦੇ ਹਨ ਤਾਂ ਮਿਹਨਤ ਨਾਲ ਕੰਮ ਕਰਦੇ ਰਹਿਣਗੇ। ਇਸੇ ਹੀ ਕੰਪਨੀ ਨੇ 11 ਦਿਨ ਦੀ ਛੁੱਟੀ ਦਾ ਐਲਾਨ ਕੀਤਾ ਹੈ।


 


ਮਾਨਸਿਕ ਸਿਹਤ ਨੂੰ ਤਰਜੀਹ ਦੇਣ ਲਈ, ਲਗਾਤਾਰ ਦੂਸਰੇ ਸਾਲ 11 ਦਿਨਾਂ ਲਈ 'ਰੀਸੈਟ ਅਤੇ ਰਿਚਾਰਜ ਦੂਜੀ ਬ੍ਰੇਕ' ਦੀ ਕੰਪਨੀ ਨੇ ਐਲਾਨ ਕੀਤਾ ਹੈ। ਕੰਪਨੀ ਨੇ ਆਪਣੀ ਵੈੱਬਸਾਈਟ 'ਤੇ ਇਸ ਬਾਰੇ ਜਾਣਕਾਰੀ ਦਿੰਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਨਾਂ ਛੁੱਟੀਆਂ ਦੇ ਪਿੱਛੇ ਕੰਪਨੀ ਦਾ ਉਦੇਸ਼ ਮਾਨਸਿਕ ਥਕਾਵਟ ਤੋਂ ਮੁਕਤੀ ਪ੍ਰਦਾਨ ਕਰਨਾ ਹੈ। ਕੰਪਨੀ ਦੇ ਮੁਤਾਬਿਕ ਫੈਸਟੀਵ ਸੀਜਨ ਦੇ ਬਾਅਦ ਕੰਪਨੀ ਨੂੰ ਆਉਣ ਵਾਲੀਆਂ ਛੁੱਟੀਆਂ ਦੇਵੇਗੀ। ਇਹ ਛੁੱਟੀਆਂ ਫੈਸਟੀਵ ਸੀਜਨ ਦੇ ਬਾਅਦ 22 ਅਕਤੂਬਰ ਤੋਂ 1 ਨਵੰਬਰ ਤੱਕ ਦੇਵੇਗੀ।


 


 




ਕੰਪਨੀ ਦੇ ਸੰਸਥਾਪਕ ਅਤੇ ਸੀਟੀਓ ਸੰਜੀਵ ਬਰਨਵਾਲ ਨੇ ਟਵਿੱਟਰ 'ਤੇ ਇਸ ਦੀ ਘੋਸ਼ਣਾ ਕੀਤੀ ਹੈ ਕਿ ਸਾਡਾ ਮੁੱਖ ਉਦੇਸ਼ ਕਰਮਚਾਰੀਆਂ ਲਈ ਮਾਨਸਿਕ ਤੌਰ 'ਤੇ ਸਿਹਤਮੰਦ ਹੈ। ਅਸੀਂ ਲਗਾਤਾਰ ਦੂਸਰੇ ਸਾਲ ਕਰਮਚਾਰੀਆਂ ਲਈ 11 ਦਿਨਾਂ ਦਾ ਬ੍ਰੇਕ ਐਲਾਨ ਕੀਤਾ ਹੈ। ਆਉਣ ਵਾਲੇ ਤੌਹਾਰਾਂ ਦੇ ਬਾਅਦ ਮੈਂਸ਼ੋ ਦੇ ਕਰਮਚਾਰੀ 22 ਅਕਤੂਬਰ ਤੋਂ 1 ਨਵੰਬਰ ਤੱਕ ਇਨਾਂ ਛੁੱਟੀਆਂ ਦਾ ਉਪਯੋਗ ਕਰਕੇ ਆਪਣੀ ਮਾਨਸਿਕ ਥਕਾਵਟ ਨੂੰ ਉਤਾਰਨ ਲਈ ਕਰ ਸਕਦੇ ਹੈ। ਕਰਮਚਾਰੀ ਇਨਾਂ ਛੁੱਟੀਆਂ ਦਾ ਉਪਯੋਗ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾਉਣ ਲਈ, ਉਹ ਘੁਮਾਉਣ ਲਈ ਕਰ ਸਕਦੇ ਹਨ।


 


 


ਮੀਸ਼ੋ ਦੇ ਸੰਸਥਾਪਕ ਅਤੇ ਸੀਈਓ ਵਿਦਿਤ ਅਤਰੇ ਨੇ ਵੀ ਇਸ ਬਾਰੇ 'ਚ ਟਵੀਟ ਕੀਤਾ ਹੈ, ਜਿਸ 'ਚ ਉਨ੍ਹਾਂ ਕਿਹਾ ਕਿ ਪੁਲਾੜ ਯਾਤਰੀਆਂ ਨੂੰ ਵੀ ਬ੍ਰੇਕ ਦੀ ਲੋੜ ਹੁੰਦੀ ਹੈ ਅਤੇ ਕੰਪਨੀ 'ਚ 'ਮੂਨਸ਼ਾਟ ਮਿਸ਼ਨ' 'ਤੇ ਕੰਮ ਕਰਨ ਵਾਲੇ ਲੋਕਾਂ ਨੂੰ ਵੀ। ਇਸ ਤੋਂ ਪਹਿਲਾਂ ਮੀਸ਼ੋ ਨੇ ਅਨੰਤ ਕਲਿਆਣ ਛੁੱਟੀਆਂ, 30 ਹਫ਼ਤਿਆਂ ਦੀ ਮਾਪਿਆਂ ਦੀ ਛੁੱਟੀ ਦਾ ਐਲਾਨ ਕੀਤਾ ਹੈ।